ਖਾਦ, ਬੀਜ, ਦਵਾਈਆਂ ਦੇ ਵਿਕਰੇਤਾਵਾਂ ਦੀ ਕੀਤੀ ਗਈ ਚੈਕਿੰਗ

05/25/2020 6:25:01 PM

ਜਲੰਧਰ - ਕਿਸਾਨਾਂ ਨੂੰ ਖਾਦ, ਬੀਜ ਅਤੇ ਦਵਾਈਆਂ ਸਹੀ ਉਪਲੱਬਧ ਕਰਵਾਉਣ ਲਈ ਸਰਕਾਰ ਵੱਲੋਂ ਕੁਆਲਟੀ ਕੰਟਰੋਲ ਐਕਟ ਅਧੀਨ ਚੈਕਿੰਗ ਕੀਤੀ ਜਾ ਰਹੀ ਹੈ। ਜ਼ਿਲ੍ਹਾ ਜਲੰਧਰ ਵਿੱਚ ਅੱਜ ਖਾਦ, ਬੀਜ ਅਤੇ ਦਵਾਈ ਵਿਕਰੇਤਾਵਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਚੈਕਿੰਗ ਅਧੀਨ ਚੈਕਿੰਗ ਟੀਮ ਦੀ ਅਗਵਾਈ ਕਰਦੇ ਹੋਏ ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਿਸਾਨਾਂ ਨੂੰ ਕੁਆਲਟੀ ਬੀਜ, ਖਾਦਾਂ ਅਤੇ ਦਵਾਈਆਂ ਉਪਲੱਬਧ ਕਰਵਾਉਣ ਲਈ ਵਿਭਾਗ ਪੂਰੀ ਤਰ੍ਹਾਂ ਵਚਨਬੱਧ ਹੈ।  

ਪੜ੍ਹੋ ਇਹ ਵੀ ਖਬਰ - ‘ਹੇਮ ਕੁੰਟ ਪਰਬਤ ਹੈ ਜਹਾਂ ਸਪਤ ਸ੍ਰਿੰਗ ਸੋਭਿਤ ਹੈ ਤਹਾਂ’, ਦੇਖੋ ਤਸਵੀਰਾਂ

ਪੜ੍ਹੋ ਇਹ ਵੀ ਖਬਰ - ਜਦੋਂ ਪੈਰ ''ਤੇ ਡਿੱਗੀ ਬਿੱਠ ਕਾਰਨ ਬਲਬੀਰ ਸਿੰਘ ਸੀਨੀਅਰ ਨੇ ਜਿੱਤਿਆ ਸੀ ਓਲੰਪਿਕ (ਵੀਡੀਓ)

ਉਨ੍ਹਾਂ ਦੱਸਿਆ ਕਿ ਸਮੂਹ ਬਲਾਕ ਖੇਤੀਬਾੜੀ ਅਫਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਮੂਹ ਡੀਲਰਾਂ ਦੀ ਚੈਕਿੰਗ ਕਰਦੇ ਹੋਏ ਇਹ ਨਿਸ਼ਚਿਤ ਕਰਨ ਕਿ ਹਰੇਕ ਡੀਲਰ ਆਪਣੀ ਸਟਾਕ ਬੋਰਡ ’ਤੇ ਸਟਾਕ ਨੂੰ ਦਰਸਾਉਂਦੇ ਹੋਏ ਕਿਸਾਨਾਂ ਨੂੰ ਬਿੱਲ ਸਮੇਤ ਖਾਦ, ਬੀਜ, ਦਵਾਈ ਦੀ ਵਿਕਰੀ ਕਰਨ। ਡਾ. ਸੁਰਿੰਦਰ ਸਿੰਘ ਵੱਲੋਂ ਅੱਜ ਮਲਸੀਆਂ ਹਲਕੇ ਵਿੱਚ ਚੈਕਿੰਗ ਕੀਤੀ ਗਈ ਅਤੇ ਇਲਾਕੇ ਦੇ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਕਿ ਉਹ ਕੁਆਲਿਟੀ ਕੰਟਰੋਲ ਐਕਟ ਅਨੁਸਾਰ ਅਤੇ ਵਿਭਾਗ ਵੱਲੋਂ ਜਾਰੀ ਲਾਇਸੈਂਸ ਅਨੁਸਾਰ ਖੇਤੀ ਇਨਪੁਟਸ ਦੀ ਵਿਕਰੀ ਕਰਨ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਨੁਸਾਰ ਹੀ ਖਾਦਾਂ ਅਤੇ ਦਵਾਈਆਂ ਅਤੇ ਬੀਜਾਂ ਦੀ ਖਰੀਦ ਭਰੋਸੇਯੋਗ ਅਤੇ ਵਿਭਾਗ ਵੱਲੋਂ ਲਾਇਸੈਂਸ ਹੋਲਡਰ ਡੀਲਰਾਂ ਪਾਸੋਂ ਹੀ ਕਰਨ ਅਤੇ ਖੇਤੀ ਲਈ ਵਰਤੋਂ ਕਰਨਯੋਗ ਬੀਜ, ਦਵਾਈਆਂ ਅਤੇ ਖਾਦਾਂ ਦਾ ਬਿੱਲ ਜਰੂਰ ਲੈਣ।

ਪੜ੍ਹੋ ਇਹ ਵੀ ਖਬਰ - ...ਤੁਰ ਗਿਆ ਸਦੀ ਦਾ ਮਹਾਨ ਹਾਕੀ ਖਿਡਾਰੀ ‘ਬਲਬੀਰ ਸਿੰਘ ਸੀਨੀਅਰ’

ਪੜ੍ਹੋ ਇਹ ਵੀ ਖਬਰ - ਤਾਲਾਬੰਦੀ ਦੌਰਾਨ ਘਰਾਂ ਨੂੰ ਪੈਦਲ ਜਾਂਦਿਆਂ ਰੋਜ਼ਾਨਾ 4 ਪ੍ਰਵਾਸੀਆਂ ਦੀ ਹੋਈ ਮੌਤ (ਵੀਡੀਓ)

PunjabKesari

ਨਰੇਸ਼ ਕੁਮਾਰ ਗੁਲਾਟੀ
ਖੇਤੀਬਾੜੀ ਅਫਸਰ ਕਮ ਸੰਪਰਕ ਅਫਸਰ
ਖੇਤੀਬਾੜੀ ਅਤੇ ਕਿਸਾਨ ਸਿਖਲਾਈ ਅਫਸਰ
ਜਲੰਧਰ

ਪੜ੍ਹੋ ਇਹ ਵੀ ਖਬਰ - ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦੇ ਹਨ ‘ਕੇਲੇ ਦੇ ਛਿਲਕੇ’, ਮੋਟਾਪੇ ਨੂੰ ਵੀ ਕਰੇ ਘੱਟ


rajwinder kaur

Content Editor

Related News