ਅਜੋਕੇ ਯੁੱਗ 'ਚ ਸੀਚੇਵਾਲ ਮਾਡਲ ਸੂਬੇ ਦੇ ਹਰ ਪਿੰਡ ਦੀ ਲੋੜ : ਆਈ. ਜੀ. ਔਲਖ

01/21/2019 10:46:40 AM

ਲੋਹੀਆਂ ਖਾਸ (ਮਨਜੀਤ)— ਪਿਛਲੇ ਲੰਬੇ ਸਮੇਂ ਤੋਂ ਗੰਦੇ ਪਾਣੀ ਨੂੰ ਸਾਫ ਕਰਨ ਦੇ ਦੇਸੀ ਨੁਕਤੇ ਨਾਲ ਪੰਜਾਬ ਹੀ ਨਹੀਂ ਪੂਰੇ ਦੇਸ਼ 'ਚ ਆਪਣਾ ਨਾਮ ਚਮਕਾਉਣ ਵਾਲੇ ਪਿੰਡ ਸੀਚੇਵਾਲ ਦਾ ਬੀਤੇ ਦਿਨ ਜਤਿੰਦਰ ਸਿੰਘ ਔਲਖ ਆਈ. ਜੀ. ਹੈੱਡ ਕੁਆਟਰ ਚੰਡੀਗੜ੍ਹ ਵੱਲੋਂ ਬਲਕਾਰ ਸਿੰਘ ਐੱਸ. ਪੀ. ਡੀ. ਦਿਹਾਤੀ ਜਲੰਧਰ ਸਮੇਤ ਹੋਰ ਸੀਨੀਅਰ ਅਧਿਕਾਰੀਆਂ ਨਾਲ ਪਿੰਡ ਸੀਚੇਵਾਲ ਦਾ ਦੌਰਾ ਕੀਤਾ ਗਿਆ। ਇਸ ਮੌਕੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ, ਦਿਲਬਾਗ ਸਿੰਘ ਡੀ. ਐੱਸ. ਪੀ. ਸ਼ਾਹਕੋਟ ਅਤੇ ਥਾਣਾ ਮੁਖੀ ਸੁਰਿੰਦਰ ਕੁਮਾਰ ਥਾਣਾ ਮੁਖੀ ਲੋਹੀਆਂ ਵੱਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। 

ਇਸ ਮੌਕੇ 'ਤੇ ਸੰਤ ਸੀਚੇਵਾਲ ਵੱਲੋਂ ਪਿੰਡ ਦੇ ਗੰਦੇ ਪਾਣੀ ਨੂੰ ਸ਼ੁੱਧ ਕਰਨ ਵਾਲੇ ਦੇਸੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਕਿ ਕਿਵੇਂ ਬਹੁਤ ਹੀ ਘੱਟ ਰੁਪਇਆਂ ਦੀ ਲਾਗਤ ਨਾਲ ਇਹ ਟਰੀਰਮੈਂਟ ਲਗਾਇਆ ਜਾ ਸਕਦਾ ਹੈ ਅਤੇ ਸ਼ੁੱਧ ਕੀਤਾ ਪਾਣੀ ਫਸਲਾਂ ਨੂੰ ਦਿੱਤਾ ਜਾ ਸਕਦਾ, ਜਿਸ 'ਤੇ ਪ੍ਰੈੱਸ ਅਤੇ ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਜਤਿੰਦਰ ਸਿੰਘ ਔਲਖ ਨੇ ਕਿਹਾ ਕਿ ਅਜੋਕੇ ਯੁੱਗ ਸੂਬੇ ਦੇ ਹਰ ਪਿੰਡ 'ਚ ਸੀਚੇਵਾਲ ਮਾਡਲ ਲਗਾਉਣਾ ਸਮੇਂ ਦੀ ਪਹਿਲੀ ਲੋੜ ਹੈ ਕਿ ਛੱਪੜਾਂ ਦੇ ਪਾਣੀਆਂ ਨੂੰ ਸਾਫ ਕਰਕੇ ਫਸਲਾਂ ਲਈ ਵਰਤਿਆ ਜਾਵੇ ਤਾਂਕਿ ਧਰਤੀ ਵਿਚਲੇ ਪਾਣੀ ਦੇ ਪੱਧਰ ਨੂੰ ਹੋਰ ਨੀਵਾਂ ਜਾਣ ਤੋਂ ਰੋਕ ਸਕੀਏ ਅਤੇ ਇਸ ਨਾਲ ਵਾਤਾਵਰਣ ਵੀ ਸ਼ੁੱਧ ਅਤੇ ਸਾਫ ਰਹਿੰਦਾ ਹੈ। ਇਸ ਮੌਕੇ ਸੁਰਜੀਤ ਸਿੰਘ ਸ਼ੰਟੀ, ਜੋਗਾ ਸਿੰਘ ਸਿੰਘ ਚੱਕ ਚੇਲਾ ਸਮੇਤ ਹੋਰ ਪੁਲਸ ਮੁਲਾਜ਼ਮ, ਪਤਵੰਤੇ ਸੱਜਣ ਅਤੇ ਪਿੰਡ ਵਾਸੀ ਮੌਜੂਦ ਸਨ।


shivani attri

Content Editor

Related News