ਸ਼੍ਰੀ ਰਾਮਨੌਮੀ ਸਬੰਧੀ ਸ਼੍ਰੀ ਕ੍ਰਿਸ਼ਨ ਸੰਕੀਰਤਨ ਮੰਦਿਰ ਸੈਦਾਂ ਗੇਟ ਤੋਂ ਨਿਕਲੀ 8ਵੀਂ ਵਿਸ਼ਾਲ ਪ੍ਰਭਾਤਫੇਰੀ

04/02/2022 6:09:48 PM

ਜਲੰਧਰ (ਮ੍ਰਿਦੁਲ)–ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਜੀ ਦੀ ਪ੍ਰਧਾਨਗੀ ਵਿਚ 10 ਅਪ੍ਰੈਲ ਨੂੰ ਦੁਪਹਿਰ 1 ਵਜੇ ਸ਼੍ਰੀ ਰਾਮ ਚੌਕ ਤੋਂ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਕੱਢੀ ਜਾ ਰਹੀ ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ਨੂੰ ਲੈ ਕੇ ਨਗਰ ਨਿਵਾਸੀਆਂ ਨੂੰ ਸੱਦਾ ਦੇਣ ਦੇ ਮੰਤਵ ਨਾਲ 8ਵੀਂ ਪ੍ਰਭਾਤਫੇਰੀ ਸੈਦਾਂ ਗੇਟ ਸਥਿਤ ਸ਼੍ਰੀ ਕ੍ਰਿਸ਼ਨ ਸੰਕੀਰਤਨ ਮੰਦਿਰ ਤੋਂ ਸ਼ੁਰੂ ਹੋ ਕੇ ਟਿੱਕੀ ਵਾਲਾ ਚੌਂਕ, ਪੱਕਾ ਬਾਗ, ਚਹਾਰ ਬਾਗ ਅਤੇ ਕੋਟ ਪਕਸ਼ੀਆਂ ਦੀਆਂ ਵੱਖ-ਵੱਖ ਗਲੀਆਂ ਵਿਚੋਂ ਹੁੰਦੇ ਹੋਏ ਮੰਦਿਰ ਵਿਚ ਸਮਾਪਤ ਹੋਈ।

ਇਲਾਕਾ ਵਾਸੀਆਂ ਨੇ ਲੰਗਰ ਤੇ ਫੁੱਲਾਂ ਦੀ ਵਰਖਾ ਕਰ ਕੇ ਕੀਤਾ ਪ੍ਰਭਾਤਫੇਰੀ ਦਾ ਸਵਾਗਤ
ਪ੍ਰਭਾਤਫੇਰੀ ਵਿਚ ਸ਼ਾਮਲ ਰਾਮ ਭਗਤਾਂ ਦਾ ਇਲਾਕਾ ਵਾਸੀਆਂ ਨੇ ਜਿੱਥੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ, ਉਥੇ ਹੀ ਵੱਖ-ਵੱਖ ਤਰ੍ਹਾਂ ਦੇ ਖਾਣ ਵਾਲੇ ਪਦਾਰਥਾਂ, ਮਠਿਆਈਆਂ, ਫਲ-ਫਰੂਟ ਸਮੇਤ ਪੀਣ ਵਾਲੇ ਪਦਾਰਥਾਂ ਆਦਿ ਦਾ ਲੰਗਰ ਪ੍ਰਸ਼ਾਦ ਰਾਮ ਭਗਤਾਂ ਵਿਚ ਵੰਡਿਆ। ਇਲਾਕਾ ਵਾਸੀਆਂ ਨੇ ਪ੍ਰਭਾਤਫੇਰੀ ਦੌਰਾਨ ਪਾਲਕੀ ਵਿਚ ਬਿਰਾਜਮਾਨ ਠਾਕੁਰ ਜੀ ਦੇ ਦਰਸ਼ਨ ਕੀਤੇ। ਇਸ ਮੌਕੇ ਅਸ਼ੋਕ ਸੋਬਤੀ, ਰਾਕੇਸ਼ ਪੁਰੀ, ਕ੍ਰਿਸ਼ਨਾ ਪੁਰੀ, ਸੁਮਿਤ ਸੋਬਤੀ, ਸਿਮਰਪਾਲ ਸਿੰਘ, ਰਮਨ, ਸੰਨੀ ਖੰਨਾ, ਓਮ ਪ੍ਰਕਾਸ਼ ਪੁਰੀ, ਸੰਜੇ ਸੋਬਤੀ, ਮਨਮੋਹਨ ਕਪੂਰ, ਦਿਵਾਂਸ਼ੂ ਕਪੂਰ, ਅਨਿਲ ਸ਼ਰਮਾ, ਵਿਜੇ ਕੁਮਾਰ, ਸੀਮਾ, ਲਵਿਸ਼, ਰੂਪ ਲਾਲ, ਰਾਜੀਵ ਚੋਪੜਾ, ਅਭਿਨਵ ਚੋਪੜਾ, ਦੇਵਾਂਸ਼ ਚੋਪੜਾ, ਮਮਤਾ ਰਾਣੀ, ਅਵਿਨਾਸ਼, ਅਨੂ, ਵਿਸ਼ਾਲ, ਅਸ਼ਵਨੀ ਵਰਮਾ, ਮੀਨੂੰ ਵਰਮਾ, ਜੁਗਲ ਪੁਰੀ, ਰਾਹੁਲ ਸੇਠੀ, ਵਯੋਮ ਸੇਠੀ, ਸੁਨੀਲ ਬਾਲੀ, ਹਰੀਸ਼ ਬਾਲੀ, ਵਾਸੂ ਬਾਲੀ, ਨੇਹਾ ਬਾਲੀ, ਪ੍ਰਤੀਕ ਬਾਲੀ, ਰਮਨ ਕੁਮਾਰ, ਗੌਰਵ ਅਰੋੜਾ, ਰਿਤੂ, ਸੁਨੀਲ ਕਪੂਰ, ਨੀਤੂ ਕਪੂਰ, ਜਨਤਾ ਮੰਦਿਰ ਪੱਕਾ ਬਾਗ, ਪੁਨੀਤ ਪਾਠਕ, ਕਰਣ ਪਾਠਕ, ਅਰਜੁਨ ਪਾਠਕ, ਸ਼ਿਵਮ ਪਾਠਕ, ਆਰਤੀ, ਟੀਨਾ, ਅਨੀਤਾ ਪਾਠਕ, ਪੁਰਸ਼ੋਤਮ, ਮੇਘਾ, ਵਿਧਿਕਾ, ਸ਼ੈਲੀ, ਕਾਂਤਾ, ਲੰਕੇਸ਼, ਵੰਦਨਾ ਆਨੰਦ, ਮਯੰਕ ਆਨੰਦ, ਰਮਿਤ, ਮਹਿਕ, ਆਰਤੀ, ਸੁਰੇਸ਼, ਵਿੱਕੀ, ਸੰਨੀ, ਚੰਦਰ ਮਲਹੋਤਰਾ, ਨਾਰਾਇਣ ਦਾਸ ਜੀ ਵੜੇ ਵਾਲੇ, ਸੁਰੇਸ਼ ਗੁਪਤਾ, ਰਮੇਸ਼ ਕੁਮਾਰ, ਜੇ. ਕੇ. ਭਾਟੀਆ, ਆਦਿੱਤਿਆ ਬਾਵਾ, ਮਨੂੰ, ਪ੍ਰੇਮ, ਐੱਮ. ਡੀ. ਸੱਭਰਵਾਲ, ਅਭੈ ਸੱਭਰਵਾਲ, ਚਹਾਰ ਬਾਗ, ਨਿਤੀਸ਼ ਮਹਿਤਾ, ਰਾਹੁਲ ਜੁਨੇਜਾ, ਜਸਵਿੰਦਰ, ਸੁਦਰਸ਼ਨ ਮਹਿਤਾ, ਰਾਜੇਸ਼ ਮਹਿਤਾ, ਸੁਸ਼ੀਲ ਸ਼ਰਮਾ, ਪ੍ਰਿਤਪਾਲ ਸਿੰਘ ਲਾਟੀ, ਵਿਕਰਮ, ਮੋਹਨ ਲਾਲ ਸਰੀਨ, ਵਿਵੇਕ ਜੋਸ਼ੀ, ਸੰਤੋਸ਼ ਸਰੀਨ, ਰਣਇੰਦਰ ਸਰੀਨ, ਸੰਜੀਵ ਪੁਸਰੀ, ਪਾਲੀ ਸਰੀਨ, ਐਡਵੋਕੇਟ ਨਿਤਿਸ਼, ਜੱਸੀ ਸਿੰਘ, ਰਾਹੁਲ, ਰੂਬੀ, ਅਮਿਤ ਸਹਿਗਲ, ਰਜਨੀ ਸਹਿਗਲ, ਜਤਿੰਦਰ ਸਹਿਗਲ, ਏਕਤਾ ਸਹਿਗਲ, ਪ੍ਰੀਤ, ਰਿਧੀ, ਕਸ਼ਿਸ਼, ਸ਼ਿਵਮ, ਅਨਿਲ ਚੋਪੜਾ, ਨਰੇਸ਼ ਸਹਿਗਲ, ਰਵੀ ਚੋਪੜਾ, ਕਮਲ ਕਿਸ਼ੋਰ ਮੂੰਗਾ, ਰਾਕੇਸ਼ ਚੋਪੜਾ, ਮਨੋਜ ਸ਼ਰਮਾ, ਜਤਿਨ ਚੋਪੜਾ, ਵਰੁਣ ਸ਼ਰਮਾ, ਨਿਤਿਨ ਚੋਪੜਾ, ਨਿਤੀਸ਼ ਸ਼ਰਮਾ, ਬਾਲ ਕ੍ਰਿਸ਼ਨ, ਯਤਿਨ ਕੁਮਾਰ ਸ਼ਰਮਾ, ਕੁਲਦੀਪ, ਅਨੁਜ ਬਾਹਰੀ, ਰਿਸ਼ੀ ਚੋਪੜਾ, ਰਾਜੂ, ਅਮਿਤ, ਪ੍ਰਿਯਾ ਚੋਪੜਾ, ਰੋਹਨ ਚੱਢਾ, ਕਿੱਟੂ ਚੱਢਾ, ਗੁਰਦਿਆਲ ਮਲਹੋਤਰਾ, ਸੂਰਜ ਪੁਰੀ, ਨਰੇਸ਼ ਕੁਮਾਰ, ਜੋਤੀ, ਉਮਾ ਚੋਪੜਾ, ਸਵਿਤਾ, ਸਿੰਮੀ ਚੋਪੜਾ, ਸੋਨੀਆ, ਦੀਪਿਕਾ, ਸ਼ਾਰਦਾ ਜਨਰਲ ਸਟੋਰ, ਅਜੈ ਆਨੰਦ, ਸੋਨੀਆ ਆਨੰਦ, ਗ੍ਰੇਟਵੇ ਮਾਡਲ ਸਕੂਲ, ਮਹਿਲਾ ਯੋਗ ਸਮਿਤੀ, ਸੋਨੀਆ ਮੋਂਗਾ, ਵੰਦਨਾ, ਗੀਤਾ, ਸ਼ਸ਼ੀ, ਰੇਣੂ, ਸੁਸ਼ੀਲਾ, ਕਪਿਲ ਅਰੋੜਾ, ਐਡਵੋਕੇਟ ਅਸ਼ੋਕ ਸ਼ਰਮਾ, ਅਜੈ ਸ਼ਾਸਤਰੀ, ਪੰਡਿਤ ਭੋਲਾ ਨਾਥ ਤ੍ਰਿਵੇਦੀ, ਕੌਂਸਲਰ ਸ਼ੈਰੀ ਚੱਢਾ, ਸੁਰਿੰਦਰ ਭੰਡਾਰੀ, ਮਨੀਸ਼ਾ ਬਜਾਜ, ਲੱਕੀ ਅਰੋੜਾ, ਰਾਜੇਸ਼ ਭੰਡਾਰੀ, ਸਾਧਵੀ ਸੇਵਾ ਸਮਿਤੀ, ਟਿੰਕੂ ਸਹਿਗਲ, ਮੰਗਲ ਦਾਸ ਸਹਿਗਲ, ਵਿਜੇ ਸਹਿਗਲ, ਮਧੂ ਰਾਜਾ, ਹਰੀਸ਼ ਚੱਢਾ, ਅਸ਼ੋਕ, ਨਿਰਮਲ, ਰਜਨੀ, ਜਤਿੰਦਰ ਕੁਮਾਰ, ਕ੍ਰਿਸ਼ਨਾ ਜਿਊਲਰ, ਰਾਘਵ, ਸ਼ਿਵ ਕੁਮਾਰ, ਗੀਤਾਂਸ਼ੂ, ਵੰਦਨਾ ਕਪੂਰ, ਗੌਤਮ ਮੰਡਲ, ਛੱਜੂ, ਦੀਪ ਚੰਦ, ਚੇਤਨ, ਦੀਪਕ ਕੁਮਾਰ, ਲਵਲੀ, ਗੁੰਨੂ, ਮਾਤਾ ਵੈਸ਼ਨੋ ਦੇਵੀ ਮੰਦਿਰ, ਈਸ਼ਵਰ ਵੈੱਲਫੇਅਰ ਸੋਸਾਇਟੀ, ਕਪਿਲ ਮਾਟਾ, ਰੁਚੀ, ਗੁਨਿਕਾ, ਸ਼੍ਰੀ ਰਾਮ ਜਿਊਲਰ, ਕਰੀਨਾ, ਮਾਹੀ, ਿਹਮਾਂਸ਼ੀ, ਪ੍ਰੀਤ ਮਾਹੀ, ਬਿੱਟੂ ਭੋਲਾ, ਸਰਦਾਰੀ ਲਾਲ, ਸੁਰਜੀਤ ਕੌਰ, ਮੀਨੂੰ ਬੱਗਾ, ਹਰਸ਼ਿਤ ਸ਼ਰਮਾ ਆਦਿ ਪਰਿਵਾਰਾਂ ਨੇ ਫਲ-ਫਰੂਟ, ਪੀਣ ਵਾਲੇ ਪਦਾਰਥਾਂ ਆਦਿ ਦਾ ਲੰਗਰ ਵੰਡਿਆ।

ਇਹ ਵੀ ਪੜ੍ਹੋ:ਜਲੰਧਰ: ਅਜਿਹੀ ਹਾਲਤ 'ਚ ਮਿਲੀ ਕੁੜੀ ਕਿ ਵੇਖ ਉੱਡੇ ਹੋਸ਼, ਪਰਿਵਾਰ ਨੇ ਲਾਇਆ ਜਬਰ-ਜ਼ਿਨਾਹ ਦਾ ਇਲਜ਼ਾਮ

PunjabKesari

‘ਹਮ ਹਾਥ ਉਠਾਕਰ ਕਹਤੇ ਹੈਂ, ਹਮ ਹੋ ਗਏ ਰਾਧਾ ਰਾਨੀ ਕੇ...’ ਦੀ ਧੁਨ ’ਤੇ ਝੂਮੇ ਰਾਮ ਭਗਤ
ਪ੍ਰਭਾਤਫੇਰੀ ਵਿਚ ਸ਼੍ਰੀ ਲਾਡਲੀ ਸੰਕੀਰਤਨ ਮੰਡਲ ਦੇ ਕਰਣ ਕ੍ਰਿਸ਼ਨ ਦਾਸ, ਰੋਹਿਤ ਖੁਰਾਣਾ ਅਤੇ ਸ਼੍ਰੀ ਰਾਧਾ ਕ੍ਰਿਪਾ ਸੰਕੀਰਤਨ ਮੰਡਲ ਤੋਂ ਮੁਕੁਲ ਘਈ ਤੇ ਵਿੱਕੀ ਘਈ ਸਮੇਤ ਰਾਮ ਭਗਤਾਂ ਵੱਲੋਂ ਹਰੀਨਾਮ ਸੰਕੀਰਤਨ ਕਰ ਕੇ ਮਾਹੌਲ ਨੂੰ ਭਗਤੀਮਈ ਬਣਾਇਆ ਗਿਆ। ਇਸ ਦੌਰਾਨ ਪ੍ਰਭੂ ਭਗਤਾਂ ਵੱਲੋਂ ‘ਹਮ ਹਾਥ ਉਠਾਕਰ ਕਹਤੇ ਹੈਂ, ਹਮ ਹੋ ਗਏ ਰਾਧਾ ਰਾਨੀ ਕੇ...’, ‘ਆਜ ਰਾਮ ਮੇਰੇ ਘਰ ਆਏ, ਭਗਵਾਨ ਮੇਰੇ ਘਰ ਆਏ’ ਆਦਿ ਭਜਨ ਗਾ ਕੇ ਰੈਣਕ ਬਾਜ਼ਾਰ ਦੀਆਂ ਗਲੀਆਂ ਨੂੰ ਵ੍ਰਿੰਦਾਵਨ ਦੀਆਂ ਗਲੀਆਂ ’ਚ ਤਬਦੀਲ ਕਰ ਦਿੱਤਾ। ਨਗਰ ਦੀ ਪਰਿਕਰਮਾ ਕਰਦੇ ਹੋਏ ਪ੍ਰਭਾਤਫੇਰੀ ਜ਼ਰੀਏ 10 ਅਪ੍ਰੈਲ ਨੂੰ ਪਰਿਵਾਰਾਂ ਸਮੇਤ ਪ੍ਰਭਾਤਫੇਰੀ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ।

