ਵਿਧਾਇਕ ਪਰਗਟ ਸਿੰਘ ਦੇ ਖ਼ਾਸਮਖ਼ਾਸ ਸਣੇ 25 ਪਿੰਡਾਂ ਦੀਆਂ ਪੰਚਾਇਤਾਂ ‘ਆਪ’ ''ਚ ਸ਼ਾਮਲ

03/20/2023 1:16:46 PM

ਜਲੰਧਰ (ਮਹੇਸ਼)- ਹਰ ਸਮੇਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨਾਲ ਚੱਟਾਨ ਵਾਂਗ ਖੜ੍ਹੇ ਰਹਿਣ ਵਾਲੇ ਕਸਬਾ ਜਮਸ਼ੇਰ ਦੇ ਮੌਜੂਦਾ ਸਰਪੰਚ ਹਰਿੰਦਰ ਸਿੰਘ ਬਿੱਟੂ ਸ਼ਾਹ ਸਮੇਤ ਜਲੰਧਰ ਛਾਉਣੀ ਹਲਕੇ ’ਚ ਪੈਂਦੇ 25 ਪਿੰਡਾਂ ਦੀਆਂ ਪੰਚਾਇਤਾਂ ਅੱਜ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਈਆਂ। ਐਤਵਾਰ ਨੂੰ ਜੰਡਿਆਲਾ ਮੰਜਕੀ ’ਚ ‘ਆਪ’ ਦੇ ਜਲੰਧਰ ਛਾਉਣੀ ਹਲਕੇ ਦੇ ਇੰਚਾਰਜ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਦੀ ਅਗਵਾਈ ’ਚ ਰੱਖੇ ਗਏ ਸਮਾਰੋਹ ’ਚ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਤੇ ‘ਆਪ’ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਵੱਲੋਂ ਜਮਸ਼ੇਰ, ਲਖਨਪਾਲ, ਧਨੀ ਪਿੰਡ, ਸਰਹਾਲੀ, ਹਰਦੋ-ਫਰਾਲਾ, ਪੰਡੋਰੀ ਮੁਸ਼ਾਰਕਤੀ, ਚਾਚੋਵਾਲ, ਕਾਸਮਪੁਰ, ਬੰਬੀਆਂਵਾਲ, ਨੱਥੇਵਾਲ, ਦਾਦੂਵਾਲ, ਦਾਦੂਵਾਲ ਆਬਾਦੀ, ਫਤਿਹਪੁਰ, ਪ੍ਰਤਾਪਪੁਰਾ, ਕੋਟ ਕਲਾਂ, ਚੰਨਣਪੁਰ, ਹਮੀਰੀ ਖੇੜਾ, ਧਨਾਲ ਖੁਰਦ ਆਦਿ ਪਿੰਡਾਂ ਦੇ ਸਰਪੰਚਾਂ-ਪੰਚਾਂ ਨੂੰ ਆਮ ਆਦਮੀ ਪਾਰਟੀ ’ਚ ਸ਼ਾਮਲ ਕਰਵਾਇਆ।

ਇਹ ਵੀ ਪੜ੍ਹੋ : ਜਲੰਧਰ ਸ਼ਹਿਰ ਦੇ ਕੋਨੇ-ਕੋਨੇ ’ਤੇ ਪੈਰਾ-ਮਿਲਟਰੀ ਫੋਰਸ ਤਾਇਨਾਤ, ਇੰਟਰਨੈੱਟ ਸੇਵਾਵਾਂ ਅੱਜ ਵੀ ਰਹਿਣਗੀਆਂ ਬੰਦ

