ਨੂਰਪੁਰਬੇਦੀ ਵਿਖੇ ਮੂਸਾਪੁਰ ’ਚ ‘ਆਪ’ ਨੂੰ ਝਟਕਾ, ਕਈ ਪਰਿਵਾਰ ਅਕਾਲੀ ਦਲ ’ਚ ਸ਼ਾਮਲ ਹੋਏ

01/20/2022 5:05:12 PM

ਨੂਰਪੁਰਬੇਦੀ (ਭੰਡਾਰੀ)-ਅਕਾਲੀ ਦਲ ਨੂੰ ਅੱਜ ਚੋਣ ਪ੍ਰਚਾਰ ਦੌਰਾਨ ਭਾਰੀ ਤਾਕਤ ਮਿਲੀ ਜਦੋਂ ਪਿੰਡ ਮੂਸਾਪੁਰ ਦੇ ਕਈ ਪਰਿਵਾਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਦੇ ਮੁੱਖ ਬੁਲਾਰੇ ਅਤੇ ਹਲਕਾ ਰੂਪਨਗਰ ਤੋਂ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੀ ਅਗਵਾਈ ਹੇਠ ਅਕਾਲੀ ਦਲ ’ਚ ਸ਼ਾਮਲ ਹੋ ਗਏ। ਇਸ ਮੌਕੇ ਸਾਬਕਾ ਸਿੱਖਿਆ ਮੰਤਰੀ ਡਾ. ਚੀਮਾ ਨੇ ਕਿਹਾ ਕਿ ਪਿਛਲੀਆਂ ਚੋਣਾਂ ਦੌਰਾਨ ਪਿੰਡ ਦੇ ਕੁਝ ਪਰਿਵਾਰ ਜੋ ‘ਆਪ’ ਪਾਰਟੀ ’ਚ ਚਲੇ ਗਏ ਸਨ, ਉਹ ਮੁੜ ਆਪਣੇ ਪੁਰਾਣੇ ਘਰ ਅਕਾਲੀ ਦਲ ’ਚ ਆ ਗਏ ਹਨ, ਜਿਸ ਨਾਲ ਪਾਰਟੀ ਨੂੰ ਕਾਫ਼ੀ ਮਜ਼ਬੂਤੀ ਮਿਲੀ ਹੈ।

ਇਸ ਮੌਕੇ ਹਾਜ਼ਰ ਨੰਬਰਦਾਰ ਜੀਵਨ ਸਿੰਘ, ਕੁਲਵੰਤ ਸਿੰਘ, ਕਰਨੈਲ ਸਿੰਘ, ਬਖਸ਼ੀਸ ਸਿੰਘ, ਸਿਕੰਦਰ ਸਿੰਘ ਪੰਚ, ਗੁਰਮੀਤ ਸਿੰਘ, ਸੁਰਿੰਦਰ ਸਿੰਘ, ਇਕਬਾਲ ਸਿੰਘ, ਜਸਵੀਰ ਸਿੰਘ ਵਿਰਕ, ਜਗਮੋਹਨ ਸਿੰਘ, ਕੁਲਵਿੰਦਰ ਸਿੰਘ ਪੰਚ, ਮੋਹਨ ਸਿੰਘ ਵਿਰਕ, ਕਰਨ ਸਿੰਘ ਵਿਰਕ, ਚਰਨ ਸਿੰਘ ਪ੍ਰਧਾਨ, ਅਸ਼ੋਕ ਕੁਮਾਰ, ਸੱਤਪਾਲ, ਰਾਮ ਸਰੂਪ, ਦਰਬਾਰਾ ਸਿੰਘ ਬਾਗੀ, ਜਗੀਰ ਸਿੰਘ ਬਸੀ , ਜੈਮਲ ਸਿੰਘ ਬਸੀ, ਰਾਮਪਾਲ ਸਿੰਘ, ਉਜਾਗਰ ਸਿੰਘ, ਸੁਖਵਿੰਦਰ ਸਿੰਘ ਵਿਰਕ ਆਦਿ ਨੇ ਪਾਰਟੀ ’ਚ ਸ਼ਾਮਲ ਹੋਣ ਦਾ ਐਲਾਨ ਕਰਦਿਆਂ ਡਾ. ਚੀਮਾ ਲਈ ਦਿਨ-ਰਾਤ ਕੰਮ ਕਰਨ ਦਾ ਵਿਸ਼ਵਾਸ਼ ਦਿਲਾਇਆ। ਇਸ ਮੌਕੇ ਜ.ਸਕੱਤਰ ਕੇਸਰ ਸਿੰਘ ਮੂਸਾਪੁਰ, ਸਤਨਾਮ ਕੌਰ ਸਾ. ਸਰਪੰਚ, ਪ੍ਰੇਮ ਸਿੰਘ ਵਿਰਕ, ਮਾ. ਭਾਗ ਸਿੰਘ, ਸੂਬੇ. ਦਰਸ਼ਨ ਸਿੰਘ, ਸੂਬੇ. ਫੂੰਮਣ ਸਿੰਘ, ਮਨਦੀਪ ਸਿੰਘ ਮੂਸਾਪੁਰ ਸਰਕਲ ਪ੍ਰਧਾਨ, ਕੁਲਦੀਪ ਸਿੰਘ, ਬਲਦੇਵ ਸਿੰਘ, ਸੁੱਚਾ ਸਿੰਘ, ਦਰਸ਼ਨ ਸਿੰਘ ਤੇ ਸਾ. ਸਰਪੰਚ ਜਸਵੀਰ ਸਿੰਘ ਕੁੰਭੇਵਾਲ ਆਦਿ ਪ੍ਰਮੁੱਖ ਰੂਪ ’ਚ ਹਾਜ਼ਰ ਸਨ।

