ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਸਵਰਨਕਾਰਾਂ ਨਾਲ ਕੀਤੀ ਗਈ ਮੀਟਿੰਗ

02/18/2020 1:31:43 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਲੁਧਿਆਣਾ 'ਚ ਗੋਲ੍ਡ ਲੋਂਨ ਕੰਪਨੀ 'ਚ ਹੋਈ ਲੁੱਟ ਦੀ ਵਾਰਦਾਤ ਦੇ ਚਲਦਿਆਂ ਡੀ. ਐੱਸ. ਪੀ. ਦਫਤਰ ਟਾਂਡਾ ਵਿਖੇ ਅੱਜ ਸੁਰੱਖਿਆ ਪ੍ਰਬੰਧਾਂ ਦੇ ਮੱਦੇ ਨਜ਼ਰ  ਸਵਰਨਕਾਰਾਂ ਨਾਲ ਮੀਟਿੰਗ ਕੀਤੀ ਗਈ। ਜਿਸ 'ਚ ਡੀ. ਐੱਸ. ਪੀ. ਟਾਂਡਾ ਨੇ ਸਵਰਨਕਾਰ ਸੰਘ ਨਾਲ ਜੁੜੇ ਦੁਕਾਨਦਾਰਾਂ ਨੇ ਭਾਗ ਲਿਆ। ਇਸ ਮੌਕੇ ਡੀ. ਐੱਸ. ਪੀ. ਗੁਰਪ੍ਰੀਤ ਸਿੰਘ ਗਿੱਲ ਨੇ ਸਵਰਨਕਾਰਾਂ ਨੂੰ ਸੁਰੱਖਿਆ ਲਈ ਜ਼ਰੂਰੀ ਨਿਰਦੇਸ਼ਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਦੁਕਾਨਦਾਰਾਂ ਨੂੰ ਕਿਹਾ ਕਿ ਹਰੇਕ ਦੁਕਾਨ 'ਤੇ ਸੀ. ਸੀ. ਟੀ. ਵੀ. ਲਾਜ਼ਮੀ ਲਗਾਏ ਜਾਣ ਅਤੇ ਕਿਸੇ ਵੀ ਸ਼ੱਕੀ ਵਿਆਕਤੀ ਦੀ ਹਰਕਤ ਦੇ ਚਲਦਿਆਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਜਾਵੇ ਅਤੇ ਜ਼ਿਆਦਾ ਨਕਦੀ ਅਤੇ ਸੋਨਾ ਲਿਜਾਣ ਸਮੇਂ ਪੁਲਸ ਦੀ ਮਦਦ ਲਈ ਜਾਵੇ।

ਉਨ੍ਹਾਂ ਦੁਕਾਨਦਾਰਾਂ ਨੂੰ ਚੌਂਕੀਦਾਰ ਦਾ ਪ੍ਰਬੰਧ ਕਰਨ ਦੀ ਪ੍ਰੇਰਨਾ ਦਿੰਦੇ ਹੋਏ ਰਾਤ ਸਮੇਂ ਪੁਲਸ ਗਸ਼ਤ ਵਧਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਉਨ੍ਹਾਂ ਸਮੂਹ ਦੁਕਾਨਦਾਰਾਂ ਨੂੰ ਸੁਰੱਖਿਆ ਦੇ ਪੁਖਤਾ ਪ੍ਰਬੰਧਾਂ ਬਾਰੇ ਭਰੋਸਾ ਦਿੱਤਾ। ਇਸ ਮੌਕੇ ਪ੍ਰਧਾਨ ਸ਼ਾਮ ਵਰਮਾ, ਗਗਨ ਵੈਦ, ਰਾਕੇਸ਼ ਬਿੱਟੂ, ਲਾਡੀ ਵੈਦ, ਪ੍ਰਵੀਨ ਮਲਹੋਤਰਾ, ਗੋਲਡੀ ਵਰਮਾ, ਮਨੋਜ ਕੁਮਾਰ ਆਦਿ ਮੌਜੂਦ ਸਨ।


shivani attri

Content Editor

Related News