ਜੈ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਅਵਤਾਰ ਨਗਰ ’ਚ ਨਿਕਲੀ 10ਵੀਂ ਵਿਸ਼ਾਲ ਪ੍ਰਭਾਤਫੇਰੀ

03/26/2023 11:23:15 AM

ਜਲੰਧਰ (ਪੁਨੀਤ, ਬਾਵਾ)–ਪ੍ਰਭਾਤਫੇਰੀਆਂ ਦੀ ਚੱਲ ਰਹੀ ਪਾਵਨ ਲੜੀ ਦੇ ਕ੍ਰਮ ਵਿਚ 10ਵੀਂ ਵਿਸ਼ਾਲ ਪ੍ਰਭਾਤਫੇਰੀ ਦਾ ਆਯੋਜਨ ਅਵਤਾਰ ਨਗਰ ਵਿਚ ਕੀਤਾ ਗਿਆ। ਸਵੇਰੇ ਪੈ ਰਹੀ ਹਲਕੀ ਠੰਡ ਦੇ ਵਿਚਕਾਰ ਜੈ ਸ਼੍ਰੀ ਰਾਮ ਦੇ ਜੈਕਾਰਿਆਂ ਨਾਲ ਸ਼ੁਰੂ ਹੋਈ ਪ੍ਰਭਾਤਫੇਰੀ ਦੇ ਸਵਾਗਤ ਲਈ ਉਮੜੇ ਇਲਾਕਾ ਨਿਵਾਸੀਆਂ ਨੇ ਸ਼ਰਧਾ ਦਾ ਸਬੂਤ ਦਿੰਦਿਆਂ ਸ਼੍ਰੀ ਰਾਮ ਭਗਤਾਂ ਦਾ ਸਵਾਗਤ ਕੀਤਾ। 30 ਮਾਰਚ ਨੂੰ ਸ਼੍ਰੀ ਰਾਮ ਚੌਕ (ਕੰਪਨੀ ਬਾਗ) ਤੋਂ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਕੱਢੀ ਜਾ ਰਹੀ ਸ਼ੋਭਾ ਯਾਤਰਾ ਵਿਚ ਸ਼ਾਮਲ ਹੋਣ ਲਈ ਸ਼੍ਰੀ ਰਾਮ ਭਗਤਾਂ ਨਾਲ ਸੱਦਾ ਦੇਣ ਦੇ ਮੰਤਵ ਨਾਲ ਨਿਕਲਣ ਵਾਲੀਆਂ ਪ੍ਰਭਾਤਫੇਰੀਆਂ ਨੂੰ ਲੈ ਕੇ ਭਗਤਾਂ ਦਾ ਭਾਰੀ ਉਤਸ਼ਾਹ ਦੇਣ ਨੂੰ ਮਿਲ ਰਿਹਾ ਹੈ। ਰਾਮਮਈ ਭਗਤੀ ਦੀ ਧਾਰਾ ਦੇ ਸੰਚਾਰ ਵਿਚ ਲੋਕ ਆਪਣਾ ਜੀਵਨ ਧੰਨ ਕਰ ਰਹੇ ਹਨ।

