ਮਲਸੀਆਂ ਤੇ ਸ਼ਾਹਕੋਟ ਇਲਾਕੇ ’ਚ ਕੈਮੀਕਲ ਸ਼ਰਾਬ ਸਣੇ ਨਸ਼ਿਆਂ ਦੀ ਵਿਕਰੀ ਜ਼ੋਰਾਂ ’ਤੇ

10/07/2022 3:27:20 PM

ਸ਼ਾਹਕੋਟ (ਅਰਸ਼ਦੀਪ, ਤ੍ਰੇਹਨ)-ਮਲਸੀਆਂ ਸ਼ਾਹਕੋਟ ਇਲਾਕੇ ’ਚ ਜਿਥੇ ਹਰ ਤਰ੍ਹਾਂ ਦੇ ਨਸ਼ੇ ਆ ਮਿਲ ਜਾਂਦੇ ਹਨ, ਉਥੇ ਹੀ ਗਰੀਬ ਲੋਕ ਕੈਮੀਕਲ ਵਾਲੀ ਸ਼ਰਾਬ ਦਾ ਸ਼ਿਕਾਰ ਹੋ ਰਹੇ ਹਨ। ਜੇ ਪੁਲਸ ਦੀ ਗੱਲ ਕਰੀਏ ਤਾਂ ਕਿਸੇ ਦੀ ਅਚਾਨਕ ਨਾਜਾਇਜ਼ ਸ਼ਰਾਬ ਪੀਣ ਜਾਂ ਨਸ਼ੇ ਦੀ ਓਵਰਡੋਜ ਨਾਲ ਮੌਤ ਹੋ ਜਾਵੇ ਤਾਂ ਉਸ ਦਾ ਪੋਸਟਮਾਰਟਮ ਕਰਨਾ ਵੀ ਮੁਨਾਸਬ ਨਹੀਂ ਸਮਝਿਆ ਜਾਂਦਾ ਅਤੇ ਬਿਨ੍ਹਾਂ ਪੋਸਟਮਾਰਟਮ ਹੀ ਸਸਕਾਰ ਹੋ ਜਾਂਦਾ ਹੈ, ਜਿਸ ਨਾਲ ਮਰਨ ਵਾਲੇ ਵਿਅਕਤੀ ਦੀ ਮੌਤ ਦੇ ਕਾਰਨ ਵੀ ਉਸ ਦੇ ਨਾਲ ਹੀ ਦਫ਼ਨ ਹੋ ਜਾਂਦੇ ਹਨ। ਸ਼ਾਹਕੋਟ ਇਲਾਕੇ ’ਚ ਬੀਤੇ 6 ਮਹੀਨਿਆਂ ਤੋਂ ਨਸ਼ਿਆਂ ਦੀ ਓਵਰਡੋਜ ਅਤੇ ਕੈਮੀਕਲ ਵਾਲੀ ਸ਼ਰਾਬ ਨਾਲ ਕਈ ਵਿਅਕਤੀ ਇਸ ਦੁਨੀਆ ਤੋਂ ਜਾ ਚੁੱਕੇ ਹਨ।

ਇਹ ਵੀ ਪੜ੍ਹੋ: ਕਪੂਰਥਲਾ 'ਚ ਵਾਪਰੇ ਭਿਆਨਕ ਹਾਦਸੇ ਨੇ ਖੋਹੀਆਂ ਘਰ ਦੀਆਂ ਖ਼ੁਸ਼ੀਆਂ, 11ਵੀਂ ਜਮਾਤ 'ਚ ਪੜ੍ਹਦੀ ਵਿਦਿਆਰਥਣ ਦੀ ਮੌਤ

