ਸ਼੍ਰੀ ਰਾਮਨੌਮੀ ਸਬੰਧੀ ਮਾਂ ਭਾਰਤੀ ਸੇਵਾ ਸੰਘ (ਰਜਿ.) ਵੱਲੋਂ ਗੁਰੂ ਗੋਬਿੰਦ ਸਿੰਘ ਐਵੇਨਿਊ ’ਚ ਕੱਢੀ ਗਈ ਤੀਜੀ ਪ੍ਰਭਾਤਫੇਰੀ

03/21/2022 11:07:14 AM

ਜਲੰਧਰ (ਮ੍ਰਿਦੁਲ)-ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਜੀ ਦੀ ਪ੍ਰਧਾਨਗੀ ’ਚ 10 ਅਪ੍ਰੈਲ ਨੂੰ ਦੁਪਹਿਰ 1 ਵਜੇ ਸ਼੍ਰੀ ਰਾਮ ਚੌਂਕ ਤੋਂ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਦੇ ਪ੍ਰਗਟ ਦਿਵਸ ਦੇ ਮੌਕੇ ’ਤੇ ਕੱਢੀ ਜਾ ਰਹੀ ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ਨੂੰ ਲੈ ਕੇ ਨਗਰ ਨਿਵਾਸੀਆਂ ਨੂੰ ਸੱਦਾ ਦੇਣ ਦੇ ਮੰਤਵ ਨਾਲ ਤੀਜੀ ਪ੍ਰਭਾਤਫੇਰੀ ਮਾਂ ਭਾਰਤੀ ਸੇਵਾ ਸੰਘ (ਰਜਿ.) ਦੇ ਸਹਿਯੋਗ ਨਾਲ ਗੁਰੂ ਗੋਬਿੰਦ ਸਿੰਘ ਐਵੇਨਿਊ ਸਥਿਤ ਸ਼੍ਰੀ ਰਾਮ ਮੰਦਿਰ ਤੋਂ ਕੱਢੀ ਗਈ। ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਖਜ਼ਾਨਚੀ ਵਿਵੇਕ ਖੰਨਾ ਅਤੇ ਉਨ੍ਹਾਂ ਦੀ ਪਤਨੀ ਕੌਂਸਲਰ ਸ਼ੈਲੀ ਖੰਨਾ ਨੇ ਪ੍ਰਭਾਤਫੇਰੀ ਦੀ ਅਗਵਾਈ ਕੀਤੀ।

ਰਾਮ ਭਗਤਾਂ ਨੇ ਕੀਤਾ ਪ੍ਰਭੂ ਮਹਿਮਾ ਦਾ ਗੁਣਗਾਨ
ਪ੍ਰਭਾਤਫੇਰੀ ’ਚ ਸ਼੍ਰੀ ਲਾਡਲੀ ਸੰਕੀਰਤਨ ਮੰਡਲ ਦੇ ਕਰਣ ਕ੍ਰਿਸ਼ਨਦਾਸ ਤੇ ਮੁਕੁਲ ਮੋਹਨ ਦਾਸ ਨੇ ਪ੍ਰਭੂ ਮਹਿਮਾ ਦਾ ਗੁਣਗਾਨ ਕੀਤਾ। ਉਨ੍ਹਾਂ ਹਰੇ ਕ੍ਰਿਸ਼ਨ ਮਹਾਮੰਤਰ ਸੰਕੀਰਤਨ ਕਰ ਕੇ ਪ੍ਰਭਾਤਫੇਰੀ ਵਿਚ ਸ਼ਾਮਲ ਭਗਤਾਂ ਨੂੰ ਨੱਚਣ ’ਤੇ ਮਜਬੂਰ ਕਰ ਦਿੱਤਾ। ਪ੍ਰਭੂ ਭਗਤਾਂ ਵੱਲੋਂ ਗਾਏ ਗਏ ਭਜਨਾਂ ਨੇ ਪੂਰੇ ਇਲਾਕੇ ਨੂੰ ਭਗਤੀ ਦੇ ਰੰਗ ’ਚ ਰੰਗ ਦਿੱਤਾ। ਅਜਿਹਾ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਵ੍ਰਿੰਦਾਂਵਨ ਦੀਆਂ ਗਲੀਆਂ ਦੀ ਪਰਿਕਰਮਾ ਹੋ ਰਹੀ ਹੋਵੇ। ਪ੍ਰਭਾਤਫੇਰੀ ਦੇ ਸਮਾਪਤੀ ਸਥਾਨ ’ਤੇ ਸ਼ਿਵ ਕੁਮਾਰ ਲਵਲੀ ਜੀ ਨੇ ਆਪਣੀ ਮੰਡਲੀ ਨਾਲ ਵੱਖ-ਵੱਖ ਭਜਨ ਪੇਸ਼ ਕਰ ਕੇ ਠਾਕੁਰ ਜੀ ਦੇ ਸਾਹਮਣੇ ਆਪਣੀ ਹਾਜ਼ਰੀ ਲੁਆਈ। ਸਾਰੇ ਪ੍ਰਭੂ ਪ੍ਰੇਮੀਆਂ ਨੇ ਫੁੱਲਾਂ ਨਾਲ ਹੋਲੀ ਖੇਡ ਕੇ ਭਜਨ ਸੰਕੀਰਤਨ ਕੀਤਾ।

