ਸਿੱਖਿਆ ਹੀ ਇਕ ਅਜਿਹਾ ਮਾਧਿਅਮ ਹੈ, ਜਿਹੜਾ ਸੂਬੇ ਦੀ ਤਰੱਕੀ 'ਚ ਵੱਡਾ ਯੋਗਦਾਨ ਪਾ ਸਕਦਾ ਹੈ : ਸੰਤ ਸੀਚੇਵਾਲ

06/17/2021 12:59:28 PM

ਸੁਲਤਾਨਪੁਰ ਲੋਧੀ- ਦ੍ਰਿਸ਼ਟੀ ਫਾਊਡੇਸ਼ਨ ਕੈਨੇਡਾ ਨੇ ਪੰਜਾਬ ਵਿੱਚ ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਕੰਪਿਊਟਰ ਦਾਨ ਕਰਨ ਦੀ ਚਲਾਈ ਮੁਹਿੰਮ ਅਧੀਨ ਪੰਜਵੇਂ ਪੜਾਅ ਵਿਚ ਕੰਢੀ ਇਲਾਕੇ ਦੇ ਸਰਕਾਰੀ ਸਕੂਲਾਂ ਨੂੰ ਪੰਜ ਕੰਪਿਊਟਰ ਦਾਨ ਕੀਤੇ ਹਨ। ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੀ ਪ੍ਰੇਰਣਾ ਸਦਕਾ ਕੰਪਿਊਟਰ ਦਾਨ ਕਰਨ ਦੀ ਚੱਲ ਰਹੀ ਇਸ ਮੁਹਿੰਮ ਦੌਰਾਨ ਹੁਣ ਹਰਬਲ ਬੂਟੇ ਵੀ ਵੰਡੇ ਜਾ ਰਹੇ ਹਨ। ਦ੍ਰਿਸ਼ਟੀ ਫਾਊਡੇਸ਼ਨ ਵੱਲੋਂ ਸਰਕਾਰੀ ਸਕੂਲਾਂ ਵਿੱਚ ਕੰਪਿਊਟਰ ਦੇਣ ਲਈ ਪਹੁੰਚੇ ਸੰਤ ਸੀਚੇਵਾਲ ਜੀ ਦੇ ਸੇਵਾਦਾਰ ਅਤੇ ਫਾਊਂਡੇਸ਼ਨ ਦੇ ਪੰਜਾਬ ਇੰਚਾਰਜ ਗੁਰਵਿੰਦਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਸੰਸਥਾ ਵੱਲੋਂ ਪ੍ਰਾਇਮਰੀ ਸਕੂਲਾਂ ਵਿਚ ਲਗਾਏ ਜਾ ਰਹੇ ਕੰਪਿਊਟਰਾਂ ਦੀ ਮੁਹਿੰਮ ਤਹਿਤ ਕੰਢੀ ਇਲਾਕੇ ਦੇ 10 ਹੋਰ ਸਰਕਾਰੀ ਸਕੂਲਾਂ ਨੂੰ ਕੰਪਿਊਟਰ ਦਾਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਸਰਕਾਰੀ ਸਕੂਲਾਂ ਨੂੰ ਇਸ ਮੁਹਿੰਮ ਤਹਿਤ 20 ਕੰਪਿਊਟਰ ਦਾਨ ਕੀਤੇ ਜਾ ਚੁੱਕੇ ਹਨ ਤੇ ਇਹ ਮੁਹਿੰਮ ਦਾ ਪਹਿਲਾ ਪੜਾਅ 31 ਮਾਰਚ 2022 ਤੱਕ ਚੱਲੇਗਾ।

ਇਹ ਵੀ ਪੜ੍ਹੋ:  ਇਸ ਦਿਨ ਤੋਂ ਖੁੱਲ੍ਹੇਗਾ ਹੁਣ 'ਨਿੱਕੂ ਪਾਰਕ', ਜਲੰਧਰ ਦੇ ਡੀ. ਸੀ. ਨੇ ਜਾਰੀ ਕੀਤੇ ਨਿਰਦੇਸ਼

PunjabKesari

ਕੰਢੀ ਇਲਾਕੇ ਦੇ ਜਿਹੜੇ ਸਕੂਲਾਂ ਵਿੱਚ ਕੰਪਿਊਟਰ ਦਾਨ ਕੀਤੇ ਗਏ ਉਨ੍ਹਾਂ ਵਿੱਚ ਸਰਕਾਰੀ ਮਿਡਲ ਸਕੂਲ ਮੂਸਾਪੁਰ, ਸੈਣੀਮਾਜਰਾ, ਝਾਂਡੀਆਂ ਕਲਾਂ, ਸਰਥਲੀ ਅਤੇ ਆਜਮਪੁਰ ਦੇ ਸਕੂਲ ਸ਼ਾਮਿਲ ਹਨ। ਇਸ ਮੌਕੇ ਸਕੂਲਾਂ ਦੇ ਅਧਿਆਪਕਾਂ ਅਤੇ ਪਿੰਡਾਂ ਦੀਆਂ ਮੋਹਤਬਾਰ ਸਖ਼ਸ਼ੀਅਤਾਂ ਨੇ ਜਿੱਥੇ ਦ੍ਰਿਸ਼ਟੀ ਫਾਊਡੇਸ਼ਨ ਕਨੇਡਾ ਦਾ ਧੰਨਵਾਦ ਕੀਤਾ ਉਥੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕਰਦਿਆ ਕਿਹਾ ਕਿ ਉਨ੍ਹਾਂ ਦੀ ਦੂਰਅੰਦੇਸ਼ੀ ਸੋਚ ਸਦਕਾ ਹੀ ਸੂਬੇ ਦੇ ਉਨ੍ਹਾਂ ਇਲਾਕਿਆਂ ਵਿੱਚ ਕੰਪਿਊਟਰ ਦਾਨ ਵੱਜੋਂ ਦਿੱਤੇ ਜਾ ਰਹੇ ਹਨ ਜਿਹੜੇ ਇਲਾਕੇ ਪੱਛੜੇ ਹੋਏ ਹਨ ਜਾਂ ਜਿਨ੍ਹਾਂ ਇਲਾਕਿਆਂ ਵਿਚ ਕਿਸੇ ਵੱਲੋਂ ਵੀ ਕੋਈ ਪਹੁੰਚ ਨਹੀ ਕੀਤੀ ਜਾਂਦੀ। 

ਇਹ ਵੀ ਪੜ੍ਹੋ:  ਰੇਲ ਯਾਤਰੀਆਂ ਲਈ ਰਾਹਤ ਭਰੀ ਖ਼ਬਰ, ਸ਼ਤਾਬਦੀ ਤੇ ਸ਼ਾਨ-ਏ-ਪੰਜਾਬ ਐਕਸਪ੍ਰੈੱਸ ਸਣੇ 23 ਜੋੜੀ ਟਰੇਨਾਂ 1 ਜੁਲਾਈ ਤੋਂ ਚੱਲਣਗੀਆਂ

PunjabKesari

ਸਕੂਲਾਂ ਵਿੱਚ ਹੋਏ ਸੰਖੇਪ ਇੱਕਠਾਂ ਦੌਰਾਨ ਸੇਵਾਦਾਰ ਗੁਰਵਿੰਦਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਪੰਜਾਬ ਦੇ ਲੋਕ ਆਪਣੀ ਵਿਰਾਸਤ ਤੋਂ ਦੂਰ ਹੁੰਦੇ ਜਾ ਰਹੇ ਹਨ। ਲੋਕਾਂ ਨੂੰ ਆਪਣੀ ਹਰ ਪੱਖੋ ਅਮੀਰ ਵਿਰਾਸਤ ਨੂੰ ਨਹੀਂ ਭੁੱਲਣਾ ਚਾਹੀਦਾ। ਉਨ੍ਹਾਂ ਦੱਸਿਆ ਕਿ ਸੰਤ ਸੀਚੇਵਾਲ ਜੀ ਦਾ ਕਹਿਣਾ ਹੈ ਕਿ ਸਿੱਖਿਆ ਹੀ ਇੱਕ ਅਜਿਹਾ ਮਾਧਿਅਮ ਹੈ, ਜਿਹੜਾ ਸੂਬੇ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾ ਸਕਦਾ ਹੈ। ਪੰਜਾਬ ਦੇ ਲੋੜਵੰਦ ਬੱਚਿਆ ਨੂੰ ਸਿੱਖਿਆ, ਖੇਡਾਂ ਤੇ ਰੋਜ਼ਗਾਰ ਦੇ ਖੇਤਰ ਵਿੱਚ ਆਤਮ ਨਿਰਭਰ ਬਣਾਉਣ ਲਈ ਸੰਤ ਸੀਚੇਵਾਲ ਜੀ 1999 ਤੋਂ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਨਿਰੰਤਰ ਕਾਰਜ਼ ਕਰ ਰਹੇ ਹਨ। ਦ੍ਰਿਸ਼ਟੀ ਪੰਜਾਬ ਵੀ ਪਿਛਲੇ 8 ਸਾਲ ਤੋਂ ਪੰਜਾਬ ਦਾ ਭਵਿੱਖ ਤੇ ਸਰਮਾਇਆ ਇਸ ਧਰਤੀ ਦੇ ਬੱਚੇ ਅਤੇ ਨੌਜਵਾਨਾਂ ਨੂੰ ਸਾਰਥਿਕ ਦਿਸ਼ਾ ਦੇਣ ਲਈ ਸੰਤ ਸੀਚੇਵਾਲ ਜੀ ਦੀ ਪ੍ਰੇਰਨਾਂ ਨਾਲ ਜੁਟੀ ਹੋਈ ਹੈ।