ਵਧੇਰੇ ਕੇਸਾਂ ’ਚ ਪੋਸਟਮਾਰਟਮ ਨਾ ਹੋਣ ਕਾਰਨ ਇਲਾਕੇ ’ਚ ਨਸ਼ਿਆਂ ਕਾਰਨ ਹੋਣ ਵਾਲੀਆਂ ਮੌਤਾਂ ਦਾ ਰਿਕਾਰਡ ਸਾਫ਼-ਸੁਥਰਾ ਰੱਖਿਆ ਜਾਂਦਾ ਹੈ। ਇਥੇ ਨਸ਼ੇ ’ਚ ਝੂਮਦੇ ਜਾਂ ਜ਼ਮੀਨ ’ਤੇ ਡਿੱਗੇ ਨੌਜਵਾਨ ਆਮ ਦੇਖਣ ਨੂੰ ਮਿਲਦੇ ਹਨ। ਪੰਜਾਬ ’ਚ ਸਰਕਾਰ ਭਾਵੇਂ ਬਦਲ ਗਈ ਹੈ ਪਰ ਨਸ਼ਿਆਂ ਦਾ ਕਾਰੋਬਾਰ ਪਹਿਲਾਂ ਦੀ ਤਰ੍ਹਾਂ ਜਾਰੀ ਹੈ ਅਤੇ ਇਲਾਕੇ ’ਚ ਹਰ ਇਕ ਤਰ੍ਹਾਂ ਦਾ ਨਸ਼ਾ ਆਮ ਮਿਲ ਜਾਂਦਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਨਸ਼ਿਆਂ ਸਬੰਧੀ ਰੋਕਥਾਮ ਨੂੰ ਲੈ ਕੇ ਦਿੱਤੇ ਜਾਂਦੇ ਬਿਆਨਾਂ ਦੀ ਫ਼ੂਕ ਉਦੋਂ ਨਿਕਲ ਜਾਂਦੀ ਹੈ ਜਦੋਂ ਨਸ਼ਿਆਂ ’ਚ ਨੌਜਵਾਨ ਗਲੀਆਂ, ਬਾਜ਼ਾਰਾਂ ਅਤੇ ਚੌਂਕਾਂ ’ਚ ਆਮ ਝੂਮਦੇ ਨਜ਼ਰ ਆਉਂਦੇ ਹਨ। ਕੀ ਭਗਵੰਤ ਮਾਨ ਸਰਕਾਰ ਵੱਲੋਂ ਜਾਂ ਫਿਰ ਉੱਚ ਪੁਲਸ ਅਧਿਕਾਰੀਆਂ ਵੱਲੋਂ ਪੁਲਸ ਮੁਲਾਜ਼ਮਾਂ ਨੂੰ ਨੌਜਵਾਨਾਂ ਦੀਆਂ ਸ਼ੱਕੀ ਮੌਤਾਂ ਦਾ ਪੋਸਟਮਾਰਟਮ ਨਾ ਕਰਵਾਉਣ ਦੀਆਂ ਹਦਾਇਤਾਂ ਹਨ? ਸ਼ੱਕੀ ਹਾਲਤ ’ਚ ਹੁੰਦੀਆਂ ਨੌਜਵਾਨਾਂ ਦੀਆਂ ਮੌਤਾਂ ਸਬੰਧੀ ਸਮਾਚਾਰ ਪੱਤਰਾਂ 'ਚ ਪ੍ਰਕਾਸ਼ਿਤ ਹੋਣ ਦੇ ਬਾਵਜੂਦ ਵੀ ਪ੍ਰਸ਼ਾਸ਼ਨ ''ਤੇ ਕੋਈ ਅਸਰ ਨਹੀਂ ਪੈਂਦਾ। ਪੰਜਾਬ ਦੇ ਡੀ. ਜੀ. ਪੀ. ਵਲੋਂ ਮੁੱਖ ਮੰਤਰੀ ਦਾ ਹਵਾਲਾ ਦੇ ਕੇ ਨਸ਼ਿਆਂ ਵਿਰੁੱਧ ਵਿਢੀ ਗਈ ਮੁਹਿੰਮ ਸ਼ਾਇਦ ਇਕ ਐਲਾਨ ਬਣ ਕੇ ਹੀ ਰਹਿ ਗਿਆ ਹੈ।