‘ਆਪ’ ਵਿਧਾਇਕ ਇੰਨੀ ਮਿਹਨਤ ਕਰਨ ਕਿ ਅੱਗੇ ਵੀ ਭਗਵੰਤ ਮਾਨ ਦੀ ਸਰਕਾਰ ਬਣੇ: ਰਾਘਵ ਚੱਢਾ

PunjabKesari

ਇਲਾਕਾ ਵਾਸੀਆਂ ਨੇ ਲੰਗਰ ਅਤੇ ਫੁੱਲਾਂ ਦੀ ਵਰਖਾ ਕਰਕੇ ਪ੍ਰਭਾਤਫੇਰੀ ਦਾ ਕੀਤਾ ਸਵਾਗਤ
ਇਸ ਮੌਕੇ ਜਵਾਹਰ, ਸੌਰਭ ਮਿੱਤਲ, ਰਿਸ਼ਭ ਮਿੱਤਲ, ਤਰਸੇਮ ਲਾਲ ਕੰਡਾ, ਰਵੀ ਅਗਰਵਾਲ, ਸਚਿਨ ਗੁਪਤਾ, ਅਸ਼ੋਕ ਰਹੇਲਾ, ਛਾਬੜਾ ਜੀ, ਭਾਟੀਆ ਜੀ, ਕਰਨੈਲ ਸਿੰਘ, ਯਸ਼ਪਾਲ ਮੌਦਗਿਲ, ਅਨਿਲ ਗੁਪਤਾ, ਅਜੈ ਗੁਪਤਾ, ਰਾਜੀਵ ਸ਼ਰਮਾ, ਡਾ. ਜੋਤੀ ਸ਼ਰਮਾ, ਸੂਰਜ ਪ੍ਰਕਾਸ਼ ਸਿੱਕਾ, ਰਮੇਸ਼ ਪੁਰੀ, ਦੇਸਰਾਜ ਸ਼ਰਮਾ, ਦਵਿੰਦਰ ਪਾਸੀ, ਸਰੋਜ ਸ਼ਰਮਾ, ਪਵਨ ਮਹਿਰਾ, ਰਜਨੀ ਪਾਸੀ, ਹਨੀ ਸੰਗਰ, ਵਿਕਾਸ ਖੰਨਾ, ਨਵਦੀਪ, ਅਸ਼ਵਨੀ ਦੱਤਾ, ਰਸ਼ਪਾਲ ਸਿੰਘ, ਨਵਤੇਜ ਸਿੰਘ, ਸੁਨੀਲ ਕੁਮਾਰ, ਸਾਹਿਲ ਭੱਲਾ, ਮਨੀਸ਼ ਅਗਰਵਾਲ, ਵਿਜੇ ਕੁਮਾਰ ਚੋਪੜਾ, ਭਵਨੀਸ਼, ਵਿਜੇ ਸ਼ਰਮਾ, ਗੁਲਸ਼ਨ ਕੁਮਾਰ, ਨਰੇਸ਼ ਕਪੂਰ, ਐੱਸ. ਕੇ. ਗੋਇਲ, ਪਵਨ, ਸੁਦੇਸ਼ ਮਿੱਤਲ, ਸੁਨੀਲ ਤ੍ਰੇਹਨ, ਭਰਤ ਪੁਰੀ, ਅਰਜੁਨ ਕਪੂਰ, ਕੇਸ਼ਵ ਕਪੂਰ, ਰਵਿੰਦਰ ਸਿੰਘ, ਪ੍ਰਦੀਪ ਭਾਟੀਆ, ਕਪਿਲ ਸ਼ਰਮਾ, ਡੀ. ਪੀ. ਟੈਂਕ, ਰਾਜੇਸ਼ ਖੰਨਾ, ਯੋਗੇਸ਼ ਬੌਬੀ, ਨਵਦੀਪ ਗਾਂਧੀ, ਅਵਤਾਰ ਸਿੰਘ, ਰਾਕੇਸ਼ ਕੁਮਾਰ, ਸੰਜੀਵ ਕਾਲੀਆ, ਰੋਹਨ, ਰਾਜਪਾਲ ਗੌਰ, ਪੰਕਜ ਖੰਨਾ, ਰਾਜੇਸ਼ ਗੁਲਾਟੀ, ਜਗਮੋਹਨ ਸ਼ਰਮਾ, ਪ੍ਰਮੋਦ ਅਗਰਵਾਲ, ਜੇ. ਬੀ. ਚੱਢਾ, ਸੰਕੇਤ ਚੱਢਾ, ਰਮਨ ਮੁਰਗਈ, ਜਤਿੰਦਰ ਬਾਂਸਲ, ਮਾਨਿਕ ਬਾਂਸਲ, ਨਰੇਸ਼ ਗੁਪਤਾ, ਵਿਨੋਦ ਗੁਪਤਾ, ਸੁਸ਼ਮਾ ਗੁਪਤਾ, ਸੁਰਿੰਦਰ ਨਾਥ ਸਹਿਗਲ, ਮੁਕੁਲ ਕੁਮਾਰ, ਰੋਹਨ, ਨੀਰੂ ਬਾਹਰੀ, ਪੱਲਵੀ ਬਾਹਰੀ, ਹਨੀ ਬਾਹਰੀ, ਸੰਨੀ ਬਾਹਰੀ, ਸ਼ਿਖਾ, ਧਨੀਨ ਬਾਹਰੀ, ਕਵਿਸ਼ ਬਾਹਰੀ, ਸੰਜੀਵ ਗੁਪਤਾ, ਅੰਜੂ ਗੁਪਤਾ, ਸੰਜੀਵ ਭਾਰਦਵਾਜ, ਰਜਨੀ ਭਾਰਦਵਾਜ, ਬਲਰਾਜ ਗੁਪਤਾ, ਸ਼ੁਭਮ ਗੁਪਤਾ, ਉਪਮਾ ਗੁਪਤਾ, ਮਹੇਸ਼ ਗੁਪਤਾ, ਪਵਨ ਗੁਪਤਾ, ਇਕਬਾਲ ਸ਼ਰਮਾ, ਇੰਦਰ ਮੋਹਨ ਭਾਸਕਰ, ਨੀਰਜ ਜੌਲੀ, ਅਸ਼ੋਕ, ਸਰਵਣ ਸ਼ਰਮਾ, ਮਨੀਸ਼ ਸ਼ਰਮਾ, ਸੁਮਿਤ ਪਾਸੀ, ਵਿਕਾਸ ਗੁਪਤਾ, ਸ਼ੈਲੀ ਗੁਪਤਾ, ਸੁਰੇਸ਼ ਕੁਮਾਰ, ਨਰੇਸ਼ ਸ਼ਰਮਾ, ਹਰਸ਼ ਆਨੰਦ, ਆਸ਼ੂ ਆਨੰਦ, ਰਮੇਸ਼ ਸ਼ਰਮਾ, ਰੋਹਿਤ, ਜੋਤੀ, ਪ੍ਰਦੀਪ ਬਾਂਸਲ, ਗੌਰਵ ਬਾਂਸਲ, ਸਾਹਿਲ ਗੁਪਤਾ, ਕੰਜਨ ਗੁਪਤਾ, ਅਜੈ ਗੁਪਤਾ, ਮੰਜੂ ਗੁਪਤਾ, ਜੈਵੀਰ ਸਿੰਘ, ਕੁਲਬੀਰ ਸਿੰਘ, ਰਾਜੀਵ ਬਜਾਜ, ਪੰਡਿਤ ਧਰਮਪਾਲ ਸ਼ਰਮਾ, ਡਾ. ਸੁਭਾਸ਼ ਸ਼ਰਮਾ, ਸੰਦੀਪ ਛਿੱਬੜ, ਸਵਪਨਿਲ, ਅਨੂ, ਅੰਸ਼ੂ, ਆਰ. ਕੇ. ਸ਼ਰਮਾ, ਅਜੈ ਜੋਸ਼ੀ, ਸੁਮਨ ਸ਼ਰਮਾ, ਐੱਮ. ਐੱਲ. ਏਰੀ., ਊਸ਼ਾ ਕੁਮਾਰੀ, ਤਰਸੇਮ ਸਿੰਘ, ਜਗਜੀਤ ਲਾਲ ਬੇਰੀ, ਅਕਸ਼ੈ ਬੇਰੀ, ਸ਼ਿਵਾ ਬੇਰੀ, ਰਾਜੀਵ ਚੱਢਾ, ਪੰਕਜ ਚੱਢਾ, ਬੋਨੀ ਕਪੂਰ, ਡਾ. ਮੁਕੇਸ਼ ਵਾਲੀਆ, ਮੀਨਾਕਸ਼ੀ ਵਾਲੀਆ, ਡਾ. ਹਿਮਾਂਸ਼ੂ ਵਾਲੀਆ, ਵਰਦਾਨ ਵਾਲੀਆ, ਸੰਜੀਵ ਵਾਲੀਆ, ਰਸ਼ਿਮ ਵਾਲੀਆ, ਰਾਜੇਸ਼ ਖੰਨਾ, ਬਿੱਟੂ ਭਾਜੀ, ਅਸ਼ੋਕ ਮਹਿਤਾ, ਕੁਸ਼ਲ ਕੁਮਾਰ, ਸੁਭਾਸ਼ ਪਾਸੀ, ਦਿਨੇਸ਼ ਕੁਮਾਰ ਪਰਮਾਰ, ਕੁਸ਼ਵਿੰਦਰ ਵਰਮਾ, ਕਰਣ ਵਰਮਾ, ਸੁਮੇਸ਼ ਸ਼ਰਮਾ, ਹੇਮੰਤ ਗੋਇਲ, ਸ਼ਸ਼ਾਂਕ ਗੋਇਲ, ਰੋਹਿਤ ਕਾਲੀਆ, ਦਿਨੇਸ਼ ਪਰਮਾਰ, ਗੌਰਵ ਥਾਪਾ, ਅਮਰਜੀਤ, ਬੀ. ਕੇ. ਚੰਦਨ, ਸਤਨਾਮ ਸਿੰਘ, ਚੰਦਰ ਸ਼ੇਖਰ, ਪ੍ਰਵੀਨ, ਸੰਜੇ ਰਾਜਪਾਲ, ਪ੍ਰਮੋਦ, ਤਰਸੇਮ, ਜਤਿੰਦਰ ਸ਼ਰਮਾ ਆਦਿ ਨੇ ਆਪਣੇ ਪਰਿਵਾਰਾਂ ਦੇ ਨਾਲ ਫਲ-ਫਰੂਟ, ਪੀਣ ਵਾਲੇ ਪਦਾਰਥ ਆਦਿ ਦਾ ਪ੍ਰਸ਼ਾਦ ਵੰਡਿਆ ਅਤੇ ਫੁੱਲਾਂ ਦੀ ਵਰਖਾ ਨਾਲ ਪ੍ਰਭਾਤਫੇਰੀ ਦਾ ਸਵਾਗਤ ਕੀਤਾ।