ਇਹ ਵੀ ਪੜ੍ਹੋ: ਇਸ਼ਕ 'ਚ ਅੰਨ੍ਹਾ ਹੋਇਆ 21 ਸਾਲਾ ਨੌਜਵਾਨ, ਮਾਂ ਤੋਂ ਵੀ ਵੱਧ ਉਮਰ ਦੀ ਔਰਤ ਨਾਲ ਪਿਆਰ ਦੀਆਂ ਪੀਘਾਂ ਪਾ ਕੇ ਕੀਤਾ ਇਹ ਕਾਰਾ

PunjabKesari

ਇਸ ਮੌਕੇ ਸਕੂਲਾਂ ਦੇ ਟੀਚਰਾਂ ਅਤੇ ਪ੍ਰਬੰਧਕਾਂ ਨੇ ਦ੍ਰਿਸ਼ਟੀ ਫਾਊਡੇਸ਼ਨ ਵੱਲੋਂ ਕੀਤੇ ਗਏ ਇਸ ਉਦਮ ਦਾ ਧੰਨਵਾਦ ਕੀਤਾ। ਇਸ ਮੌਕੇ ਦ੍ਰਿਸ਼ਟੀ ਪੰਜਾਬ ਦੇ ਮੈਂਬਰ ਖੁਸ਼ਹਾਲ ਲਾਲੀ, ਪਾਲ ਸਿੰਘ ਨੌਲੀ, ਪ੍ਰਿੰਸੀਪਲ ਸੰਜੀਵ ਕੁਮਾਰ ਮੋਠਾਪੁਰ ਤੋਂ ਇਲਾਵਾ ਦਾਨ ਪ੍ਰਾਪਤ ਕਰਨ ਵਾਲੇ ਪਿੰਡਾਂ ਦੇ ਸੁਰਿੰਦਰ ਕੁਮਾਰ, ਪੂਜਾ ਚੱਢਾ, ਅਮਰਦੀਪ ਕੌਰ, ਭਵਨ ਸਿੰਘ, ਜੋਤੀ ਕੁਮਾਰੀ, ਦੇਸ ਰਾਜ, ਕਿਸਾਨ ਆਗੂ ਧਰਮਪਾਲ ਸਿੰਘ, ਅਵਨੀਤ ਚੱਢਾ, ਮੰਗਤ ਰਾਮ ਭੋਲੀ, ਰੁਪਿੰਦਰ ਕੌਰ, ਸੰਗੀਤਾ ਸ਼ਰਮਾ, ਸਰਪੰਚ ਸੁਨੀਤਾ ਦੇਵੀ, ਹੁਸਨ ਚੰਦ ਸੈਣੀ, ਸਰਪੰਚ ਸੁਰਿੰਦਰ ਕੌਰ, ਪੂਰਨ ਚੰਦ, ਨੀਰੂ ਬਾਲਾ ਤੇ ਹੋਰ ਸਖ਼ਸ਼ੀਅਤਾਂ ਹਾਜ਼ਰ ਸਨ।

ਇਹ ਵੀ ਪੜ੍ਹੋ: ਕਰਤਾਰਪੁਰ ਨੇੜੇ ਵਾਪਰੇ ਹਾਦਸੇ ਨੇ ਖੋਹੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਮਾਂ-ਪੁੱਤ ਦੀ ਮੌਕੇ 'ਤੇ ਮੌਤ ਤੇ ਧੀ ਜ਼ਖ਼ਮੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor

Related News