ਫਾਹਾ ਲੈ ਕੇ ਨੌਜਵਾਨ ਨੇ ਕੀਤੀ ਜੀਵਨ ਲੀਲਾ ਸਮਾਪਤ

Sunday, Aug 18, 2019 - 12:00 AM (IST)

ਫਾਹਾ ਲੈ ਕੇ ਨੌਜਵਾਨ ਨੇ ਕੀਤੀ ਜੀਵਨ ਲੀਲਾ ਸਮਾਪਤ

ਜਲੰਧਰ (ਮਹੇਸ਼)— ਖੁਸਰੋਪੁਰ ਦੀ ਸੈਨਿਕ ਵਿਹਾਰ ਕਾਲੋਨੀ 'ਚ ਕਿਰਾਏ ਦੇ ਮਕਾਨ 'ਚ ਰਹਿੰਦੇ 23 ਸਾਲ ਦੇ ਸਕਿਓਰਿਟੀ ਗਾਰਡ ਨੇ ਦੇਰ ਰਾਤ ਪੱਖੇ ਨਾਲ ਫਾਹ ਲਗਾ ਕੇ ਆਤਮਹੱਤਿਆ ਕਰ ਲਈ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਦਰ ਦੇ ਏ. ਐੱਸ. ਆਈ. ਗੁਰਮੇਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਲਖਵਿੰਦਰ ਸਿੰਘ ਪੁੱਤਰ ਸੱਜਣ ਸਿੰਘ ਜ਼ਿਲਾ ਸੰਗਰੂਰ ਦੇ ਪਿੰਡ ਸੂਲਰ ਦਾ ਰਹਿਣ ਵਾਲਾ ਸੀ ਤੇ ਤਿੰਨ ਭਰਾ-ਭੈਣਾਂ ਵਿਚੋਂ ਸਭ ਤੋਂ ਵੱਡਾ ਸੀ। ਮ੍ਰਿਤਕ ਦੇ ਸੁਸਾਈਡ ਕਰਨ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਹੈ। ਬੇਟੇ ਦੀ ਮੌਤ ਦੀ ਸੂਚਨਾ ਮਿਲਦੇ ਹੀ ਪਿਤਾ ਸੱਜਣ ਸਿੰਘ ਅਤੇ ਹੋਰ ਰਿਸ਼ਤੇਦਾਰ ਪਿੰਡ ਦੀ ਪੰਚਾਇਤ ਨੂੰ ਲੈ ਕੇ ਜਲੰਧਰ ਪਹੁੰਚੇ ਅਤੇ ਲਖਵਿੰਦਰ ਦੀ ਲਾਸ਼ ਸਾਹਮਣੇ ਪਈ ਵੇਖ ਕੇ ਪਿਤਾ ਸੱਜਣ ਸਿੰਘ ਨੂੰ ਬੇਟੇ ਦੀ ਮੌਤ 'ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਅਤੇ ਨਾ ਹੀ ਉਸ ਨੂੰ ਇਹ ਪਤਾ ਲੱਗ ਰਿਹਾ ਸੀ ਕਿ ਉਹ ਉਸ ਦੀ ਲਾਸ਼ ਨੂੰ ਘਰ ਕਿਵੇਂ ਲੈ ਕੇ ਜਾਣਗੇ ਅਤੇ ਉਸ ਦੀ ਮਾਂ ਅਤੇ ਛੋਟੇ ਭਰਾ-ਭੈਣ ਨੂੰ ਕੀ ਦੱਸਣਗੇ। 
ਜਾਂਚ ਅਧਿਕਾਰੀ ਗੁਰਮੇਲ ਸਿੰਘ ਨੇ ਕਿਹਾ ਹੈ ਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਕਿਸੇ 'ਤੇ ਕੋਈ ਸ਼ੱਕ ਨਾ ਹੋਣ ਕਾਰਨ ਪੁਲਸ ਨੇ 174 ਦੀ ਕਾਰਵਾਈ ਕਰਦੇ ਹੋਏ ਸਿਵਲ ਹਸਪਤਾਲ ਤੋਂ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ। ਮ੍ਰਿਤਕ 12ਵੀਂ ਪਾਸ ਸੀ ਅਤੇ ਕਿਸਾਨ ਪਰਿਵਾਰ ਨਾਲ ਸਬੰਧਤ ਸੀ। ਆਪਣੀ ਖੇਤੀਬਾੜੀ ਹੋਣ ਦੇ ਬਾਵਜੂਦ ਵੀ ਉਹ ਜਲੰਧਰ ਵਿਚ ਆ ਕੇ ਨੌਕਰੀ ਕਰਦਾ ਸੀ। ਪਿਤਾ ਮੁਤਾਬਕ ਉਹ ਉਸ ਨੂੰ ਹਮੇਸ਼ਾ ਆਪਣੀ ਖੇਤੀ ਕਰਨ ਲਈ ਪ੍ਰੇਰਿਤ ਕਰਦੇ ਸਨ। ਕੁਝ ਦਿਨ ਪਹਿਲਾਂ ਹੀ ਪਰਿਵਾਰ ਵਾਲਿਆਂ ਨੂੰ ਮਿਲ ਕੇ ਉਹ ਆਪਣੇ ਘਰ ਤੋਂ ਜਲੰਧਰ ਆਇਆ ਸੀ।


author

KamalJeet Singh

Content Editor

Related News