ਪ੍ਰਭਾਤਫੇਰੀ ’ਚ ਸ਼ਾਮਲ ਹੋਏ ਰਾਮ ਭਗਤ
ਇਸ ਮੌਕੇ ਪ੍ਰਭਾਤਫੇਰੀ ’ਚ ਮੁੱਖ ਰੂਪ ’ਚ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਅਹੁਦੇਦਾਰਾਂ ’ਚ ਕਮੇਟੀ ਦੇ ਕਾਰਜਕਾਰਨੀ ਮੈਂਬਰ ਚਮਨ ਲਾਲ ਖੰਨਾ, ਨਵਲ ਕੰਬੋਜ, ਅਵਨੀਸ਼ ਅਰੋੜਾ, ਪਵਨ ਭੋਡੀ, ਸੁਮੇਸ਼ ਆਨੰਦ, ਰਾਜ ਕੁਮਾਰ ਘਈ, ਮੁਰਲੀ ਮਹਾਜਨ, ਸ਼ਾਦੀ ਲਾਲ ਸ਼ਰਮਾ, ਰਾਜ ਕੁਮਾਰ, ਪ੍ਰੇਮ ਸਰੀਨ, ਕਸਤੂਰੀ ਲਾਲ ਬਜਾਜ, ਅਨੰਦ ਸਵਰੂਪ ਅਗਰਵਾਲ, ਅਸ਼ਵਨੀ ਬਾਬਾ, ਹਨੀ ਕੰਬੋਜ, ਰੂਬਲ ਕੰਬੋਜ, ਸੁਮਿਤ ਕਾਲੀਆ, ਰਾਜੇਸ਼ ਚੰਦਰ ਸ਼ਰਮਾ, ਕਿਸ਼ਨ ਲਾਲ ਸ਼ਰਮਾ, ਗੁਲਸ਼ਨ ਸੱਭਰਵਾਲ, ਅਜਮੇਰ ਸਿੰਘ ਬਾਦਲ, ਵਿਨੋਦ ਅਗਰਵਾਲ ਸਮੇਤ ਭਾਰੀ ਗਿਣਤੀ ’ਚ ਇਲਾਕਾ ਵਾਸੀ ਰਾਮ ਭਗਤ ਸ਼ਾਮਲ ਹੋਏ।

ਇਹ ਵੀ ਪੜ੍ਹੋ: ਹੋਲੇ-ਮਹੱਲੇ ਦੌਰਾਨ ਵਾਪਰੀ ਵੱਡੀ ਘਟਨਾ, ਸਰੋਵਰ 'ਚ ਡੁੱਬਣ ਕਾਰਨ ਸ਼ਰਧਾਲੂ ਦੀ ਮੌਤ


shivani attri

Content Editor

Related News