ਅਵਤਾਰ ਨਗਰ ਦੀ ਗਲੀ ਨੰਬਰ 10 ਵਿਚ ਬਲਵਿੰਦਰ ਸਿੰਘ ਬੀਰਾ ਅਤੇ ਪ੍ਰਦੀਪ ਛਾਬੜਾ ਦੀ ਰਿਹਾਇਸ਼ ’ਤੇ ਪਾਲਕੀ ਵਿਚ ਬਿਰਾਜਮਾਨ ਸ਼੍ਰੀ ਰਾਮ ਦੇ ਸਾਹਮਣੇ ਜੋਤ ਜਗਾ ਕੇ ਪ੍ਰਭਾਤਫੇਰੀ ਦਾ ਸ਼ੁੱਭਆਰੰਭ ਕੀਤਾ ਗਿਆ। ਅਣਗਿਣਤ ਭਗਤਾਂ ਨੇ ਹਾਜ਼ਰੀ ਦਰਜ ਕਰਵਾਉਂਦਿਆਂ ਪ੍ਰਭੂ ਸ਼੍ਰੀ ਰਾਮ ਦੇ ਜੈਕਾਰੇ ਲਾਏ। ਇਲਾਕਾ ਨਿਵਾਸੀਆਂ ਨੇ ਪਾਲਕੀ ਦੇ ਰਸਤੇ ਵਿਚ ਫੁੱਲਾਂ ਦੀ ਵਰਖਾ ਕਰਦਿਆਂ ਪ੍ਰਭਾਤਫੇਰੀ ਦਾ ਸਵਾਗਤ ਕੀਤਾ। ਦੂਰ-ਦੁਰਾਡੇ ਇਲਾਕਿਆਂ ਤੋਂ ਪ੍ਰਭਾਤਫੇਰੀ ਵਿਚ ਸ਼ਾਮਲ ਹੋਣ ਲਈ ਆਏ ਸ਼੍ਰੀ ਰਾਮ ਭਗਤਾਂ ਲਈ ਇਲਾਕਾ ਨਿਵਾਸੀਆਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦਾ ਪ੍ਰਬੰਧ ਕੀਤਾ ਗਿਆ। ਵੱਖ-ਵੱਖ ਗਲੀਆਂ ਵਿਚ ਰਾਮ-ਨਾਮ ਦਾ ਪ੍ਰਚਾਰ ਕਰਦੇ ਹੋਏ ਅੱਗੇ ਵਧ ਰਹੇ ਸ਼੍ਰੀ ਰਾਮ ਭਗਤਾਂ ਲਈ ਧਰਮ ਪ੍ਰੇਮੀਆਂ ਲਈ ਚਾਹ-ਕੌਫੀ ਅਤੇ ਠੰਡੇ ਪੀਣ ਵਾਲੇ ਪਦਾਰਥ ਪੇਸ਼ ਕੀਤੇ ਗਏ। ਪ੍ਰਬੰਧਕ ਬਲਵਿੰਦਰ ਸਿੰਘ ਬੀਰਾ ਦੀ ਰਿਹਾਇਸ਼ ’ਤੇ ਪ੍ਰਭਾਤਫੇਰੀ ਦੇ ਵਿਸ਼ਰਾਮ ਉਪਰੰਤ ਸੰਬੋਧਨ ਕਰਦਿਆਂ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਪ੍ਰਧਾਨ ਸ਼੍ਰੀ ਵਿਜੇ ਚੋਪੜਾ ਨੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਕਨਵੀਨਰ ਨਵਲ ਕੰਬੋਜ ਨੇ ਕਿਹਾ ਕਿ ਪ੍ਰਭਾਤਫੇਰੀਆਂ ਨੂੰ ਲੈ ਕੇ ਇਲਾਕਾ ਨਿਵਾਸੀਆਂ ਨੇ ਜਿਹੜੀ ਸ਼ਰਧਾ ਵਿਖਾਈ ਹੈ, ਉਹ ਕਾਬਲ-ਏ-ਤਾਰੀਫ਼ ਹੈ।

ਇਹ ਵੀ ਪੜ੍ਹੋ :  ਅੰਮ੍ਰਿਤਪਾਲ ਦੇ ਸਮਰਥਕਾਂ ਬਾਰੇ ਖੁੱਲ੍ਹੀ ਪੋਲ, ਬ੍ਰੇਨ ਵਾਸ਼ ਕਰਕੇ ਇੰਝ ਫੋਰਸ ਨਾਲ ਜੋੜਨ ਦਾ ਕਰ ਰਹੇ ਸਨ ਕੰਮ

