ਸ਼ਾਰਟ ਸਰਕਿਟ ਕਾਰਨ ਭਗਵਾਨ ਵਾਲਮੀਕਿ ਜੀ ਦੇ ਪਾਵਨ ਗ੍ਰੰਥ ਅਗਨ ਭੇਟ

Saturday, May 15, 2021 - 12:42 PM (IST)

ਸ਼ਾਰਟ ਸਰਕਿਟ ਕਾਰਨ ਭਗਵਾਨ ਵਾਲਮੀਕਿ ਜੀ ਦੇ ਪਾਵਨ ਗ੍ਰੰਥ ਅਗਨ ਭੇਟ

ਲਾਂਬੜਾ (ਵਰਿੰਦਰ)- ਥਾਣਾ ਲਾਂਬੜਾ ਅਧੀਨ ਆਉਂਦੇ ਪਿੰਡ ਕੋਹਾਲਾ ਵਿਖੇ ਸ਼ੁੱਕਰਵਾਰ ਭਗਵਾਨ ਵਾਲਮੀਕਿ ਮੰਦਰ ਵਿਚ ਬਿਜਲੀ ਦੇ ਸ਼ਾਰਟ ਸਰਕਿਟ ਹੋਣ ਕਾਰਨ ਸੱਚਖੰਡ ਵਿਚ ਸੁਸ਼ੋਭਿਤ ਭਗਵਾਨ ਵਾਲਮੀਕਿ ਜੀ ਦੇ ਪਾਵਨ ਗ੍ਰੰਥ ਅਗਨ ਭੇਟ ਹੋ ਗਏ। ਇਸ ਸਬੰਧੀ ਗਿਆਨ ਚੰਦ ਭੱਟੀ ਸਾਬਕਾ ਸਰਪੰਚ, ਲਹਿੰਬਰ ਸਿੰਘ ਕਮੇਟੀ ਪ੍ਰਧਾਨ ਅਤੇ ਕਰਨੈਲ ਸਿੰਘ ਹਮਦਰਦ ਗ੍ਰੰਥੀ ਨੇ ਦੱਸਿਆ ਕਿ ਦੁਪਹਿਰ ਕਰੀਬ 2.30 ਵਜੇ ਇਕ ਨੌਜਵਾਨ ਨੇ ਮੰਦਰ ਵਿਚੋਂ ਧੂੰਆਂ ਨਿਕਲਦਾ ਵੇਖਿਆ ਤਾਂ ਉਸ ਨੇ ਮਦਦ ਲਈ ਰੌਲਾ ਪਾਇਆ ਤਾਂ ਆਸ-ਪਾਸ ਤੋਂ ਕਾਫ਼ੀ ਗਿਣਤੀ ਵਿਚ ਨੌਜਵਾਨ ਅਤੇ ਬੀਬੀਆਂ ਇਕੱਠੇ ਹੋ ਕੇ ਮੌਕੇ ’ਤੇ ਪਹੁੰਚੇ। ਲੋਕਾਂ ਨੇ ਸਖ਼ਤ ਮੁਸ਼ੱਕਤ ਨਾਲ ਕੁਝ ਦੇਰ ਬਾਅਦ ਅੱਗ ’ਤੇ ਕਾਬੂ ਪਾ ਲਿਆ।

ਮੰਦਰ ਪਹੁੰਚੇ ਲੋਕਾਂ ਨੇ ਦੱਸਿਆ ਕਿ ਸੁੱਖ ਆਸਣ ਵਾਲੇ ਅਸਥਾਨ ’ਤੇ ਸਟੈਂਡ ਵਾਲਾ ਪੱਖਾ ਲੱਗਾ ਹੋਇਆ ਸੀ, ਜਿਸ ਤੋਂ ਬਿਜਲੀ ਸ਼ਾਰਟ ਸਰਕਟ ਹੋ ਗਈ ਅਤੇ ਅੱਗ ਲੱਗ ਗਈ, ਜਿਸ ਵਿਚ ਸ਼੍ਰੀ ਰਾਮਾਇਣ, ਕੌਮੀ ਗ੍ਰੰਥ ਗਿਆਨ ਪ੍ਰਕਾਸ਼ ਸਮੇਤ ਭਗਵਾਨ ਵਾਲਮੀਕਿ ਜੀ ਦੇ ਕਰੀਬ 13-14 ਪਾਵਨ ਸਰੂਪ ਨੁਕਸਾਨੇ ਗਏ। ਉਨ੍ਹਾਂ ਦੱਸਿਆ ਕਿ ਜੇਕਰ ਸਮਾਂ ਰਹਿੰਦੇ ਅੱਗ ’ਤੇ ਕਾਬੂ ਨਾ ਪਾਇਆ ਜਾਂਦਾ ਤਾਂ ਨੁਕਸਾਨ ਹੋਰ ਵੱਡਾ ਹੋ ਸਕਦਾ ਸੀ।


author

shivani attri

Content Editor

Related News