ਇਸ ਤਰ੍ਹਾਂ ਤਿਆਰ ਹੁੰਦੀ ਹੈ ਕੈਮੀਕਲ ਸ਼ਰਾਬ 

ਸੂਤਰਾਂ ਅਨੁਸਾਰ 20 ਲਿਟਰ ਪਾਣੀ ’ਚ ਇਕ ਲਿਟਰ ਮਿਥਾਈਲ ਅਲਕੋਹਲ ਮਿਲਾ ਕੇ ਕੈਮੀਕਲ ਸ਼ਰਾਬ ਤਿਆਰ ਹੁੰਦੀ ਹੈ। ਮਿਥਾਈਲ ਅਲਕੋਹਲ 30 ਤੋਂ 40 ਰੁਪਏ ਲਿਟਰ ਆਮ ਮਿਲ ਜਾਂਦੀ ਹੈ। ਇਸ ਤਰ੍ਹਾਂ ਇਹ ਸ਼ਰਾਬ ਜਿੱਥੇ ਬਹੁਤ ਸਸਤੀ ਬਣ ਜਾਂਦੀ ਹੈ, ਉਥੇ ਹੀ ਤਿਆਰ ਕਰਨ ’ਚ ਮਿਹਨਤ ਵੀ ਨਹੀਂ ਕਰਨੀ ਪੈਂਦੀ।

ਇਹ ਵੀ ਪੜ੍ਹੋ: ਰਾਜਾ ਵੜਿੰਗ ਨੇ ਅੰਮ੍ਰਿਤਪਾਲ ਸਿੰਘ ਖ਼ਿਲਾਫ਼ DGP ਗੌਰਵ ਯਾਦਵ ਨੂੰ ਕੀਤੀ ਸ਼ਿਕਾਇਤ, ਕਿਹਾ-ਗਤੀਵਿਧੀਆਂ ਦੀ ਹੋਵੇ ਜਾਂਚ

ਕੈਮੀਕਲ ਸ਼ਰਾਬ ਦੇ ਪ੍ਰਭਾਵ

ਮਿਥਾਈਲ ਅਲਕੋਹਲ ਸਰੀਰ ਦੇ ਅੰਦਰਲੇ ਅੰਗਾਂ ਕਿਡਨੀ, ਜਿਗਰ, ਦਿਲ, ਫੇਫੜੇ, ਦਿਮਾਗ ਦੀਆਂ ਨਾੜਾਂ, ਖਾਣੇ ਵਾਲੀ ਨਾਲੀ ਆਦਿ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ, ਜਿਸ ਨਾਲ ਵਿਅਕਤੀ ਦੀ ਮੌਤ ਬਹੁਤ ਜਲਦੀ ਹੋ ਜਾਂਦੀ ਹੈ। ਨਸ਼ਿਆਂ ਦੇ ਸੌਦਾਗਰ ਚੰਦ ਰੁਪਇਆਂ ਦੀ ਖਾਤਰ ਗਰੀਬ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਤੋਂ ਨਹੀਂ ਝਿਜਕਦੇ ਅਤੇ ਪੁਲਸ ਵੱਲੋਂ ਵੀ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ।

ਇਹ ਵੀ ਪੜ੍ਹੋ: ਨਸ਼ੇ 'ਚ ਡੁੱਬੀਆਂ ਪੰਜਾਬ ਦੀਆਂ ਮੁਟਿਆਰਾਂ! ਕਪੂਰਥਲਾ ਤੋਂ ਕੁੜੀ ਦੀ ਇਹ ਤਸਵੀਰ ਕਰੇਗੀ ਹੈਰਾਨ-ਪਰੇਸ਼ਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News