ਜਲੰਧਰ ’ਚ ਸ਼ਰਧਾਪੂਰਵਕ ਮਨਾਇਆ ਗਿਆ ਦਸਵੇਂ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ

01/20/2021 5:05:38 PM

ਜਲੰਧਰ (ਸੋਨੂੰ)— ਦਸਵੇਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਪੂਰੇ ਦੇਸ਼ ਭਰ ’ਚ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ। ਇਸੇ ਤਹਿਤ ਅੱਜ ਜਲੰਧਰ ਦੇ ਸੈਂਟਰਲ ਟਾਊਨ ਗੁਰਦੁਆਰੇ ’ਚ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ।

PunjabKesari

ਇਸ ਮੌਕੇ ਜਿੱਥੇ ਸ੍ਰੀ ਅਖੰਡ ਪਾਠ ਦੇ ਭੋਦ ਪਾਏ ਗਏ, ਉਥੇ ਹੀ ਗੁਰੂ ਘਰ ਦੇ ਹਜ਼ੂਰੀ ਰਾਗੀ ਸਿੰਘਾਂ ਵੱਲੋਂ ਕੀਰਤਨ ਵੀ ਕੀਤਾ ਗਿਆ। ਇਸ ਮੌਕੇ ਸੰਗਤਾਂ ਲਈ ਵੱਖ-ਵੱਖ ਲੰਗਰ ਵੀ ਲਗਾਏ ਗਏ। 

PunjabKesari

ਜਾਣੋ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਦਾ ਇਤਿਹਾਸ

ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਇਕ ਪਵਿੱਤਰ ਅਤੇ ਸਤਿਕਾਰਤ ਧਾਰਮਿਕ ਸਥਾਨ ਹੈ। ਇਸ ਜਗ੍ਹਾ ਨੂੰ ਸ਼ਾਹੇ ਸ਼ਹਿਨਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ-ਸਥਾਨ ਹੋਣ ਦਾ ਮਾਣ ਹਾਸਲ ਹੈ। ਇਹ ਸਿੱਖਾਂ ਲਈ ਪੰਜ ਸਰਬਉੱਚ ਤਖ਼ਤ ਸਾਹਿਬਾਨਾਂ ਵਿਚੋਂ ਇਕ ਹੈ। ਤਿੰਨ ਸਿੱਖ ਗੁਰੂ ਸਹਿਬਾਨਾਂ ਵੱਲੋਂ ਪਾਵਨ ਕਰਕੇ ਭੇਟ ਕੀਤੇ ਗਏ ਇਸ ਤਖ਼ਤ ਸਾਹਿਬ ਨੂੰ ਉਤਸ਼ਾਹ ਤੇ ਨਿਡਰਤਾ, ਸ਼ਰਧਾਲੂਆਂ ’ਚ ਮਹਾਨ ਪਵਿੱਤਰਤਾ ਦੀ ਪ੍ਰੇਰਨਾ ਭਰਨ ਅਤੇ ਪਟਨਾ ਨਗਰ ਦੀ ਸ਼ਾਨਦਾਰ ਵਿਰਾਸਤ ਵਿਚ ਮਾਣਮੱਤੇ ਸਥਾਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ।   ਗੁਰਦੁਆਰਾ ਪਟਨਾ ਸਾਹਿਬ ਦੇ ਮੈਦਾਨ ’ਤੇ ਹੀ ਇਕ ਅਜਾਇਬਘਰ ਸਥਾਪਿਤ ਕੀਤਾ ਗਿਆ ਹੈ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਵਿੱਤਰ ਯਾਦਗਾਰ ਨਿਸ਼ਾਨੀਆਂ ਨੂੰ ਸੁਰੱਖਿਅਤ ਰੱਖਿਆ ਗਿਆ ਹੈ। ਸਭ ਤੋਂ ਵੱਧ ਅਹਿਮ ਹੈ ਇੱਕ ‘ਪੰਘੂੜਾ’, ਜਿਸ ਦੀਆਂ ਚਾਰੇ ਲੱਤਾਂ ’ਤੇ ਸੋਨ-ਪੱਤਰੇ ਚੜ੍ਹੇ ਹੋਏ ਹਨ। ਗੁਰੂ ਗੋਬਿੰਦ ਸਿੰਘ ਜੀ ਬਚਪਨ ਵਿਚ ਇਸੇ ’ਚ ਸੌਂਦੇ ਹੁੰਦੇ ਸਨ।

PunjabKesari

ਹੋਰ ਯਾਦਗਾਰੀ ਚਿੰਨ੍ਹਾਂ ਵਿਚ ਲੋਹੇ ਦੇ ਚਾਰ ਤੀਰ, ਹਾਥੀ ਦੰਦ ਦੇ ਬਣੇ ਸੈਂਡਲਾਂ ਦੀ ਜੋੜੀ ਅਤੇ ਦਸਮ ਪਾਤਿਸ਼ਾਹ ਦੀ ਪਵਿੱਤਰ ਕ੍ਰਿਪਾਨ ਸ਼ਾਮਿਲ ਹਨ। ਲੋਹੇ ਦਾ ਇਕ ਛੋਟਾ ਖੰਡਾ, ਚੱਕਰੀ, ਮਿੱਟੀ ਦੀ ਇੱਕ ਗੋਲੀ ਤੇ ਲੱਕੜ ਦੇ ਇੱਕ ਕੰਘੇ ਨੇ ਵੀ ਇਸ ਸਥਾਨ ਦੇ ਮਾਣ ਨੂੰ ਵਧਾਇਆ ਹੈ। ਇਸ ਪਵਿੱਤਰ ਗੁਰਦੁਆਰਾ ਸਾਹਿਬ ਵਿਚ ਇਕ ਅਜਿਹੀ ਪੁਸਤਕ ਨੂੰ ਵੀ ਰੱਖਿਆ ਗਿਆ ਹੈ ਜਿਸ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ‘ਹੁਕਮਨਾਮੇ’ ਮੌਜੂਦ ਹਨ।


shivani attri

Content Editor

Related News