ਦੁਕਾਨਦਾਰਾਂ ਨੂੰ ਚਿਤਾਵਨੀ : 20 ਦਿਨਾਂ ''ਚ ਕੰਪਨੀਆਂ ਨੂੰ ਵਾਪਸ ਭੇਜੋ ਪਟਾਕੇ ਵਾਲੇ ਸਾਈਲੈਂਸਰ, 21ਵੇਂ ਦਿਨ ਹੋਣਗੇ ਪਰਚੇ

03/29/2022 2:39:24 PM

ਜਲੰਧਰ (ਜ. ਬ.) : ਟ੍ਰੈਫਿਕ ਪੁਲਸ ਨੇ ਬੁਲੇਟ ਮੋਟਰਸਾਈਕਲਾਂ ਦੇ ਪਟਾਕੇ ਵਾਲੇ ਸਾਈਲੈਂਸਰ ਵੇਚਣ ਵਾਲੇ ਦੁਕਾਨਦਾਰਾਂ ਤੇ ਮਕੈਨਿਕਾਂ ਦੀ ਮੀਟਿੰਗ ਬੁਲਾਈ। ਹਾਲਾਂਕਿ ਇਸ ਵਾਰ ਟ੍ਰੈਫਿਕ ਪੁਲਸ ਨੇ ਦੁਕਾਨਦਾਰਾਂ ਨੂੰ 20 ਦਿਨਾਂ ਦਾ ਸਮਾਂ ਦਿੱਤਾ ਹੈ ਕਿ ਉਹ ਇਨ੍ਹਾਂ ਦਿਨਾਂ ਦੇ ਅੰਦਰ ਜਿੰਨੇ ਵੀ ਉਨ੍ਹਾਂ ਕੋਲ ਸਾਈਲੈਂਸਰ ਹਨ, ਉਨ੍ਹਾਂ ਨੂੰ ਕੰਪਨੀਆਂ ਨੂੰ ਵਾਪਸ ਭੇਜ ਦੇਣ, ਨਹੀਂ ਤਾਂ 21ਵੇਂ ਦਿਨ ਟ੍ਰੈਫਿਕ ਪੁਲਸ ਉਕਤ ਸਾਈਲੈਂਸਰ ਵੇਚਣ ਵਾਲਿਆਂ ਅਤੇ ਫਿੱਟ ਕਰਨ ਵਾਲੇ ਮਕੈਨਿਕਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਵਾਏਗੀ।

ਇਹ ਵੀ ਪੜ੍ਹੋ : RBI ਵੱਲੋਂ ਹਾੜ੍ਹੀ ਮੰਡੀਕਰਨ ਸੀਜ਼ਨ-2022 ਵਾਸਤੇ ਪੰਜਾਬ ਲਈ 24773.11 ਕਰੋੜ ਦਾ ਕਰਜ਼ਾ ਮਨਜ਼ੂਰ

ਇਸ ਤੋਂ ਪਹਿਲਾਂ ਵੀ ਟ੍ਰੈਫਿਕ ਪੁਲਸ ਨੇ ਅਜਿਹੀਆਂ ਕਈ ਮੀਟਿੰਗਾਂ ਬੁਲਾਈਆਂ ਪਰ ਉਨ੍ਹਾਂ ਦਾ ਨਤੀਜਾ ਕੁਝ ਨਹੀਂ ਨਿਕਲਿਆ। ਹੁਣ ਕਿਹਾ ਜਾ ਰਿਹਾ ਹੈ ਕਿ ਪੁਲਸ ਨੂੰ ਲਾਅ ਐਂਡ ਆਰਡਰ ਮੇਨਟੇਨ ਰੱਖਣ ਲਈ ਫ੍ਰੀ ਹੈਂਡ ਦੇ ਦਿੱਤੇ ਗਏ ਹਨ। ਅਜਿਹੇ 'ਚ ਟ੍ਰੈਫਿਕ ਥਾਣੇ ਵਿਚ ਏ. ਡੀ. ਸੀ. ਪੀ. ਟ੍ਰੈਫਿਕ ਗਗਨੇਸ਼ ਕੁਮਾਰ ਤੇ ਏ. ਸੀ. ਪੀ. ਰੋਸ਼ਨ ਲਾਲ ਦੀ ਅਗਵਾਈ ਵਿਚ ਬੁਲੇਟ ਮੋਟਰਸਾਈਕਲਾਂ ਦੀ ਅਸੈਸਰੀ ਵੇਚਣ ਵਾਲਿਆਂ ਅਤੇ ਮਕੈਨਿਕਾਂ ਨੂੰ ਬੁਲਾਇਆ ਗਿਆ।

ਇਹ ਵੀ ਪੜ੍ਹੋ : ਮਹਿੰਗਾਈ ਦਾ ਇਕ ਹੋਰ ਝਟਕਾ, 1 ਅਪ੍ਰੈਲ ਤੋਂ ਮਹਿੰਗਾ ਹੋਵੇਗਾ ਸਫ਼ਰ, ਜਾਣੋ ਕਿੰਨਾ ਵਧਿਆ ਟੋਲ ਟੈਕਸ (ਵੀਡੀਓ)

