ਚਾਰਾਂ ਵਿਧਾਨ ਸਭਾ ਹਲਕਿਆਂ ’ਚ ਸੀਵਰੇਜ ਸਿਸਟਮ ਲੜਖੜਾਇਆ

Thursday, Jul 24, 2025 - 02:48 PM (IST)

ਚਾਰਾਂ ਵਿਧਾਨ ਸਭਾ ਹਲਕਿਆਂ ’ਚ ਸੀਵਰੇਜ ਸਿਸਟਮ ਲੜਖੜਾਇਆ

ਜਲੰਧਰ (ਖੁਰਾਣਾ)–ਸ਼ਹਿਰ ਦੇ ਚਾਰਾਂ ਵਿਧਾਨ ਸਭਾ ਹਲਕਿਆਂ ਵੈਸਟ, ਨਾਰਥ, ਸੈਂਟਰਲ ਅਤੇ ਕੈਂਟ ਵਿਚ ਸੀਵਰੇਜ ਸਿਸਟਮ ਦੀ ਹਾਲਤ ਦਿਨ-ਬ-ਦਿਨ ਬਦਤਰ ਹੁੰਦੀ ਜਾ ਰਹੀ ਹੈ। ਬਰਸਾਤ ਦੇ ਮੌਸਮ ਵਿਚ ਹਾਲਾਤ ਹੋਰ ਵਿਗੜਨ ਦੇ ਖ਼ਦਸ਼ੇ ਦਰਮਿਆਨ ਕਈ ਇਲਾਕੇ ਪਹਿਲਾਂ ਹੀ ਸੀਵਰ ਦੇ ਪਾਣੀ ਵਿਚ ਡੁੱਬੇ ਹੋਏ ਹਨ, ਜਿਸ ਨਾਲ ਆਮ ਜਨਤਾ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਨਗਰ ਨਿਗਮ ਦੇ ਸੀਵਰੇਜ ਵਿਭਾਗ ਦਾ ਸਟਾਫ਼ ਗੈਰ-ਜ਼ਿੰਮੇਵਾਰਾਨਾ ਰਵੱਈਆ ਅਪਣਾ ਰਿਹਾ ਹੈ ਅਤੇ ਇਹੀ ਰਵੱਈਆ ਹੁਣ ਨਿਗਮ ਦੇ ਨਾਲ-ਨਾਲ 'ਆਪ' ਸਰਕਾਰ ਦੀ ਬਦਨਾਮੀ ਦਾ ਕਾਰਨ ਬਣ ਰਿਹਾ ਹੈ। ਸਮੱਸਿਆਵਾਂ ਦੇ ਹੱਲ ਦੀ ਬਜਾਏ ਅਧਿਕਾਰੀ ਸਟਾਫ ਦੀ ਕਮੀ ਦਾ ਬਹਾਨਾ ਬਣਾ ਕੇ ਜ਼ਿੰਮੇਵਾਰੀ ਤੋਂ ਪੱਲਾ ਝਾੜ ਰਹੇ ਹਨ।

