ਸੈਲੂਨ ਮਾਲਕ ਨੇ ਮਹਿਲਾ ਕਲਾਇੰਟ ਨਾਲ ਕੀਤੀ ਸ਼ਰਮਨਾਕ ਹਰਕਤ, ਛਿੱਤਰ-ਪਰੇਡ ਤੋਂ ਬਾਅਦ ਮੰਗੀ ਮੁਆਫ਼ੀ

Sunday, Nov 09, 2025 - 11:11 AM (IST)

ਸੈਲੂਨ ਮਾਲਕ ਨੇ ਮਹਿਲਾ ਕਲਾਇੰਟ ਨਾਲ ਕੀਤੀ ਸ਼ਰਮਨਾਕ ਹਰਕਤ, ਛਿੱਤਰ-ਪਰੇਡ ਤੋਂ ਬਾਅਦ ਮੰਗੀ ਮੁਆਫ਼ੀ

ਜਲੰਧਰ (ਵਰੁਣ)–ਸ਼ਾਸਤਰੀ ਮਾਰਕੀਟ ਚੌਕ ਨੇੜੇ ਇਕ ਯੂਨੀ-ਸੈਕਸ ਸੈਲੂਨ ਵਿਚ ਸੈਲੂਨ ਮਾਲਕ ਨੇ ਗੰਦੀ ਹਰਕਤ ਕਰ ਦਿੱਤੀ। ਕਲਾਇੰਟ ਦਾ ਕੰਮ ਕਰਦੇ ਸਮੇਂ ਸੈਲੂਨ ਮਾਲਕ ਨੇ ਲੜਕੀ ਨੂੰ ਬੈਡ ਟੱਚ ਕਰ ਦਿੱਤਾ, ਜਿਸ ਤੋਂ ਬਾਅਦ ਲੜਕੀ ਨੇ ਜੰਮ ਕੇ ਹੰਗਾਮਾ ਕੀਤਾ। ਜਲਦੀ ਵਿਚ ਪੀੜਤਾ ਨੇ ਥਾਣਾ ਨੰਬਰ 3 ਦੀ ਪੁਲਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਸ ਸੈਲੂਨ ਮਾਲਕ ਨੂੰ ਥਾਣੇ ਲੈ ਗਈ। ਮੁਲਜ਼ਮ ਨੇ ਥਾਣੇ ਵਿਚ ਕਿਹਾ ਕਿ ਉਸ ਨੂੰ ਲੱਗਾ ਕਿ ਕਲਾਇੰਟ ਰਿਸਪਾਂਸ ਦੇ ਰਹੀ ਹੈ। ਹਾਲਾਂਕਿ ਇਸ ਤਰ੍ਹਾਂ ਦੀ ਹਰਕਤ ਕਰਨ ’ਤੇ ਲੋਕਾਂ ਨੇ ਸੈਲੂਨ ਮਾਲਕ ਦੀ ਜੰਮ ਕੇ ਕੁੱਟਮਾਰ ਵੀ ਕੀਤੀ।

ਇਹ ਵੀ ਪੜ੍ਹੋ: ਗੁਰਪੁਰਬ ਮੌਕੇ ਹੁੱਲੜਬਾਜਾਂ ਨੇ ਉਡਾਈਆਂ ਨਿਯਮਾਂ ਦੀਆਂ ਧੱਜੀਆਂ! ਕੀਤੇ ਖ਼ਤਰਨਾਕ ਸਟੰਟ, ਵੀਡੀਓ ਵਾਇਰਲ

ਜਾਣਕਾਰੀ ਦਿੰਦਿਆਂ ਥਾਣਾ ਨੰਬਰ 3 ਦੇ ਮੁਖੀ ਰਾਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸ਼ਾਸਤਰੀ ਮਾਰਕੀਟ ਨੇੜੇ ਇਕ ਯੂਨੀ-ਸੈਕਸ ਸੈਲੂਨ (ਨਯਾਬ ਸੈਲੂਨ ਨਹੀਂ) ਵਿਚ ਆਈ ਮਹਿਲਾ ਕਲਾਇੰਟ ਨਾਲ ਸੈਲੂਨ ਮਾਲਕ ਨੇ ਗੰਦੀ ਹਰਕਤ ਕੀਤੀ ਹੈ। ਸੂਚਨਾ ਮਿਲਦੇ ਹੀ ਤੁਰੰਤ ਪੁਲਸ ਟੀਮ ਮੌਕੇ ’ਤੇ ਭੇਜੀ ਗਈ ਅਤੇ ਸੈਲੂਨ ਮਾਲਕ ਨੂੰ ਹਿਰਾਸਤ ਵਿਚ ਲੈ ਕੇ ਥਾਣੇ ਲਿਆਂਦਾ ਗਿਆ। ਲੜਕੀ ਨੇ ਦੋਸ਼ ਲਾਇਆ ਕਿ ਕੰਮ ਕਰਦੇ ਸਮੇਂ ਸੈਲੂਨ ਮਾਲਕ ਨੇ ਉਸ ਨੂੰ ਕਈ ਵਾਰ ਬੈਡ ਟੱਚ ਕੀਤਾ।