‘ਮਨ ਚੱਲ ਵ੍ਰਿੰਦਾਵਨ ਚੱਲੀਏ’
ਪ੍ਰਭਾਤਫੇਰੀ ਵਿਚ ਸ਼੍ਰੀ ਰਾਧਾ ਕ੍ਰਿਪਾ ਸੰਕੀਰਤਨ ਮੰਡਲ ਦੇ ਮੁਕੁਲ ਘਈ, ਵਿੱਕੀ ਘਈ, ਇਸਕਾਨ ਸ਼੍ਰੀ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਦਿਲਬਾਗ ਨਗਰ ਸੰਕੀਰਤਨ ਮੰਡਲੀ ਵੱਲੋਂ ‘ਮਨ ਚੱਲ ਵ੍ਰਿੰਦਾਵਨ ਚੱਲੀਏ’ ਸੁੰਦਰ ਭਜਨਾਂ ਨੂੰ ਗਾ ਕੇ ਸ਼੍ਰੀ ਰਾਮ ਭਗਤਾਂ ਨੂੰ ਨੱਚਣ ’ਤੇ ਮਜਬੂਰ ਕਰ ਦਿੱਤਾ। ਇਸ ਤਰ੍ਹਾਂ ਜਾਪ ਰਿਹਾ ਸੀ ਜਿਵੇਂ ਸਾਰੇ ਧਰਮ ਪ੍ਰੇਮੀ ਵ੍ਰਿੰਦਾਵਨ ਧਾਮ ਵਿਚ ਨਜ਼ਾਰਾ ਲੈ ਰਹੇ ਹੋਣ।

PunjabKesari

ਸ਼੍ਰੀ ਰਾਮ ਭਗਤਾਂ ਦੇ ਸਵਾਗਤ ਲਈ ਵਧ ਰਿਹਾ ਉਤਸ਼ਾਹ
ਪ੍ਰਭਾਤਫੇਰੀ ਦਾ ਰਿਸ਼ਪਾਲ, ਅਜੈ ਜੰਮੂ, ਜਨਕ, ਰਾਜ ਭਗਤ, ਨਵਯਮ, ਸੰਦੀਪ ਮਹਾਜਨ, ਵਿੱਕੀ ਟੋਨੀ, ਅਭੀ ਕੰਬੋਜ, ਲਕਸ਼ੈ ਮਹਾਜਨ, ਰਾਜੂ, ਰਾਹੁਲ, ਡਾ. ਜੋਗਿੰਦਰ, ਹਰਜਿੰਦਰ, ਵਿਨੋਦ ਤੁਲੀ, ਆਸ਼ੂ ਛਾਬੜਾ, ਮਾਨਵੀ, ਰਾਘਵ, ਡੌਲੀ, ਸਾਨਵੀ, ਰਾਜ ਕੁਮਾਰ, ਜੈ ਬਾਬਾ ਬਾਲਕ ਨਾਥ ਸੇਵਾ ਸੋਸਾਇਟੀ, ਸ਼ਕੁੰਤਲਾ ਰਾਣੀ, ਤੁਲਸੀ ਰਾਜ ਭਗਤ, ਸੀਮਾ ਦੇਵੀ, ਚਮਨ ਲਾਲ, ਸ਼ਸ਼ੀ ਭੂਸ਼ਨ, ਅਵਤਾਰ ਸਿੰਘ, ਰਾਜੀਵ, ਸੰਜੀਵ, ਪ੍ਰਦੀਪ, ਓਮ ਪ੍ਰਕਾਸ਼, ਅੰਕਿਤ, ਨਵਨ, ਭਗਤ ਪਰਿਵਾਰ, ਪ੍ਰਵੀਨ ਕੁਮਾਰੀ, ਦਵਿੰਦਰ ਕੁਮਾਰ, ਪੰਕਜ ਕੁਮਾਰ, ਵਿਜੇ ਆਨੰਦ, ਹੈਪੀ, ਰਾਣਾ ਪ੍ਰਧਾਨ, ਮੌਂਟੀ, ਯਸ਼, ਸੁਲੇਹ ਮਾਨ, ਰਾਕੇਸ਼ ਸ਼ੈਂਕੀ, ਪ੍ਰਾਚੀਨ ਸ਼੍ਰੀ ਸਿੱਧ ਵਿਨਾਇਕ ਖੰਡੇ ਗਣੇਸ਼ ਮੰਦਿਰ, ਦਵਿੰਦਰ ਸ਼ਰਮਾ, ਸੁਰਿੰਦਰ ਕੁਮਾਰ, ਗੋਰਾ ਬਹਿਲ, ਜੈ ਪ੍ਰਕਾਸ਼, ਜੈ ਮਾਤਾ ਚਿੰਤਪੂਰਨੀ ਮੰਦਿਰ, ਸੰਤੋਸ਼ ਲਾਡੀ, ਅਸ਼ਵਨੀ ਕੁਮਾਰ, ਸੁਨੀਲ ਕੁਮਾਰ, ਵਿਵੇਕ ਸਿੰਘ ਢੱਲ, ਭੁਪਿੰਦਰ ਕੁਮਾਰ, ਸ਼ੰਮੀ ਕਨੌਜੀਆ, ਕਿਰਨ ਕਨੌਜੀਆ, ਅਜੈ ਅਗਰਵਾਲ, ਅਮਿਤ ਅਗਰਵਾਲ, ਹਰਜਿੰਦਰ ਸਿੰਘ, ਅਸ਼ਵਨੀ ਮਲਹੋਤਰਾ, ਕਪਿਲ ਦੇਵ ਸ਼ਰਮਾ, ਜਨਕ ਰਾਜ, ਬਲਵਿੰਦਰ, ਡਾ. ਅਨਿਲ ਮਲਹੋਤਰਾ, ਅਵਿਸ਼ ਕੁਮਾਰ, ਸ਼ਸ਼ੀ ਮਲਹੋਤਰਾ, ਸ਼੍ਰੀ ਦੁਰਗਾ ਮੰਦਿਰ, ਹਿਮਾਂਸ਼ੂ ਬੱਤਰਾ ਅਤੇ ਇਲਾਕਾ ਨਿਵਾਸੀਆਂ ਵੱਲੋਂ ਪ੍ਰਭਾਤਫੇਰੀ ਦਾ ਸਵਾਗਤ ਕੀਤਾ ਗਿਆ ਅਤੇ ਆਪਣੇ ਬੱਚਿਆਂ ਨੂੰ ਪ੍ਰਭੂ ਸ਼੍ਰੀ ਰਾਮ ਦੀ ਪ੍ਰਭਾਤਫੇਰੀ ਦਿਖਾ ਕੇ ਉਨ੍ਹਾਂ ਨੂੰ ਧਰਮ ਪ੍ਰਤੀ ਜਾਗਰੂਕ ਕੀਤਾ।