ਇਹ ਵੀ ਪੜ੍ਹੋ: ਭਗਵੰਤ ਮਾਨ ਲੜਨਗੇ ਧੂਰੀ ਹਲਕੇ ਤੋਂ ਪੰਜਾਬ ਵਿਧਾਨ ਸਭਾ ਦੀ ਚੋਣ

ਪੰਜਾਬ ਦੇ ਲੋਕ ਕੇਜਰੀਵਾਲ ਨੂੰ ਨਕਾਰ ਚੁੱਕੇ ਹਨ: ਡਾ. ਚੀਮਾ
ਉੱਥੇ ਹੀ ਅੱਜ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਅਰਵਿੰਦ ਕੇਜਰੀਵਾਲ ਨੂੰ ਨਕਾਰ ਚੁੱਕੇ ਹਨ ਤਾਂਹੀਂਓਂ ਉਨ੍ਹਾਂ ਨੂੰ ਮਜਬੂਰਨ ਹੋ ਕੇ ਭਗਵੰਤ ਮਾਨ ਦਾ ਨਾਂ ਮੁੱਖ ਮੰਤਰੀ ਚਿਹਰੇ ਦੇ ਲਈ ਐਲਾਨਣਾ ਪਿਆ ਹੈ। ਉਨ੍ਹਾਂ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਪੰਜਾਬ ਆ ਕੇ ਕੁਝ ਕਹਿੰਦੇ ਹਨ ਅਤੇ ਜਦੋਂ ਦਿੱਲੀ ਚਲੇ ਜਾਂਦੇ ਹਨ ਤਾਂ ਉਨ੍ਹਾਂ ਦੇ ਕੁਝ ਹੋਰ ਵਿਚਾਰ ਹਨ ਇਸ ਲਈ ਲੋਕ ਹੁਣ ਆਮ ਆਦਮੀ ਪਾਰਟੀ ਨੂੰ ਮੂੰਹ ਨਹੀਂ ਲਾਉਣਗੇ।  

ਇਹ ਵੀ ਪੜ੍ਹੋ: ਜਲੰਧਰ ਦੇ ਡੀ. ਸੀ. ਵੱਲੋਂ ਆਈਲੈੱਟਸ ਸੈਂਟਰਾਂ ਨੂੰ ਵੱਡੀ ਰਾਹਤ, ਜਾਰੀ ਕੀਤੇ ਇਹ ਨਵੇਂ ਹੁਕਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News