ਬੱਸ ਨਾਲ ਟੱਕਰ ਦੌਰਾਨ ਸਕੂਟਰੀ ਸਵਾਰ ਦੀ ਮੌਤ
Monday, Feb 10, 2020 - 08:44 PM (IST)

ਰੂਪਨਗਰ, (ਵਿਜੇ ਸ਼ਰਮਾ)- ਰੂਪਨਗਰ ਬਾਈਪਾਸ ’ਤੇ ਪੁਲਸ ਲਾਈਨ ਨੇਡ਼ੇ ਸਕੂਟਰੀ-ਬੱਸ ਦੀ ਟੱਕਰ ’ਚ ਸਕੂਟਰੀ ਸਵਾਰ ਵਿਅਕਤੀ ਮੌਤ ਹੋ ਗਈ। ਸਿਟੀ ਪੁਲਸ ਰੂਪਨਗਰ ਨੇ ਅਣਪਛਾਤੇ ਬੱਸ ਚਾਲਕ ’ਤੇ ਮਾਮਲਾ ਦਰਜ ਕੀਤਾ ਹੈ। ਸ਼ਿਕਾਇਤ ਕਰਤਾ ਦਵਿੰਦਰ ਸਿੰਘ ਨੂਰੀ ਪੁੱਤਰ ਹਰਬੰਸ ਸਿੰਘ ਨਿਵਾਸੀ ਮੁਹੱਲਾ ਗੁਰੂ ਨਗਰ (ਰੂਪਨਗਰ) ਨੇ ਦੱਸਿਆ ਕਿ ਉਨ੍ਹਾਂ ਦਾ ਜਾਣਕਾਰ ਕੁਲਦੀਪ ਸਿੰਘ ਪੁੱਤਰ ਹਜ਼ਾਰਾ ਸਿੰਘ ਨਿਵਾਸੀ ਨਿਊ ਗਾਰਡਨ ਕਾਲੋਨੀ ਰੂਪਨਗਰ ਆਪਣੀ ਸਕੂਟਰੀ ’ਤੇ ਸਵਾਰ ਹੋ ਕੇ ਬਾਈਪਾਸ ਮਾਰਗ ਨੂੰ ਕ੍ਰਾਸ ਕਰ ਕੇ ਜਦੋਂ ਪੁਲਸ ਲਾਈਨ ਰੂਪਨਗਰ ਪਹੁੰਚਿਆ ਤਾਂ ਬੱਸ ਚਾਲਕ ਨੇ ਲਾਪ੍ਰਵਾਹੀ ਵਰਤਦੇ ਹੋਏ ਸਕੂਟਰੀ ਨੂੰ ਟੱਕਰ ਮਾਰੀ, ਜਿਸ ’ਚ ਕੁਲਦੀਪ ਸਿੰਘ ਦੀ ਮੌਤ ਹੋ ਗਈ। ਪੁਲਸ ਨੇ ਇਸ ਮਾਮਲੇ ’ਚ ਦਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਬੱਸ ਚਾਲਕ ’ਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।