ਇਹ ਵੀ ਪੜ੍ਹੋ :  ਅੰਮ੍ਰਿਤਪਾਲ ਦੇ ਮਾਮਲੇ 'ਚ ਨਵੇਂ ਤੱਥ ਆਏ ਸਾਹਮਣੇ, ਨਿਕਲਿਆ ਪੁਲਸ ਕੁਨੈਕਸ਼ਨ ਤੇ ਖੁੱਲ੍ਹੇ ਵੱਡੇ ਰਾਜ਼

ਬਲਵਿੰਦਰ ਸਿੰਘ ਬੀਰਾ ਅਤੇ ਪ੍ਰਦੀਪ ਛਾਬੜਾ ਨੇ ਕੀਤਾ ਧੰਨਵਾਦ
ਪ੍ਰਭਾਤਫੇਰੀ ਦੇ ਪ੍ਰਬੰਧਕ ਬਲਵਿੰਦਰ ਸਿੰਘ ਬੀਰਾ ਅਤੇ ਪ੍ਰਦੀਪ ਛਾਬੜਾ ਨੇ ਪ੍ਰਭਾਤਫੇਰੀ ਵਿਚ ਸ਼ਾਮਲ ਸਾਰੇ ਰਾਮ ਭਗਤਾਂ ਦਾ ਧੰਨਵਾਦ ਕੀਤਾ ਅਤੇ ਇਹ ਵੀ ਕਿਹਾ ਕਿ ਅਸੀਂ ਇਸੇ ਤਰ੍ਹਾਂ ਨਗਰ ਨਿਵਾਸੀਆਂ ਨੂੰ ਹਰ ਸਾਲ ਜੋੜਨ ਦੀ ਪ੍ਰ੍ਰੇਰਣਾ ਦਿੰਦੇ ਰਹਾਂਗੇ ਤਾਂ ਕਿ ਆਉਣ ਵਾਲੇ ਹਰ ਸਾਲ ਇਸ ਪ੍ਰਭਾਤਫੇਰੀ ਵਿਚ ਵੱਧ ਤੋਂ ਵੱਧ ਸ਼੍ਰੀ ਰਾਮ ਭਗਤਾਂ ਨੂੰ ਜੋੜਿਆ ਜਾਵੇ।

