ਰਾਮਮਈ ਧਾਰਾ ਦੇ ਪ੍ਰਵਾਹ ਨਾਲ ਮਾਡਲ ਟਾਊਨ ਤੋਂ ਨਿਕਲੀ 7ਵੀਂ ਵਿਸ਼ਾਲ ਪ੍ਰਭਾਤਫੇਰੀ

03/20/2023 12:28:50 PM

ਜਲੰਧਰ ( ਪੁਨੀਤ/ਬਾਵਾ)-30 ਮਾਰਚ ਨੂੰ ਨਿਕਲਣ ਵਾਲੀ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਦੀ ਸ਼ੋਭਾ ਯਾਤਰਾ ਸਬੰਧੀ ਭਗਤਾਂ ਨੂੰ ਸੱਦਾ ਦੇਣ ਦੇ ਮੰਤਵ ਨਾਲ ਕੱਢੀਆਂ ਜਾ ਰਹੀਆਂ ਪ੍ਰਭਾਤਫੇਰੀਆਂ ਤਹਿਤ ਐਤਵਾਰ 7ਵੀਂ ਪ੍ਰਭਾਤਫੇਰੀ ਮਾਡਲ ਟਾਊਨ ਤੋਂ ਕੱਢੀ ਗਈ। ਸਵੇਰ ਸਮੇਂ ਹਲਕੀ ਠੰਡ ਅਤੇ ਖੁਸ਼ਨੁਮਾ ਮਾਹੌਲ ਵਿਚਕਾਰ ਸ਼ਾਮਲ ਹੋਏ ਅਣਗਿਣਤ ਰਾਮ ਭਗਤਾਂ ਨੇ ਜੈਕਾਰੇ ਲਾਉਂਦਿਆਂ ਇਲਾਕੇ ਵਿਚ ਰਾਮਮਈ ਧਾਰਾ ਦਾ ਪ੍ਰਵਾਹ ਕਰਦੇ ਹੋਏ ਪ੍ਰਭੂ ਦੀ ਕ੍ਰਿਪਾ ਪ੍ਰਾਪਤ ਕੀਤੀ। ਪ੍ਰਬੰਧਕ ਜੇ. ਬੀ. ਸਿੰਘ ਚੌਧਰੀ ਦੀ ਅਗਵਾਈ ਵਿਚ ਮੇਅਰ ਹਾਊਸ ਦੇ ਬਾਹਰੋਂ ਸ਼ੁਰੂ ਹੋਈ ਇਸ ਵਿਸ਼ਾਲ ਪ੍ਰਭਾਤਫੇਰੀ ਵਿਚ ਮੁੱਖ ਮਹਿਮਾਨ ਕਰਮਜੀਤ ਕੌਰ ਚੌਧਰੀ ਅਤੇ ਸਾਬਕਾ ਕੌਂਸਲਰ ਅਰੁਣਾ ਅਰੋੜਾ ਨੇ ਪਾਲਕੀ ਵਿਚ ਜੋਤ ਜਗਾ ਕੇ ਪ੍ਰਭਾਤਫੇਰੀ ਦਾ ਸ਼ੁੱਭਆਰੰਭ ਕੀਤਾ। ਇਲਾਕਾ ਨਿਵਾਸੀਆਂ ਨੇ ਉਤਸ਼ਾਹ ਅਤੇ ਸ਼ਰਧਾ ਨਾਲ ਪ੍ਰਭਾਤਫੇਰੀ ਦਾ ਸਵਾਗਤ ਕਰਦਿਆਂ ਭਗਤਾਂ ’ਤੇ ਫੁੱਲਾਂ ਦੀ ਵਰਖਾ ਕੀਤੀ। ਰਸਤੇ ਵਿਚ ਵੱਖ-ਵੱਖ ਥਾਵਾਂ ’ਤੇ ਲੰਗਰਾਂ ਦਾ ਆਯੋਜਨ ਕੀਤਾ ਗਿਆ।

ਪਾਲਕੀ ਸਾਹਿਬ ਅਤੇ ਹਨੂਮਾਨ ਜੀ ਦੇ ਸਰੂਪ ਦੀ ਅਗਵਾਈ ਵਿਚ ਬੈਂਡਬਾਜਿਆਂ ਨਾਲ ਨਿਕਲੀ ਪ੍ਰਭਾਤਫੇਰੀ ਵਿਚ ਇਸਕਾਨ ਮੰਡਲੀਆਂ ਨੇ ਖੂਬ ਰੰਗ ਜਮਾਇਆ। ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਪ੍ਰਧਾਨ ਸ਼੍ਰੀ ਵਿਜੇ ਚੋਪੜਾ ਨੇ ਜੇ. ਬੀ. ਸਿੰਘ ਚੌਧਰੀ, ਲਾਇਨਜ਼ ਕਲੱਬ ਦੀ ਪ੍ਰਧਾਨ ਸੁਰਿੰਦਰ ਕੌਰ ਚੌਧਰੀ ਤੇ ਉਨ੍ਹਾਂ ਪਰਿਵਾਰਕ ਮੈਂਬਰਾਂ ਸਮੇਤ ਪ੍ਰਭਾਤਫੇਰੀ ਦੇ ਪ੍ਰਬੰਧਕ ਦੀ ਸ਼ਲਾਘਾ ਕੀਤੀ। ਕਨਵੀਨਰ ਨਵਲ ਕੰਬੋਜ ਨੇ ਕਿਹਾ ਕਿ ਪ੍ਰਭਾਤਫੇਰੀ ਕੱਢਣ ਲਈ ਜੋ ਉਤਸ਼ਾਹ ਦਿਖਾਇਆ ਗਿਆ ਹੈ, ਉਹ ਕਾਬਿਲੇ ਤਾਰੀਫ ਹੈ। ਜੇ. ਬੀ. ਸਿੰਘ ਚੌਧਰੀ ਦੀ ਰਿਹਾਇਸ਼ ’ਤੇ ਪ੍ਰਭਾਤਫੇਰੀ ਦੇ ਵਿਸ਼ਰਾਮ ਉਪਰੰਤ ਲੰਗਰ ਪ੍ਰਸ਼ਾਦ ਵੰਡਿਆ ਗਿਆ।

ਇਹ ਵੀ ਪੜ੍ਹੋ : ਜਲੰਧਰ ਸ਼ਹਿਰ ਦੇ ਕੋਨੇ-ਕੋਨੇ ’ਤੇ ਪੈਰਾ-ਮਿਲਟਰੀ ਫੋਰਸ ਤਾਇਨਾਤ, ਇੰਟਰਨੈੱਟ ਸੇਵਾਵਾਂ ਅੱਜ ਵੀ ਰਹਿਣਗੀਆਂ ਬੰਦ

PunjabKesari

‘ਜੈ-ਜੈ ਪ੍ਰਭੂ ਦੀਨ ਦਿਆਲਾ, ਜੈ ਪ੍ਰਭੂ ਜਗਦੀਸ਼ ਹਰੇ’
ਪ੍ਰਭਾਤਫੇਰੀ ਵਿਚ ਸ਼੍ਰੀ ਰਾਧਾ ਕ੍ਰਿਪਾ ਸੰਕੀਰਤਨ ਮੰਡਲ ਦੇ ਮੁਕੁਲ ਘਈ, ਵਿੱਕੀ ਘਈ, ਇਸਕਾਨ ਸ਼੍ਰੀ-ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਦਿਲਬਾਗ ਨਗਰ ਅਤੇ ਲਾਡਲੀ ਸੰਕੀਰਤਨ ਮੰਡਲੀ ਦੇ ਰੋਹਿਤ ਖੁਰਾਣਾ ਨੇ ਪ੍ਰਭਾਤਫੇਰੀ ਵਿਚ ‘ਜੈ-ਜੈ ਪ੍ਰਭੂ ਦੀਨ ਦਿਆਲਾ, ਜੈ ਪ੍ਰਭੂ ਜਗਦੀਸ਼ ਹਰੇ’ ਭਜਨ ਗਾ ਕੇ ਮਾਹੌਲ ਨੂੰ ਖੁਸ਼ਨੁਮਾ ਬਣਾ ਦਿੱਤਾ।

