ਰਾਮ-ਨਾਮ ''ਚ ਰੰਗਿਆ ਜਲੰਧਰ, ਕਮੇਟੀ ਵੱਲੋਂ ਕੱਢੀ ਗਈ ਤੀਜੀ ਪ੍ਰਭਾਤਫੇਰੀ

Tuesday, Mar 10, 2020 - 04:42 PM (IST)

ਰਾਮ-ਨਾਮ ''ਚ ਰੰਗਿਆ ਜਲੰਧਰ, ਕਮੇਟੀ ਵੱਲੋਂ ਕੱਢੀ ਗਈ ਤੀਜੀ ਪ੍ਰਭਾਤਫੇਰੀ

ਜਲੰਧਰ (ਸੋਨੂੰ)— ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਕੁਮਰ ਚੋਪੜਾ ਜੀ ਦੀ ਪ੍ਰਧਾਨਗੀ 'ਚ 2 ਅਪ੍ਰੈਲ ਨੂੰ ਪ੍ਰਭੂ ਸ਼੍ਰੀ ਰਾਮ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ 'ਤੇ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਨੂੰ ਲੈ ਕੇ ਨਗਰ ਵਾਸੀਆਂ ਨੂੰ ਸੱਦਾ ਦੇਣ ਦੇ ਉਦੇਸ਼ ਨਾਲ ਪ੍ਰਭਾਤਫੇਰੀਆਂ ਦੇ ਤਹਿਤ ਕਮੇਟੀ ਵੱਲੋਂ ਤੀਜੀ ਪ੍ਰਭਾਤਫੇਰੀ ਲੋਹਰੀਆਂ ਮੰਦਿਰ ਤੋਂ ਕੱਡੀ ਗਈ। ਪ੍ਰਭਾਤ ਫੇਰੀ ਨਗਰ ਦੀਆਂ ਵੱਖ-ਵੱਖ ਗਲੀਆਂ ਤੋਂ ਹੁੰਦੇ ਹੋਏ ਲੋਹਰੀਆਂ ਮੰਦਿਰ 'ਚ ਹੀ ਸੰਪੰਨ ਹੋਈ। ਇਸ ਮੌਕੇ ਪੰਜਾਬ ਕੇਸਰੀ ਗੁਰੱਪ ਦੇ ਮੁੱਖ ਸੰਪਾਦਕ ਪਦਮਸ਼੍ਰੀ ਵਿਜੈ ਚੋਪੜਾ ਜੀ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਰਾਮ ਭਗਤਾਂ ਨੂੰ ਸਨਮਾਨਤ ਵੀ ਕੀਤਾ ਗਿਆ।

PunjabKesari

ਰਾਮ ਭਗਤਾਂ ਨੇ ਕੀਤਾ ਪ੍ਰਭੂ ਮਹਿਮਾ ਦਾ ਗੁਣਗਾਣ
ਪ੍ਰਭਾਤ ਫੇਰੀ 'ਚ ਸ਼੍ਰੀ ਲਾਡਲੀ ਕੀਰਤਨ ਮੰਡਲੀ ਦੇ ਕਰਨ ਕ੍ਰਿਸ਼ਨ ਦਾਸ, ਰੋਹਿਤ ਖੁਰਾਣਾ ਜੈਨ ਮਾਰਕਿਟ ਕੱਪੜੇ ਵਾਲੇ ਅਤੇ ਮੁਕੁਲ ਘਈ ਸ਼੍ਰੀ ਰਾਧਾ ਕ੍ਰਿਪਾ ਕੀਰਤਨ ਮੰਡਲ ਪੰਜਪੀਰ ਸਾਹਮਣੇ ਗੋਪਾਲ ਮੰਦਿਰ, ਮਨਮੋਹਨ ਠੁਕਰਾਲ ਨੇ ਪ੍ਰਭੂ ਮਹਿਮਾ ਦਾ ਗੁਣਗਾਣ ਕੀਤਾ। ਪ੍ਰਭਾਤਫੇਰੀ ਦੀ ਸਮਾਪਤੀ ਦੇ ਸਥਾਨ 'ਤੇ ਬ੍ਰਿਜ ਮੋਹਨ ਸ਼ਰਮਾ ਨੇ ਵੱਖ-ਵੱਖ ਭਜਨ ਪੇਸ਼ ਕਰਕੇ ਆਪਣੀ ਹਾਜ਼ਿਰੀ ਲਗਾਈ।

PunjabKesari

ਇਸ ਦੌਰਾਨ ਪ੍ਰਭਾਤਫੇਰੀ 'ਚ ਸ਼ਾਮਲ ਹੋਣ ਵਾਲੇ ਭਗਤਾਂ ਦਾ ਇਲਾਕਾ ਵਾਸੀਆਂ ਨੇ ਜਿੱਥੇ ਫੁੱਲਾਂ ਦੀ ਵਰਖਾ ਕਰਕੇ ਸੁਆਗਤ ਕੀਤਾ, ਉਥੇ ਹੀ ਵੱਖ-ਵੱਖ ਤਰ੍ਹਾਂ ਦੇ ਖਾਧ ਪਦਾਰਥਾਂ ਸਮੇਤ ਆਦਿ ਦਾ ਲੰਗਰ ਪ੍ਰਸਾਦ ਰਾਮ ਭਗਤਾਂ 'ਚ ਵੰਡਿਆ ਗਿਆ।


ਇਹ ਵੀ ਪੜ੍ਹੋ: ਹੋਲੇ-ਮਹੱਲੇ 'ਤੇ ਸ੍ਰੀ ਅਨੰਦਪੁਰ ਸਾਹਿਬ 'ਚ ਲੱਗੀਆਂ ਰੌਣਕਾਂ, ਸੰਗਤ ਦਾ ਉਮੜਿਆ ਸੈਲਾਬ (ਤਸਵੀਰਾਂ)


author

shivani attri

Content Editor

Related News