ਪ੍ਰਭਾਤਫੇਰੀ ’ਚ ਸ਼ਾਮਲ ਹੋਏ ਸ਼੍ਰੀ ਰਾਮ ਭਗਤ
ਪ੍ਰਭਾਤਫੇਰੀ ਵਿਚ ਅਵਨੀਸ਼ ਅਰੋੜਾ, ਡਾ. ਮੁਕੇਸ਼ ਵਾਲੀਆ, ਪਵਨ ਭੋਡੀ, ਗੁਲਸ਼ਨ ਸੱਭਰਵਾਲ, ਸੁਮੇਸ਼ ਆਨੰਦ, ਮੱਟੂ ਸ਼ਰਮਾ, ਸੁਭਾਸ਼ ਸੋਂਧੀ, ਜਯਾ ਮਲਿਕ, ਰੋਜ਼ੀ ਅਰੋੜਾ, ਯਸ਼ਪਾਲ ਸਫਰੀ, ਨੀਲਮ ਕੱਕੜ, ਰਾਧਾ ਲੋਹਾਨ, ਮਧੂ ਬਾਲਾ, ਮੀਤ ਖਾਲਸਾ, ਜਸਕਿਰਨ ਸਿੰਘ, ਡਿੰਪਲ, ਰੇਖਾ, ਮੀਨੂੰ ਬੱਗਾ, ਨਿਤੀਸ਼, ਹਿਮਾਂਸ਼ੂ, ਤਾਨਵੀ, ਸ਼ਿਵਮ, ਰਵਿੰਦਰ ਕੌਰ, ਮੀਨੂੰ, ਰਾਜਿੰਦਰ ਕੌਰ, ਮੀਨਾ, ਸਾਕਸ਼ੀ, ਅਮਿਤ ਯਾਦਵ, ਯੁੱਧਵੰਸ਼, ਨਲਿਨ ਕੋਹਲੀ, ਬਾਵਾ ਸਿੰਘ, ਸਤਨਾਮ ਸਿੰਘ, ਸੁਰਿੰਦਰ ਗੌਰਵ, ਪ੍ਰੀਤਮ, ਤੁਲਸੀ ਦਾਸ, ਸਰਦਾਰ ਬਖਸ਼ੀ, ਯੋਗੇਸ਼ ਸ਼ਰਮਾ, ਪਾਰਸ, ਦੀਪਕ, ਮਨੀ, ਕਪਿਲ ਪੰਡਿਤ, ਬਿੱਟੂ, ਪ੍ਰੀਸ਼ਾ, ਮਹੇਸ਼, ਮਾਸਟਰ ਹਿੰਮਤ ਸਿੰਘ, ਪ੍ਰਭ ਕੌਰ ਅਤੇ ਅਮਿਤ ਛਾਬੜਾ ਸ਼ਾਮਲ ਹੋਏ।

ਇਹ ਵੀ ਪੜ੍ਹੋ : IPS ਜੋਤੀ ਯਾਦਵ ਨਾਲ ਵਿਆਹ ਦੇ ਬੰਧਨ 'ਚ ਬੱਝੇ ਕੈਬਨਿਟ ਮੰਤਰੀ ਹਰਜੋਤ ਬੈਂਸ, ਸਾਹਮਣੇ ਆਈਆਂ ਤਸਵੀਰਾਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


shivani attri

Content Editor

Related News