ਪ੍ਰਭਾਤਫੇਰੀ ’ਚ ਸ਼ਾਮਲ ਰਾਮ ਭਗਤ
ਇਸ ਮੌਕੇ ਸੁਮੇਸ਼ ਆਨੰਦ, ਮੱਟੂ ਸ਼ਰਮਾ, ਪੰ. ਹੇਮੰਤ, ਪ੍ਰਦੀਪ ਛਾਬੜਾ, ਸੁਨੀਤਾ ਭਾਰਦਵਾਜ, ਰਜਿੰਦਰ ਭਾਰਦਵਾਜ, ਕਿਸ਼ਨ ਲਾਲ ਸ਼ਰਮਾ, ਅਜਮੇਰ ਸਿੰਘ ਬਾਦਲ, ਗੁਲਸ਼ਨ ਸੱਭਰਵਾਲ, ਮਨਮੋਹਨ ਕਪੂਰ, ਰੋਜ਼ੀ ਅਰੋੜਾ, ਜਗਦੀਸ਼ ਖੇੜਾ, ਜੈ ਮਲਿਕ, ਨਿਤਿਨ, ਮਨੀਸ਼ ਚੋਪੜਾ, ਡਾ. ਐੱਚ. ਐੱਸ. ਗੁੰਬਰ ਅਤੇ ਐੱਸ. ਡੀ. ਸ਼ਰਮਾ ਸਮੇਤ ਅਣਗਿਣਤ ਸ਼੍ਰੀ ਰਾਮ ਭਗਤ ਸ਼ਾਮਲ ਹੋਏ।

PunjabKesari

ਜੇ. ਬੀ. ਸਿੰਘ ਚੌਧਰੀ ਨੇ ਕੀਤਾ ਧੰਨਵਾਦ
ਜੇ. ਬੀ. ਸਿੰਘ ਚੌਧਰੀ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਪ੍ਰਭਾਤਫੇਰੀ ਵਿਚ ਸ਼ਾਮਲ ਹੋਏ ਭਗਤਾਂ ਅਤੇ ਮਾਡਲ ਟਾਊਨ ਨਿਵਾਸੀਆਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਭਗਤਾਂ ਨੂੰ ਪ੍ਰਭੂ ਸ਼੍ਰੀ ਰਾਮ ਵੱਲੋਂ ਦੱਸੇ ਰਾਹ ’ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਤੇ ਗੈਂਗਸਟਰਾਂ ਦੇ ਮੁੱਦੇ ’ਤੇ ਖੁੱਲ੍ਹ ਕੇ ਬੋਲੇ ਮੁੱਖ ਮੰਤਰੀ ਭਗਵੰਤ ਮਾਨ, ਕਹੀਆਂ ਵੱਡੀਆਂ ਗੱਲਾਂ

ਸਵਾਗਤ ਲਈ ਇਲਾਕਾ ਨਿਵਾਸੀਆਂ ਨੇ ਦਿਖਾਇਆ ਉਤਸ਼ਾਹ
ਮਾਡਲ ਟਾਊਨ ਦੀਆਂ ਵੱਖ-ਵੱਖ ਗਲੀਆਂ ਵਿਚੋਂ ਨਿਕਲਣ ਵਾਲੀ ਸ਼ੋਭਾ ਯਾਤਰਾ ਵਿਚ ਇਲਾਕਾ ਨਿਵਾਸੀ ਦੁਸ਼ਾਂਤ ਸ਼ਾਵਰ, ਰਮਾ, ਰਿਤੂ, ਸ਼ਾਮ, ਪੁਨੀਤ, ਰਾਜ ਕੁਮਾਰ ਚੌਹਾਨ, ਗੁਲਸ਼ਨ ਕੁਮਾਰ, ਦੀਪਕ ਕੁਮਾਰ, ਵਿਜੇ ਚਾਵਲਾ, ਵਿਪਨ ਚਾਵਲਾ, ਕ੍ਰਿਸ਼ਨ ਲੂਥਰਾ, ਨੀਤੂ ਲੂਥਰਾ, ਰੋਹਿਨ ਲੂਥਰਾ, ਪੂਨਮ, ਮੀਨਾ, ਬਲਵਿੰਦਰ, ਪ੍ਰੀਤ, ਨੇਹਾ, ਰੂਬਿਲਾ, ਸੁਰਿੰਦਰ, ਕੁਲਵੰਤ, ਵੀਨਾ ਸ਼ਰਮਾ, ਮਾਨਸੀ ਸ਼ਰਮਾ, ਹਰੀਸ਼ ਧਵਨ, ਅਸ਼ੋਕ ਗੁਪਤਾ, ਸੁਸ਼ਾਂਤ ਗੁਪਤਾ, ਯਸ਼ਪਾਲ, ਅਮਿਤ ਗੁਪਤਾ, ਮਧੂ ਗੁਪਤਾ, ਸੀਨੀਅਰ ਸਿਟੀਜ਼ਨ ਵੈੱਲਫੇਅਰ ਸੋਸਾਇਟੀ ਦੇ ਮੈਂਬਰ, ਨਰੇਸ਼ ਕਾਮਰੀਆ, ਸਤੀਸ਼ ਕਾਮਰੀਆ, ਸੁਦਰਸ਼ਨ ਛਾਬੜਾ, ਹਿਤੇਸ਼ ਗੁਪਤਾ, ਨਿਤਿਨ ਕਾਮਰੀਆ, ਕਮਲ ਸੋਂਧੀ, ਕਵਿਤਾ, ਸ਼ਸ਼ੀ ਅਤੇ ਪੂਜਾ ਨੇ ਸ਼੍ਰੀ ਰਾਮ ਭਗਤਾਂ ਦੇ ਸਵਾਗਤ ਲਈ ਕਾਫ਼ੀ ਉਤਸ਼ਾਹ ਵਿਖਾਇਆ।

