ਜਲੰਧਰ : ਮੰਡ ''ਚ ਚੱਲੀ ਸਰਚ ਮੁਹਿੰਮ ਤੇ ਨੰਦਨਪੁਰ ''ਚ ਫਲੈਗ ਮਾਰਚ

12/07/2018 9:15:29 PM

ਜਲੰਧਰ,(ਮਾਹੀ)— ਖੂਫੀਆ ਏਜੰਸੀਆਂ ਵਲੋਂ ਪੰਜਾਬ 'ਚ ਜਾਰੀ ਹਾਈ ਅਲਰਟ ਦੇ ਚੱਲਦੇ ਅੱਜ ਸ਼ਾਮ ਜਲੰਧਰ ਦਿਹਾਤੀ ਪੁਲਸ ਨੇ ਡੀ. ਐੱਸ. ਪੀ. ਦਿਗਵਿਜੇ ਕਪਿਲ ਦੀ ਅਗਵਾਈ 'ਚ ਮੰਡ ਅਤੇ ਨੰਦਨਪੁਰ 'ਚ ਸਰਚ ਮੁਹਿੰਮ ਅਤੇ ਫਲੈਗ ਮਾਰਚ ਚਲਾਇਆ ਗਿਆ। ਭਾਰੀ ਪੁਲਸ ਫੋਰਸ ਸਮੇਤ ਡੀ. ਐੱਸ. ਪੀ. ਕਪਿਲ ਪਹਿਲਾਂ ਨੰਦਨਪੁਰ ਤੇ ਉਸ ਤੋਂ ਬਾਅਦ ਮੰਡ ਪਿੰਡ 'ਚ ਪਹੁੰਚੇ। ਇਸ ਮੌਕੇ 'ਤੇ ਆਰਮੀ ਏਰੀਆ ਦੇ ਬਾਰਡਰ ਨੇੜੇ ਵੀ ਚੈਕਿੰਗ ਕੀਤੀ ਗਈ ਅਤੇ ਸ਼ੱਕੀਆਂ ਤੋਂ ਪੁੱਛ-ਗਿੱਛ ਕੀਤੀ ਗਈ। 

PunjabKesari ਪੁਲਸ ਵਲੋਂ ਜਨਤਾ ਨੂੰ ਅਪੀਲ ਕੀਤੀ ਗਈ ਕਿ ਉਹ ਅਲਰਟ ਰਹਿ ਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ 'ਚ ਆਪਣਾ ਯੋਗਦਾਨ ਪਾਉਣ। ਇਸ ਮੌਕੇ 'ਤੇ ਉਨ੍ਹਾਂ ਨਾਲ ਮਕਸੂਦਾ ਥਾਣੇ ਦੇ ਇੰਚਾਰਜ ਰਮਨਦੀਪ ਸਿੰਘ, ਲਾਮਬੜਾ ਥਾਣਾ ਦੇ ਇੰਚਾਰਜ ਪੁਸ਼ਪ ਬਾਲੀ, ਮੰਡ ਚੌਕੀ ਦੇ ਇੰਚਾਰਜ ਹਰਜਿੰਦਰ ਕੌਰ ਆਦਿ ਪੁਲਸ ਪਾਰਟੀ ਸਮੇਤ ਮੌਜੂਦ ਸਨ।


Related News