ਪ੍ਰਭਾਤਫੇਰੀ ’ਚ ਸ਼ਾਮਲ ਹੋਏ ਰਾਮ ਭਗਤ
ਇਸ ਮੌਕੇ ਪ੍ਰਭਾਤਫੇਰੀ ਵਿਚ ਮੁੱਖ ਰੂਪ ਵਿਚ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਅਹੁਦੇਦਾਰਾਂ ਵਿਚ ਰਾਜ ਕੁਮਾਰ ਘਈ, ਨਰਿੰਦਰ ਸ਼ਰਮਾ, ਅਸ਼ਵਨੀ ਬਾਬਾ, ਵਰੁਣ ਪਾਠਕ, ਪ੍ਰੇਮ ਕੁਮਾਰ, ਨਿਤਿਨ ਕੁਮਾਰ, ਉਮੇਸ਼, ਰਮਾ ਡੌਲੀ, ਪ੍ਰਦੀਪ ਛਾਬੜਾ, ਕੈਲਾਸ਼ ਕਪੂਰ, ਰਾਜਿੰਦਰ ਕਪੂਰ, ਹੰਸਰਾਜ ਚੱਢਾ, ਅਸ਼ੋਕ ਸਲੂਜਾ, ਮਨਮੋਹਨ ਛਾਬੜਾ, ਓਮ ਪ੍ਰਕਾਸ਼ ਮਿੱਢਾ, ਨਰਿੰਦਰ ਸ਼ਰਮਾ, ਮਨੋਜ ਭਾਰਦਵਾਜ, ਤ੍ਰਿਪਤਾ ਰਾਣੀ, ਨੋਨੀ ਭਾਟੀਆ ਆਦਿ ਮੌਜੂਦ ਸਨ।

ਸੁਮੇਸ਼ ਆਨੰਦ ਅਤੇ ਮੰਦਿਰ ਕਮੇਟੀ ਨੇ ਰਾਮ ਭਗਤਾਂ ਦਾ ਕੀਤਾ ਧੰਨਵਾਦ
ਪ੍ਰਭਾਤਫੇਰੀ ਦੇ ਮੰਦਿਰ ’ਚ ਵਿਸ਼ਰਾਮ ਤੋਂ ਬਾਅਦ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਅਹੁਦੇਦਾਰ ਸੁਮੇਸ਼ ਆਨੰਦ ਅਤੇ ਮੰਦਿਰ ਕਮੇਟੀ ਨੇ ਪ੍ਰਭਾਤਫੇਰੀ ਵਿਚ ਸ਼ਾਮਲ ਹੋਏ ਸਮੂਹ ਭਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਭੂ ਸ਼੍ਰੀ ਰਾਮ ਜੀ ਦੇ ਮਾਰਗਦਰਸ਼ਨ ਨਾਲ ਮਨੁੱਖ ਦਾ ਜੀਵਨ ਸਫਲ ਹੋ ਸਕਦਾ ਹੈ। ਸਾਨੂੰ ਸਮਾਜਿਕ ਅਤੇ ਧਾਰਮਿਕ ਮਰਿਆਦਾਵਾਂ ਦਾ ਪਾਲਣ ਕਰਦੇ ਹੋਏ ਜਿਊਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਸੰਦੀਪ ਨੰਗਲ ਅੰਬੀਆਂ ਕਤਲ ਮਾਮਲੇ 'ਚ ਯਾਦਵਿੰਦਰ ਯਾਦਾ ਗ੍ਰਿਫ਼ਤਾਰ, ਸਾਹਮਣੇ ਆਈ ਇਹ ਗੱਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News