ਇਹ ਵੀ ਪੜ੍ਹੋ: ਮੰਦਭਾਗੀ ਖ਼ਬਰ: ਮਾਪਿਆਂ ਦੇ ਇਕਲੌਤੇ ਪੁੱਤਰ ਦੀ ਅਮਰੀਕਾ 'ਚ ਮੌਤ

PunjabKesari

ਵੈਸਟ ਹਲਕੇ ਦੀ ਅਗਵਾਈ ਭਾਵੇਂ ਮੰਤਰੀ ਮਹਿੰਦਰ ਭਗਤ ਅਤੇ ਮੇਅਰ ਵਨੀਤ ਧੀਰ ਕਰ ਰਹੇ ਹਨ ਪਰ ਹਾਲੇ ਤਕ ਇਸ ਹਲਕੇ ਦੇ ਹਾਲਾਤ ਉਸੇ ਤਰ੍ਹਾਂ ਹਨ। ਲੈਦਰ ਕੰਪਲੈਕਸ, ਬਸਤੀ ਬਾਵਾ ਖੇਲ, ਗੌਤਮ ਨਗਰ ਅਤੇ ਮਧੂਬਨ ਕਾਲੋਨੀ ਵਰਗੇ ਹਲਕਿਆਂ ਵਿਚ ਲੰਮੇ ਸਮੇਂ ਤੋਂ ਸੀਵਰ ਓਵਰਫਲੋਅ ਦੀ ਸਮੱਸਿਆ ਬਣੀ ਹੋਈ ਹੈ। ਕਈ ਵਾਰ ਸ਼ਿਕਾਇਤਾਂ ਦੇ ਬਾਵਜੂਦ ਸਥਾਈ ਹੱਲ ਨਹੀਂ ਹੋ ਸਕਿਆ। ਨਾਰਥ ਹਲਕੇ ਦੀਆਂ ਕਾਲੋਨੀਆਂ ਵਿਚ ਜਨਤਾ ਸੀਵਰ ਸਮੱਸਿਆ ਤੋਂ ਸਭ ਤੋਂ ਜ਼ਿਆਦਾ ਪ੍ਰੇਸ਼ਾਨ ਹੈ। ਉਥੇ ਹਰਗੋਬਿੰਦ ਨਗਰ, ਟਰਾਂਸਪੋਰਟ ਨਗਰ, ਰੇਰੂ, ਬਚਿੰਤ ਨਗਰ, ਪਰਸ਼ੂਰਾਮ ਨਗਰ, ਕੋਟਲਾ ਅਤੇ ਲੰਮਾ ਪਿੰਡ ਚੌਕ ਵਰਗੇ ਹਲਕਿਆਂ ਵਿਚ ਸੀਵਰੇਜ ਦਾ ਗੰਦਾ ਪਾਣੀ ਸੜਕਾਂ ’ਤੇ ਵਹਿ ਰਿਹਾ ਹੈ। ਹਾਲਾਤ ਅਜਿਹੇ ਹਨ ਕਿ ਲੋਕ ਘਰੋਂ ਬਾਹਰ ਨਿਕਲਣ ਤੋਂ ਡਰਨ ਲੱਗੇ ਹਨ। ਕੈਂਟ ਹਲਕੇ ਦੇ ਕਈ ਇਲਾਕਿਆਂ ਵਿਚ ਸੀਵਰੇਜ ਸਮੱਸਿਆ ਲੰਮੇ ਸਮੇਂ ਤੋਂ ਬਣੀ ਹੋਈ ਹੈ। ਇਥੇ ਵਾਰਡ ਨੰਬਰ 38, ਮਿੱਠਾਪੁਰ ਅਤੇ ਸੁਦਾਮਾ ਵਿਹਾਰ ਰੋਡ ’ਤੇ ਲੰਮੇ ਸਮੇਂ ਤੋਂ ਸੀਵਰ ਓਵਰਫਲੋਅ ਦੀ ਸਮੱਸਿਆ ਬਣੀ ਹੋਈ ਹੈ। ਸੜਕਾਂ ’ਤੇ ਖੱਡੇ ਅਤੇ ਚਾਰੇ ਪਾਸੇ ਫੈਲੀ ਬਦਬੂ ਨੇ ਜੀਵਨ ਨੂੰ ਨਰਕ ਬਣਾ ਦਿੱਤਾ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਇਸ ASI 'ਤੇ ਡਿੱਗੀ ਗਾਜ! ਹੋਈ ਵੱਡੀ ਕਾਰਵਾਈ, ਕਾਰਨਾਮਾ ਜਾਣ ਹੋਵੋਗੇ ਹੈਰਾਨ

