ਜਲੰਧਰ ਦੀਆਂ 2 ਸਪੋਰਟਸ ਫੈਕਟਰੀਆਂ 'ਤੇ ਛਾਪਾ (ਵੀਡੀਓ)
Tuesday, Aug 21, 2018 - 06:53 PM (IST)
ਜਲੰਧਰ (ਸੋਨੂੰ)— ਬਰਾਂਡ ਪ੍ਰੋਟੈਕਟਰ ਆਫ ਇੰਡੀਆ ਦੀ ਇਨਵੈਸਟੀਗੇਸ਼ਨ ਟੀਮ ਨੇ ਸਪੋਰਸਟ ਦਾ ਸਾਮਾਨ ਬਣਾਉਣ ਵਾਲੀਆਂ ਜਲੰਧਰ ਦੀਆਂ ਦੋ ਫੈਕਟਰੀਆਂ 'ਤੇ ਛਾਪਾ ਮਾਰਿਆ। ਇਥੋਂ ਦੇ ਦਾਨਿਸ਼ਮੰਦਾ 'ਚ ਸਥਿਤ ਇਨ੍ਹਾਂ ਫੈਕਟਰੀਆਂ 'ਚੋਂ ਟੀਮ ਨੇ ਵੱਡੀ ਗਿਣਤੀ 'ਚ ਨਾਮੀ ਕੰਪਨੀਆਂ ਦੇ ਸਟਿੱਕਰ ਲੱਗਿਆ ਸਾਮਾਨ ਬਰਾਮਦ ਕੀਤਾ ਹੈ।

ਦਰਅਸਲ ਕੁਝ ਬਰਾਂਡਿਡ ਕੰਪਨੀਆਂ ਨੇ ਸ਼ਿਕਾਇਤ ਕੀਤੀ ਸੀ ਕਿ ਜਲੰਧਰ ਦੀਆਂ ਕੁਝ ਫੈਕਟਰੀ ਲੋਕਲ ਮਾਲ 'ਤੇ ਬਰਾਂਡਿਡ ਸਟਿੱਕਰ ਲਗਾ ਕੇ ਵੇਚ ਰਹੀਆਂ ਹਨ, ਜਿਸ ਨਾਲ ਕੰਪਨੀਆਂ ਨੂੰ ਘਾਟਾ ਤਾਂ ਪੈ ਹੀ ਰਿਹਾ ਹੈ, ਇਸ ਦੇ ਨਾਲ ਹੀ ਕੰਪਨੀਆਂ ਦਾ ਨਾਂ ਵੀ ਖਰਾਬ ਹੋ ਰਿਹਾ ਹੈ। ਇਸ ਮਾਮਲੇ 'ਚ ਪੁਲਸ ਨੇ 2 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ। ਦੱਸ ਦੇਈਏ ਕਿ ਜਲੰਧਰ ਦੀ ਸਪੋਰਟਸ ਮਾਰਕਿਟ ਦੁਨੀਆ ਭਰ 'ਚ ਮਸ਼ਹੂਰ ਹੈ ਅਤੇ ਇਥੇ ਤਿਆਰ ਹੁੰਦੇ ਸਪੋਰਟਸ ਦੇ ਸਾਮਾਨ ਦੀ ਵਿਦੇਸ਼ਾਂ 'ਚ ਵੀ ਵੰਡੀ ਮੰਗ ਹੈ।
