ਟਰੈਕਟਰ ''ਤੇ ਬੈਠ ਸੁਖਬੀਰ ਬਾਦਲ ਨੇ ਹੜ੍ਹ ਪਭਾਵਿਤ ਪਿੰਡਾਂ ਦਾ ਕੀਤਾ ਦੌਰਾ, ਸਰਕਾਰ ਤੋਂ ਕੀਤੀ ਇਹ ਮੰਗ
Tuesday, Jul 11, 2023 - 06:11 PM (IST)
ਬੰਗਾ (ਚਮਨ ਲਾਲ/ਰਾਕੇਸ਼)-ਸ਼੍ਰੋਮਣੀ ਆਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਟਰੈਕਟਰ 'ਤੇ ਬੈਠ ਕੇ ਬਲਾਕ ਬੰਗਾ ਵਿਖੇ ਮੀਂਹ ਦੇ ਪਾਣੀ ਨਾਲ ਬੇਹਾਲ ਹੋਏ ਵੱਖ-ਵੱਖ ਪਿੰਡਾਂ ਦਾ ਤੂਫ਼ਾਨੀ ਦੌਰਾ ਕੀਤਾ ਗਿਆ। ਇਸ ਮੌਕੇ 'ਤੇ ਉਨ੍ਹਾਂ ਨਾਲ ਹਲਕਾ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ, ਸਾਬਕਾ ਐੱਮ. ਪੀ. ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਬਸਪਾ ਆਗੂ ਪ੍ਰਵੀਨ ਬੰਗਾ, ਸੀਨੀਅਰ ਆਕਾਲੀ ਆਗੂ ਸੁਖਦੀਪ ਸਿੰਘ ਸ਼ੁਕਾਰ, ਸਤਨਾਮ ਸਿੰਘ ਲਾਦੀਆਂ, ਨਵਦੀਪ ਸਿੰਘ ਅਨੋਖਰਵਾਲ ,ਕੁਲਵਿੰਦਰ ਸਿੰਘ ਢਾਹਾ, ਸੋਹਣ ਲਾਲ ਢੰਢਾ, ਪੂਨਮ ਅਰੋੜਾ ਹੋਰ ਆਗੂ ਹਾਜ਼ਰ ਸਨ।
ਇਸ ਮੌਕੇ 'ਤੇ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਰਕਾਰ ਬਰਸਾਤ ਦੀ ਮਾਰ ਹੇਠਾ ਆ ਕੇ ਬੇਹਾਲ ਲੋਕਾਂ ਲਈ ਪਹਿਲ ਦੇ ਆਧਾਰ 'ਤੇ ਖਾਣ-ਪੀਣ ਦੀਆਂ ਵਸਤਾਂ ਦੇ ਨਾਲ ਉਨ੍ਹਾਂ ਦੇ ਹੋਏ ਨੁਕਸਾਨ ਦਾ ਜਲਦ ਤੋਂ ਜਲਦ ਮੁਆਵਜ਼ਾ ਦੇਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਬਹੁਤ ਸਾਰੇ ਪਿੰਡਾਂ, ਸ਼ਹਿਰਾਂ ਦਾ ਦੌਰਾ ਕੀਤਾ ਗਿਆ ਹੈ ਅਤੇ ਹੋਈ ਬਰਸਾਤ ਨਾਲ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਬਰਸਾਤ ਦੇ ਪਾਣੀ ਨਾਲ ਘਰਾਂ ਦੇ ਸਾਮਾਨ ਤੋਂ ਇਲਾਵਾ ਖੇਤਾਂ ਵਿੱਚ ਲਾਈਆਂ ਫ਼ਸਲਾਂ, ਦੁਧਾਰੂ ਪਸ਼ੂਆਂ ਅਤੇ ਉਨ੍ਹਾਂ ਦੇ ਚਾਰੇ ਦਾ ਵੀ ਬਹੁਤ ਨੁਕਸਾਨ ਹੋਇਆ ਹੈ, ਜਿਸ ਦੀ ਭਰਪਾਈ ਸਰਕਾਰ ਨੂੰ ਤੁਰੰਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਖੜ੍ਹੇ ਬਰਸਾਤੀ ਪਾਣੀ ਤੋਂ ਆਉਣ ਵਾਲੇ ਦਿਨਾਂ ਅੰਦਰ ਇਲਾਕੇ ਅੰਦਰ ਕਈ ਤਰ੍ਹਾਂ ਦੀਆ ਬੀਮਾਰੀਆਂ ਫ਼ੈਲਣ ਦਾ ਖ਼ਦਸ਼ਾ ਹੈ, ਜਿਸ ਨੂੰ ਧਿਆਨ ਵਿੱਚ ਰੱਖ ਸਰਕਾਰ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰੇ ਅਤੇ ਮੈਡੀਕਲ ਕੈਂਪਾ ਦਾ ਆਯੋਜਨ ਕਰੇ।
