ਸੀਵਰੇਜ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਗੰਦਾ ਪਾਣੀ ਪੀਣ ਨੂੰ ਹੋਏ ਮਜਬੂਰ

01/07/2021 2:39:46 PM

ਰੂਪਨਗਰ (ਸੱਜਣ ਸੈਣੀ)— ਰੂਪਨਗਰ ਸ਼ਹਿਰ ’ਚ ਸੀਵਰੇਜ ਦੀ ਸਮੱਸਿਆ ਕਾਰਨ ਵਾਰਡ ਨੰ. 6 ਅਦਰਸ਼ ਨਗਰ ਦੇ ਵਾਸੀਆਂ ਨੂੰ ਵੱਡੀਆਂ ਸਮੱਸਿਆਵਾਂ ਨਾਲ ਜੁਝਣਾ ਪੈ ਰਿਹਾ ਹੈ। ਇਸ ਦੇ ਵਿਰੋਧ ’ਚ ਸ਼ਹਿਰ ਵਾਸੀਆਂ ਵੱਲੋਂ ਨਗਰ ਕੌਂਸਲ ਖ਼ਿਲਾਫ਼ ਧਰਨਾ ਦਿੰਦੇ ਹੋਏ ਜਮ ਕੇ ਨਾਅਰੇਬਾਜ਼ੀ ਕੀਤੀ।

ਇਹ ਵੀ ਪੜ੍ਹੋ : ਲੋਹੀਆਂ ਖ਼ਾਸ ’ਚ ਵੱਡੀ ਵਾਰਦਾਤ, ਲੁਟੇਰਿਆਂ ਵੱਲੋਂ ਗੂੰਗੀ ਮਾਂ ਸਣੇ ਅਪੰਗ ਪੁੱਤ ਦਾ ਬੇਰਰਿਮੀ ਨਾਲ ਕਤਲ

PunjabKesari

ਘਰਾਂ ਅਤੇ ਗਲੀਆਂ ’ਚ ਜਮ੍ਹਾ ਹੋਏ ਸੀਵਰੇਜ ਦੇ ਗੰਦੇ ਪਾਣੀ ਦੀਆਂ ਇਹ ਤਸਵੀਰਾਂ ਉਸ ਰੂਪਨਗਰ ਸ਼ਹਿਰ ਦੀਆਂ ਸਾਹਮਣੇ ਆਈਆਾਂ ਹਨ। ਸਾਲ 2018 ’ਚ ਕੇਂਦਰ ਸਰਕਾਰ ਵੱਲੋਂ ਕਰਵਾਏ ਸਵੱਛਤਾ ਸਰਵੇਖਣ ਦੌਰਾਨ ਸਵੱਛਤਾ ਲਈ ਦੇਸ਼ ਭਰ ‘ਚ ਦੂਜਾ ਸਥਾਨ ਰੂਪਨਗਰ ਨਗਰ ਕੌਂਸਲ ਨੇ ਹਸਲ ਕੀਤਾ ਸੀ।  ਨਗਰ ਕੌਂਸਲ ਦੀ ਮਾੜੀ ਕਾਰਗੁਜ਼ਾਰੀ ਦੇ ਚਲਦੇ ਘਰਾਂ ਅਤੇ ਗਲੀਆਂ ’ਚ ਜਮ੍ਹਾ ਹੋਏ ਗੰਦੇ ਪਾਣੀ ਤੋਂ ਦੁਖੀ ਸ਼ਹਿਰ ਵਾਸੀਆਂ ਵੱਲੋਂ ਨਗਰ ਕੌਂਸਲ ਖ਼ਿਲਾਫ਼ ਧਰਨਾ ਦਿੰਦੇ ਹੋਏ ਨਾਅਰੇਬਾਜ਼ੀ ਕਰਕੇ ਆਪਣਾ ਗੁਸਾ ਜ਼ਾਹਰ ਕੀਤਾ।

ਇਹ ਵੀ ਪੜ੍ਹੋ :  ਗੋਰਾਇਆ ’ਚ ਵੱਡੀ ਵਾਰਦਾਤ, ਲਿਫ਼ਟ ਦੇਣ ਦੇ ਬਹਾਨੇ 14 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ

ਪੀੜਤ ਸ਼ਹਿਰ ਵਾਸੀਆਂ ਨੇ ਆਪਣੀ ਸਮੱਸਿਆ ਜ਼ਾਹਰ ਕਰਦੇ ਹੋਏ ਕਿਹਾ ਕਿ ਕਰੀਬ ਇਕ ਸਾਲ ਤੋਂ ਸੀਵਰੇਜ ਬੰਦ ਹੋਣ ਕਾਰਨ ਸ਼ਹਿਰ ਦਾ ਗੰਦਾ ਪਾਣੀ ਉਨ੍ਹਾਂ ਦੇ ਘਰਾਂ ਅਤੇ ਗਲੀਆਂ ’ਚ ਜਮ੍ਹਾ ਹੋਣ ਕਰਕੇ ਨਰਕ ’ਚ ਦਿਨ ਕੱਟਣੇ ਪੈ ਰਹੇ ਹਨ। ਸਰਕਾਰੇ ਦਰਬਾਰੇ ਕਈ ਵਾਰ ਗੁਹਾਰ ਲਗਾਈ ਪਰ ਕੋਈ ਹੱਲ ਨਹੀਂ ਹੋ ਰਿਹਾ।

ਇਹ ਵੀ ਪੜ੍ਹੋ : ਪਿਓ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਹਵਸ ਮਿਟਾਉਣ ਲਈ ਧੀ ਨਾਲ ਕੀਤਾ ਜਬਰ-ਜ਼ਿਨਾਹ

ਜਿਕਰਯੋਗ ਹੈ ਕਿ ਨਗਰ ਕੌਂਸਲ ਰੂਪਨਗਰ ’ਤੇ 5 ਸਾਲ ਅਕਾਲੀ ਪ੍ਰਧਾਨ ਦਾ ਕਬਜਾ ਰਿਹਾ ਅਤੇ ਹੁਣ ਚਾਰ ਸਾਲਾਂ ਤੋਂ ਸੂਬੇ ’ਚ ਕਾਂਗਰਸ ਸਰਕਾਰ ਦੇ ਅਧੀਨ ਇਹ ਨਗਰ  ਕੌਂਸਲ ਚੱਲ ਰਹੀ ਹੈ ਅਤੇ ਦੋਵੇਂ ਸਿਆਸੀ ਪਾਰਟੀਆਂ ਸ਼ਹਿਰ ’ਚ ਵਿਕਾਸ ਕਰਾਉਣ ਦੇ ਵੱਡ-ਵੱਡੇ ਦਾਅਵੇ ਤਾਂ ਕਰ ਰਹੀਆਂ ਹਨ ਪਰ ਜੋ ਹਕੀਕਤ ਗਰਾੳੂਂਡ ’ਤੇ ਹੈ ਉਹ ਸਾਰੇ ਵਿਕਾਸ ਦੇ ਦਾਅਵਿਆਂ ਦੀ ਪੋਲ ਖੋਲ੍ਹ ਰਹੀ ਹੈ।

ਇਹ ਵੀ ਪੜ੍ਹੋ : ਰੂਪਨਗਰ: ਨਾਬਾਲਗ ਕੁੜੀ ਨਾਲ ਨੌਜਵਾਨ ਨੇ ਟੱਪੀਆਂ ਹੱਦਾਂ, ਕੀਤਾ ਗਰਭਵਤੀ

ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


shivani attri

Content Editor

Related News