ਪਹਿਲਾਂ ਉਸ ਨੂੰ ਲੱਗਾ ਕਿ ਉਸ ਤੋਂ ਗਲਤੀ ਹੋਈ ਹੈ ਪਰ ਉਹ ਫਿਰ ਤੋਂ ਬੈਡ ਟੱਚ ਕਰਨ ਲੱਗਾ। ਜਿਵੇਂ ਹੀ ਲੜਕੀ ਨੇ ਰੌਲਾ ਪਾਇਆ ਤਾਂ ਆਸ-ਪਾਸ ਦੇ ਲੋਕ ਇਕੱਠੇ ਹੋ ਗਏ। ਸਾਰੀ ਗੱਲ ਸੁਣ ਕੇ ਲੋਕਾਂ ਨੇ ਸੈਲੂਨ ਮਾਲਕ ਦੀ ਕੁੱਟਮਾਰ ਕੀਤੀ ਅਤੇ ਫਿਰ ਮੌਕੇ ’ਤੇ ਪਹੁੰਚੀ ਪੁਲਸ ਹਵਾਲੇ ਕਰ ਦਿੱਤਾ। ਸੈਲੂਨ ਮਾਲਕ ਦੇ ਪੱਖ ਵਿਚ ਪ੍ਰਤਾਪ ਬਾਗ ਨੇੜੇ ਸਥਿਤ ਸਵੀਟਸ ਸ਼ਾਪ ਮਾਲਕ ਅਤੇ ਇਕ ਕੌਂਸਲਰ ਪਹੁੰਚ ਗਿਆ।

ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ ਨਵੀਂ ਅਪਡੇਟ! 11 ਤਾਰੀਖ਼ ਤੱਕ ਲਈ ਵਿਭਾਗ ਨੇ ਕੀਤੀ ਭਵਿੱਖਬਾਣੀ

ਓਧਰ ਸੈਲੂਨ ਮਾਲਕ ਨੇ ਮੰਨਿਆ ਕਿ ਉਸ ਨੂੰ ਲੱਗਾ ਕਿ ਕਲਾਇੰਟ ਰਿਸਪਾਂਸ ਦੇ ਰਹੀ ਹੈ, ਜਿਸ ਕਾਰਨ ਉਸ ਨੇ ਅਜਿਹਾ ਕੀਤਾ। ਪੁਲਸ ਨੇ ਵੀ ਥਾਣੇ ਵਿਚ ਸੈਲੂਨ ਮਾਲਕ ਦੀ ਇਸ ਹਰਕਤ ਨੂੰ ਲੈ ਕੇ ਜੰਮ ਕੇ ਕਲਾਸ ਲਗਾਈ। ਫਿਲਹਾਲ ਲੜਕੀ ਨੇ ਕੋਈ ਕਾਰਵਾਈ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਥਾਣਾ ਨੰਬਰ 3 ਦੇ ਮੁਖੀ ਰਾਜਿੰਦਰ ਸਿੰਘ ਦਾ ਕਹਿਣਾ ਹੈ ਕਿ ਲੜਕੀ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੀ ਸੀ, ਜਿਸ ਕਾਰਨ ਸੈਲੂਨ ਮਾਲਕ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਭਵਿੱਖ ਵਿਚ ਉਸ ਨੇ ਅਜਿਹੀ ਹਰਕਤ ਕੀਤੀ ਤਾਂ ਤੁਰੰਤ ਐੱਫ਼. ਆਈ. ਆਰ. ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਪੁਲਸ ਨੇ ਸੈਲੂਨ ਮਾਲਕ ਵੱਲੋਂ ਲੜਕੀ ਸਾਹਮਣੇ ਹੱਥ ਜੁੜਵਾ ਕੇ ਅਤੇ ਲਿਖਤੀ ਮੁਆਫ਼ੀ ਮੰਗਵਾ ਕੇ ਉਸ ਨੂੰ ਛੱਡ ਦਿੱਤਾ।

ਇਹ ਵੀ ਪੜ੍ਹੋ: Punjab: ਸਰਕਾਰੀ ਬੱਸਾਂ ਦਾ ਧਰਨਾ ਖ਼ਤਮ! ਮ੍ਰਿਤਕ ਡਰਾਈਵਰ ਜਗਜੀਤ ਸਿੰਘ ਦਾ ਪਰਿਵਾਰ ਸਸਕਾਰ ਲਈ ਮੰਨਿਆ


author

shivani attri

Content Editor

Related News