ਇਹ ਵੀ ਪੜ੍ਹੋ-ਜਲੰਧਰ ਵਿਖੇ ਫਾਇਨਾਂਸ ਕੰਪਨੀ ਦੇ 7 ਕਰਿੰਦੇ ਹਥਿਆਰਾਂ ਸਣੇ ਗ੍ਰਿਫ਼ਤਾਰ, ਡੇਢ ਲੱਖ ਲਈ ਵਿਅਕਤੀ ਨੂੰ ਕੀਤਾ ਕਿਡਨੈਪ
ਉਨ੍ਹਾਂ ਪਿੰਡ ਗੋਬਿੰਦਪੁਰ ਵਿਖੇ ਓੁਵਰਫਲੋਅ ਹੋਈ ਬੇਈ ਨੂੰ ਵੇਖਣ ਮੌਕੇ ਕਿਹਾ ਕਿ ਜੇਕਰ ਸਰਕਾਰ ਨੇ ਉਕਤ ਬਈ ਦੀ ਸਫ਼ਾਈ ਦਾ ਕੰਮ ਚੋੜੀਦਾਰ ਕਰਨ ਦੇ ਨਾਲ ਹੇਠਾਂ ਤੋਂ ਹੋਰ ਡੂੰਘਾ ਰੱਖ ਕੇ ਕਰਵਾਇਆ ਹੁੰਦਾ ਤਾਂ ਸ਼ਾਇਦ ਇਹ ਇਲਾਕਾ ਬਰਸਾਤੀ ਪਾਣੀ ਦੀ ਮਾਰ ਹੇਠਾ ਨਾ ਆਉਂਦਾ ਅਤੇ ਇਸ ਦੇ ਨਾਲ ਲੱਗਦੇ ਸੈਕੜੇਂ ਖੇਤ ਮੀਂਹ ਦੇ ਪਾਣੀ ਦੀ ਮਾਰ ਤੋਂ ਬੱਚ ਜਾਂਦੇ। ਇਸ ਉਪੰਰਤ ਉਨ੍ਹਾਂ ਵੱਲੋਂ ਪਿੰਡ ਬਾਲੋਂ, ਅਟਾਰੀ, ਕਟਾਰੀਆ, ਚੇਤਾ, ਕੰਗਰੋੜ ਅਤੇ ਹੋਰ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਹਾਜ਼ਰ ਸਮੂਹ ਵਿੱਚ ਵਿਸ਼ੇਸ਼ ਕਰਕੇ ਮਨਜੀਤ ਸਿੰਘ ਬੱਬਲ, ਤਰਸੇਮ ਸਿੰਘ ਝੱਲੀ ,ਸੁਖਵਿੰਦਰ ਸਿੰਘ ਸਰਪੰਚ ਖਟਕੜਕਲਾਂ, ਅਮਰੀਕ ਸਿੰਘ ਸੋਨੀ , ਜੀਤ ਸਿੰਘ ਭਾਟੀਆ, ਜਸਵਿੰਦਰ ਸਿੰਘ ਮਾਨ , ਹਰਮੇਲ ਸਿੰਘ ਜੱਸੋਮਾਜਰਾ, ਅਮਰਜੀਤ ਸਿੰਘ ਬਹੂਆ, ਚਰਨਜੀਤ ਗੋਸਲ, ਅਮਰਜੀਤ ਸਿੰਘ ਗੋਬਿੰਦਪੁਰ, ਸ਼ਿੰਦਾ ਜਪਾਨੀ ਚੇਤਾ, ਸੁਰਿਦਰ ਸਿੰਘ ਸ਼ਾਹ, ਸਾਧੂ ਸਿੰਘ ਭਰੋਲੀ, ਗੁਰਵਿੰਦਰ ਸਿੰਘ ਗਿੱਲ, ਗੁਰਜੀਵਨ ਸਿੰਘ, ਰਮਨ ਕੁਮਾਰ ਬੰਗਾ, ਊਧਮ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿੱਚ ਹੋਰ ਵਰਕਰ ਅਤੇ ਆਗੂ ਹਾਜ਼ਰ ਸਨ।
ਇਹ ਵੀ ਪੜ੍ਹੋ-ਚਾਈਲਡ ਪੋਰਨੋਗ੍ਰਾਫੀ ਦੇ ਮੱਕੜ ਜਾਲ 'ਚ ਫਸਿਆ ਜਲੰਧਰ, ਇੰਸਟਾਗ੍ਰਾਮ 'ਤੇ ਹੋਈ ਵਾਇਰਲ ਵੀਡੀਓ ਨੇ ਪੁਲਸ ਨੂੰ ਪਾਈਆਂ ਭਾਜੜਾਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711