ਸੈਂਟਰਲ ਹਲਕੇ ’ਤੇ ਭਾਵੇਂ ਨਿਗਮ ਇਨ੍ਹੀਂ ਦਿਨੀਂ ਕਾਫੀ ਫੋਕਸ ਕਰ ਰਿਹਾ ਹੈ ਪਰ ਇਥੇ ਵੀ ਸੀਵਰ ਸਮੱਸਿਆ ਬਹੁਤ ਜ਼ਿਆਦਾ ਹੈ। ਦਕੋਹਾ ਪਿੰਡ ਅਤੇ ਤੱਲ੍ਹਣ ਫਾਟਕ ਇਲਾਕੇ ਦੇ ਲੋਕ ਤਾਂ ਬਰਸਾਤ ਹੋਣ ਤੋਂ ਪਹਿਲਾਂ ਹੀ ਡਰ ਵਿਚ ਜੀਅ ਰਹੇ ਹਨ। ਦਕੋਹਾ ਨੂੰ ਜਾਂਦੀ ਮੇਨ ਸੜਕ ’ਤੇ ਹੀ ਸੀਵਰ ਲਾਈਨਾਂ ਜਾਮ ਹਨ ਅਤੇ ਪਾਣੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ। ਲੋਕਾਂ ਨੂੰ ਗੰਦੇ ਪਾਣੀ ਿਵਚੋਂ ਹੋ ਕੇ ਆਉਣਾ-ਜਾਣਾ ਪੈ ਰਿਹਾ ਹੈ, ਹਾਲਾਂਕਿ ਸੀਨੀਅਰ ਡਿਪਟੀ ਮੇਅਰ ਬਲਬੀਰ ਬਿੱਟੂ ਆਪਣ ਵੱਲੋਂ ਯਤਨਸ਼ੀਲ ਹਨ ਪਰ ਪੂਰੇ ਇਲਾਕੇ ਵਿਚ ਉਨ੍ਹਾਂ ਵਿਰੁੱਧ ਰੋਸ ਪੈਦਾ ਹੋ ਰਿਹਾ ਹੈ। ਮੇਅਰ ਵਿਨੀਤ ਧੀਰ ਦਾ ਕਹਿਣਾ ਹੈ ਕਿ ਹੁਣ ਜੈਤੇਵਾਲੀ ਟ੍ਰੀਟਮੈਂਟ ਪਲਾਂਟ ਆਪਣੀ ਪੂਰੀ ਕਪੈਸਿਟੀ ਨਾਲ ਅਤੇ ਠੀਕ ਢੰਗ ਨਾਲ ਚੱਲ ਰਿਹਾ ਹੈ, ਫਿਰ ਵੀ ਸੀਵਰ ਸਮੱਸਿਆ ਕਿਉਂ ਹੈ, ਇਸ ਦਾ ਪਤਾ ਨਹੀਂ ਚੱਲ ਰਿਹਾ।

ਇਹ ਵੀ ਪੜ੍ਹੋ: ਵਿਦੇਸ਼ੋਂ ਮਿਲੀ ਖ਼ਬਰ ਨੇ ਘਰ 'ਚ ਪੁਆਏ ਵੈਣ, ਪੰਜਾਬੀ ਨੌਜਵਾਨ ਦੀ ਕੈਨੇਡਾ 'ਚ ਮੌਤ, ਦੋ ਭੈਣਾਂ ਦਾ ਸੀ ਇਕਲੌਤਾ ਭਰਾ

ਬੇਅਸਰ ਨਜ਼ਰ ਆ ਰਹੀ ਹੈ ਐਡਹਾਕ ਕਮੇਟੀ
ਨਗਰ ਨਿਗਮ ਨੇ ਸੀਵਰੇਜ ਸਮੱਸਿਆ ਨੂੰ ਹੱਲ ਕਰਨ ਲਈ ਐਡਹਾਕ ਕਮੇਟੀ ਤਾਂ ਬਣਾ ਦਿੱਤੀ ਹੈ ਪਰ ਉਸ ਦਾ ਕੋਈ ਜ਼ਮੀਨੀ ਅਸਰ ਨਜ਼ਰ ਨਹੀਂ ਆ ਰਿਹਾ। ਸ਼ਹਿਰ ਦੇ ਹਰ ਵਿਧਾਨ ਸਭਾ ਹਲਕੇ ਦੇ ਅਨੇਕ ਵਾਰਡਾਂ ਵਿਚ ਜਨਤਾ ਪ੍ਰੇਸ਼ਾਨ ਹੈ ਪਰ ਸੁਣਵਾਈ ਨਹੀਂ ਹੋ ਰਹੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਈ ਵਾਰ ਸ਼ਿਕਾਇਤਾਂ ਦਰਜ ਕਰਵਾਈਆਂ ਪਰ ਜ਼ਿੰਮੇਵਾਰ ਅਧਿਕਾਰੀ ਅਤੇ ਕਰਮਚਾਰੀ ਕੋਈ ਠੋਸ ਕਦਮ ਨਹੀਂ ਚੁੱਕ ਰਹੇ। ਸੀਵਰੇਜ ਵਿਭਾਗ ਦੀ ਲਾਪ੍ਰਵਾਹੀ ਹੁਣ ਸਿੱਧੇ ਤੌਰ ’ਤੇ ਨਿਗਮ ਅਤੇ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਅਕਸ ਨੂੰ ਢਾਅ ਲਾ ਰਹੀ ਹੈ।

ਇਹ ਵੀ ਪੜ੍ਹੋ:  ਪੰਜਾਬ ਦੇ ਮੌਸਮ ਦੀ ਵੱਡੀ ਭਵਿੱਖਬਾਣੀ! ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਭਾਰੀ ਮੀਂਹ, 8 ਜ਼ਿਲ੍ਹੇ ਰਹਿਣ ਸਾਵਧਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News