ਹੁਣ ਕੋਈ ਲਾਪ੍ਰਵਾਹੀ ਬਰਦਾਸ਼ਤ ਨਹੀਂ ਹੋਵੇਗੀ - ਏ. ਡੀ. ਸੀ. ਪੀ. ਸ਼ਰਮਾ

ਏ. ਡੀ. ਸੀ. ਪੀ. ਸ਼ਰਮਾ ਨੇ ਕਿਹਾ ਕਿ 20 ਦਿਨ ਉਹ ਸਹਿਦੇਵ ਮਾਰਕੀਟ 'ਚ ਅਨਾਊਂਸਮੈਂਟ ਕਰਵਾ ਕੇ ਦੁਕਾਨਦਾਰਾਂ ਨੂੰ ਜਾਗਰੂਕ ਵੀ ਕਰਵਾਉਣਗੇ। 21ਵੇਂ ਦਿਨ ਬਿਨਾਂ ਕਿਸੇ ਵਾਰਨਿੰਗ ਦੇ ਉਨ੍ਹਾਂ ਸਾਰੇ ਦੁਕਾਨਦਾਰਾਂ ਅਤੇ ਮਕੈਨਿਕਾਂ 'ਤੇ ਐੱਫ. ਆਈ. ਆਰ. ਦਰਜ ਹੋਵੇਗੀ, ਜਿਹੜੇ ਪਟਾਕੇ ਵਾਲੇ ਸਾਈਲੈਂਸਰ ਵੇਚਦੇ ਜਾਂ ਫਿੱਟ ਕਰਦੇ ਪਾਏ ਗਏ। ਦੁਕਾਨਦਾਰਾਂ ਨੇ ਟ੍ਰੈਫਿਕ ਪੁਲਸ ਨੂੰ ਭਰੋਸਾ ਦਿੱਤਾ ਕਿ ਉਹ ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਨਗੇ।

ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਨਹੀਂ, ਬਾਦਲ ਪਰਿਵਾਰ ਹਾਰਿਆ : ਖਹਿਰਾ

ਮਕੈਨਿਕਾਂ ਨੇ ਦੱਸੀ ਜ਼ਮੀਨੀ ਸੱਚਾਈ

ਮੀਟਿੰਗ ਤੋਂ ਬਾਅਦ ਕੁਝ ਮਕੈਨਿਕਾਂ ਨੇ ਟ੍ਰੈਫਿਕ ਪੁਲਸ ਨੂੰ ਜ਼ਮੀਨੀ ਸੱਚਾਈ ਦੱਸੀ। ਉਨ੍ਹਾਂ ਕਿਹਾ ਕਿ ਕੁਝ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੇ ਬਾਹਰ ਹੀ ਬਾਹਰਲੇ ਸੂਬਿਆਂ ਦੇ ਮਕੈਨਿਕ ਬਿਠਾਏ ਹੋਏ ਹਨ, ਜੇਕਰ ਉਹ ਦੁਕਾਨਦਾਰਾਂ ਨੂੰ ਪਟਾਕੇ ਵਾਲਾ ਸਾਈਲੈਂਸਰ ਫਿਟ ਕਰਨ ਤੋਂ ਮਨ੍ਹਾ ਕਰਦੇ ਹਨ ਤਾਂ ਉਹ ਉਨ੍ਹਾਂ ਮਕੈਨਿਕਾਂ ਕੋਲੋਂ ਕੰਮ ਕਰਵਾਉਂਦੇ ਹਨ। ਇਸ ਦਾ ਕਾਰਨ ਇਹ ਹੈ ਕਿ ਇਕ ਸਾਈਲੈਂਸਰ 'ਚੋਂ ਦੁਕਾਨਦਾਰਾਂ ਨੂੰ ਚੰਗੇ ਪੈਸੇ ਬਚਦੇ ਹਨ, ਜਿਸ ਕਾਰਨ ਉਹ ਇਹ ਕੰਮ ਸ਼ਰੇਆਮ ਕਰ ਰਹੇ ਹਨ।

ਇਹ ਵੀ ਪੜ੍ਹੋ : ਪਾਕਿਸਤਾਨ ਵੱਲੋਂ ਕਰਤਾਰਪੁਰ ਸਾਹਿਬ ਲਾਂਘੇ ਲਈ ਬਣਾਏ ਜਾ ਰਹੇ ਪੁਲ ਦਾ ਨਿਰਮਾਣ ਜੰਗੀ ਪੱਧਰ 'ਤੇ ਜਾਰੀ

ਏ. ਡੀ. ਸੀ. ਪੀ. ਸ਼ਰਮਾ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਉਕਤ ਦੁਕਾਨਦਾਰਾਂ 'ਤੇ ਨਜ਼ਰ ਰੱਖਣਗੇ ਅਤੇ ਆਪਣੇ ਮੁਲਾਜ਼ਮ ਭੇਜ ਕੇ ਚੈੱਕ ਵੀ ਕਰਵਾਉਣਗੇ, ਜੇਕਰ ਕੋਈ ਦੁਕਾਨਦਾਰ ਪਟਾਕੇ ਵਾਲੇ ਸਾਈਲੈਂਸਰ ਵੇਚਦਾ ਮਿਲਿਆ ਤਾਂ ਤੁਰੰਤ ਕਾਰਵਾਈ ਹੋਵੇਗੀ।


Harnek Seechewal

Content Editor

Related News