PunjabKesari

ਫੁੱਲਾਂ ਦੀ ਵਰਖਾ ਨਾਲ ਹੋਇਆ ਪ੍ਰਭਾਤਫੇਰੀ ਦਾ ਸਵਾਗਤ
ਨੀਲਮ, ਅੰਸ਼ੁਲ, ਰਾਕੇਸ਼ ਚੋਪੜਾ, ਨਿਧੀ ਚੱਢਾ, ਸੁਸ਼ਮਾ ਮਲਹੋਤਰਾ, ਸੁਨੀਤਾ ਅਰੋੜਾ, ਰਸ਼ਮੀ ਆਨੰਦ, ਆਸ਼ਾ ਚੋਪੜਾ, ਸ਼ੀਨਾ ਚੋਪੜਾ, ਸੀ. ਟੀ. ਗਰੁੱਪ ਦੇ ਚਰਨਜੀਤ ਸਿੰਘ ਚੰਨੀ, ਪਰਮਿੰਦਰ ਚੰਨੀ, ਅਰਵਿੰਦਰ ਘਈ, ਰਸ਼ਮੀ ਘਈ, ਮੋਹਿਤ ਮਿਗਲਾਨੀ, ਸ਼ਫੀ ਮਿਗਲਾਨੀ, ਮਹਿੰਦਰ ਮਿਗਲਾਨੀ, ਸੀਮਾ ਮਿਗਲਾਨੀ, ਮਨੋਜ ਸਚਦੇਵਾ, ਆਸ਼ੂ ਸਚਦੇਵਾ, ਭੁਪਿੰਦਰ ਖੁੱਲਰ, ਵਿਨੋਦ ਸੇਖੜੀ, ਰਾਜੇਸ਼ ਸੇਠ, ਰਾਜੀਵ ਸੇਠ, ਰਾਹੁਲ ਸੇਠ, ਵਿਮਲ ਕੋਛੜ, ਦਯਾਨੰਦ ਮਾਡਲ ਸਕੂਲ ਦੇ ਪ੍ਰਿੰਸੀਪਲ ਵਿਨੋਦ ਕੁਮਾਰ ਅਤੇ ਹੋਰ ਸਟਾਫ, ਦਿਨੇਸ਼ ਅਰੋੜਾ, ਰੋਹਿਤ ਅਰੋੜਾ, ਰਾਮਪਾਲ ਅਗਰਵਾਲ, ਸੰਜੀਵ ਅਗਰਵਾਲ ਸਮੇਤ ਇਲਾਕਾ ਨਿਵਾਸੀਆਂ ਨੇ ਫੁੱਲਾਂ ਦੀ ਵਰਖਾ ਅਤੇ ਲੰਗਰ ਲਾ ਕੇ ਪ੍ਰਭਾਤਫੇਰੀ ਦਾ ਸਵਾਗਤ ਕੀਤਾ।

ਇਹ ਵੀ ਪੜ੍ਹੋ : ਮੰਤਰੀ ਧਾਲੀਵਾਲ ਬੋਲੇ, ਖਾਲਿਸਤਾਨ ਦਾ ਪੰਜਾਬ ’ਚ ਕੋਈ ਰੌਲਾ ਨਹੀਂ, ਅੰਮ੍ਰਿਤਪਾਲ ਨੂੰ ਲੈ ਕੇ ਸਰਕਾਰ ਨੇ ਦੇ ਦਿੱਤਾ ਜਵਾਬ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News