ਉਨ੍ਹਾਂ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਵੱਲੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੂੰ ਦਿੱਤੇ ਵੱਡੇ ਝਟਕੇ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ‘ਆਪ’ ਦੀ ਸੂਬਾ ਸਕੱਤਰ ਰਾਜਵਿੰਦਰ ਕੌਰ ਥਿਆੜਾ, ਸੀਨੀ. ਆਗੂ ਸੌਦਾਗਰ ਸਿੰਘ ਔਜਲਾ, ਸਾਬਕਾ ਜ਼ਿਲਾ ਪ੍ਰੀਸ਼ਦ ਮੈਂਬਰ ਤੇ ਫੋਲੜੀਵਾਲ ਦੇ ਸਰਪੰਚ ਸੁਖਵਿੰਦਰ ਸਿੰਘ ਸੁੱਖਾ ਸ਼ੇਰਗਿੱਲ, ਜਲੰਧਰ ਲੋਕ ਸਭਾ ਹਲਕਾ ਇੰਚਾਰਜ ਤੇ ਚੇਅਰਮੈਨ ਮੰਗਲ ਸਿੰਘ, ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਅੰਮ੍ਰਿਤਪਾਲ ਸਿੰਘ, ਐਡ. ਦਿਨੇਸ਼ ਕੁਮਾਰ ਲਖਨਪਾਲ ਆਦਿ ਵੀ ਹਾਜ਼ਰ ਸਨ। ਹਰਚੰਦ ਸਿੰਘ ਬਰਸਟ ਤੇ ਉਲੰਪੀਅਨ ਸੋਢੀ ਨੇ ਕਾਂਗਰਸ ਛੱਡ ਕੇ ਆਏ ਪੰਚਾਂ-ਸਰਪੰਚਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਮ ਆਦਮੀ ਪਾਰਟੀ ’ਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ। 2 ਦਿਨ ਪਹਿਲਾਂ ਜਲੰਧਰ ਛਾਉਣੀ ਕੰਟੋਨਮੈਂਟ ਬੋਰਡ ਦੇ ਸਾਬਕਾ ਕੌਂਸਲਰ ਜੌਲੀ ਅਟਵਾਲ ਨੇ ਵੀ ਕਾਂਗਰਸ ਛੱਡ ਕੇ ਵਿਧਾਇਕ ਪਰਗਟ ਸਿੰਘ ਨੂੰ ਵੱਡਾ ਝਟਕਾ ਦਿੱਤਾ ਸੀ, ਕਿਉਂਕਿ ਜੌਲੀ ਅਟਵਾਲ ਅਕਸਰ ਪ੍ਰਗਟ ਸਿੰਘ ਦੇ ਆਸ-ਪਾਸ ਨਜ਼ਰ ਆਉਂਦੇ ਸਨ।

ਕੈਂਟ ਹਲਕੇ ’ਚ ਮੌਜੂਦਾ ਵਿਧਾਇਕ ਪਰਗਟ ਸਿੰਘ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਹੈ। ਉਨ੍ਹਾਂ ਦਾ ਸਾਥ ਉਹ ਛੱਡ ਕੇ ਜਾ ਰਹੇ ਹਨ, ਜਿਨ੍ਹਾਂ ’ਤੇ ਉਨ੍ਹਾਂ ਨੂੰ ਬਹੁਤ ਭਰੋਸਾ ਸੀ। ਦੱਸਿਆ ਜਾ ਰਿਹਾ ਹੈ ਕਿ ਲੋਕ ਸਭਾ ਜ਼ਿਮਨੀ ਚੋਣਾਂ ਤੇ ਨਗਰ ਨਿਗਮ ਚੋਣਾਂ ਤੋਂ ਪਹਿਲਾਂ ‘ਆਪ’ ਆਗੂ ਜਲੰਧਰ ਛਾਉਣੀ ’ਚ ਵੱਡਾ ਧਮਾਕਾ ਕਰਨ ਜਾ ਰਹੇ ਹਨ। ਸੋਢੀ ਹਲਕੇ ਨਾਲ ਜੁੜੇ ਹੋਏ ਹਨ ਜਦਕਿ ਪ੍ਰਗਟ ਸਿੰਘ, ਜਗਬੀਰ ਸਿੰਘ ਬਰਾੜ, ਸਰਬਜੀਤ ਸਿੰਘ ਮੱਕੜ ਕਿਤੇ ਨਜ਼ਰ ਨਹੀਂ ਆ ਰਹੇ। ਇਹੀ ਕਾਰਨ ਹੈ ਕਿ ਲੋਕ ਲਗਾਤਾਰ ਕਾਂਗਰਸ, ਅਕਾਲੀ ਦਲ ਤੇ ਭਾਜਪਾ ਨੂੰ ਛੱਡ ਕੇ ‘ਆਪ’ ’ਚ ਜਾ ਰਹੇ ਹਨ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਤੇ ਗੈਂਗਸਟਰਾਂ ਦੇ ਮੁੱਦੇ ’ਤੇ ਖੁੱਲ੍ਹ ਕੇ ਬੋਲੇ ਮੁੱਖ ਮੰਤਰੀ ਭਗਵੰਤ ਮਾਨ, ਕਹੀਆਂ ਵੱਡੀਆਂ ਗੱਲਾਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News