ਸ਼ਾਮ ਹੁੰਦੇ ਹੀ ਹਨ੍ਹੇਰੇ ’ਚ ਡੁੱਬ ਜਾਂਦਾ ਹੈ ਰੂਪਨਗਰ ਜ਼ਿਲ੍ਹਾ ਹਸਪਤਾਲ ਦਾ ਕੰਪਲੈਕਸ
Monday, Sep 06, 2021 - 12:55 PM (IST)

ਰੂਪਨਗਰ (ਕੈਲਾਸ਼)-ਜ਼ਿਲ੍ਹਾ ਹਸਪਤਾਲ ਰੂਪਨਗਰ ਜਿਸ ਨੂੰ ਪਹਿਲਾਂ ਪੰਜਾਬ ਦਾ ਮਾਡਲ ਹਸਪਤਾਲ ਹੋਣ ਦਾ ਦਰਜ਼ਾ ਮਿਲ ਚੁੱਕਾ ਹੈ। ਸਿਹਤ ਮਹਿਕਮੇ ਦੇ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਸ਼ਾਮ ਹੁੰਦੇ ਹੀ ਹਸਪਤਾਲ ਦੇ ਕੰਪਲੈਕਸ ਦੇ ਅੰਦਰ ਲਾਈਟਾਂ ਨਾ ਜਗਣ ਕਾਰਨ ਹਨ੍ਹੇਰੇ ’ਚ ਡੁੱਬ ਜਾਂਦਾ ਹੈ। ਇਸ ਸਬੰਧੀ ਹਸਪਤਾਲ ’ਚ ਭਰਤੀ ਕੁਝ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਜਦ ਸ਼ਾਮ ਨੂੰ ਹਨ੍ਹੇਰਾ ਹੋਣ ਦੇ ਬਾਵਜੂਦ ਵੀ ਕੰਪਲੈਕਸ ਅੰਦਰ ਲਾਈਟਾਂ ਨਹੀਂ ਜਗਦੀਆਂ ਤਾਂ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਾਰਨਾ ਪੈਂਦਾ ਹੈ।
ਇਹ ਵੀ ਪੜ੍ਹੋ: ਜਲੰਧਰ: 'ਰਿੰਗ ਸੈਰੇਮਨੀ' ਦੌਰਾਨ ਡਾਇਮੰਡ ਦੀ ਰਿੰਗ ਨਾ ਮਿਲਣ ’ਤੇ ਵਾਲਾਂ ਤੋਂ ਫੜ ਕੇ ਘੜੀਸੀ ਕੁੜੀ, ਮੁੰਡੇ ਨੇ ਤੋੜਿਆ ਰਿਸ਼ਤਾ
ਉਨ੍ਹਾਂ ਨੇ ਦੱਸਿਆ ਕਿ ਦੇਰ ਸ਼ਾਮ ਤੱਕ ਹਸਪਤਾਲ ’ਚ ਭਰਤੀ ਮਰੀਜ਼ਾਂ ਲਈ ਉਨ੍ਹਾਂ ਨੂੰ ਕੋਈ ਨਾ ਕੋਈ ਸਾਮਾਨ, ਖਾਦ ਪਦਾਰਥ, ਦਵਾਈਆਂ ਆਦਿ ਲੈਣ ਲਈ ਜਾਣਾ ਪੈਂਦਾ ਹੈ ਪਰ ਹਨੇਰਾ ਹੋਣ ਕਾਰਨ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ। ਇਸ ਸਬੰਧੀ ਉਨ੍ਹਾਂ ਨੇ ਸਿਹਤ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜ਼ਿਲਾ ਹਸਪਤਾਲ ਦੇ ਕੰਪਲੈਕਸ ਅੰਦਰ ਲੱਗੀ ਆਂ ਲਾਈਟਾਂ ਨੂੰ ਰਿਪੇਅਰ ਕੀਤਾ ਜਾਵੇ ਅਤੇ ਹਨੇਰਾ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਚਾਲੂ ਕਰ ਦਿੱਤਾ ਜਾਵੇ।
ਕੀ ਕਹਿੰਦੇ ਹਨ ਜ਼ਿਲ੍ਹਾ ਹਸਪਤਾਲ ਦੇ ਐੱਸ. ਐੱਮ. ਓ.
ਇਸ ਸਬੰਧੀ ਜ਼ਿਲ੍ਹਾ ਹਸਪਤਾਲ ਦੇ ਐੱਸ. ਐੱਮ. ਓ. ਡਾ. ਤਰਸੇਮ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਕੰਪਲੈਕਸ ਅੰਦਰ ਲੱਗੀਆਂ ਲਾਈਟਾਂ ਚਾਲੂ ਹਾਲਤ ’ਚ ਹਨ, ਪਰ ਹੋ ਸਕਦਾ ਹੈ ਕਿ ਸਬੰਧਤ ਵਿੱਕਤੀ ਵੱਲੋਂ ਲਾਈਟਾਂ ਦੇਰ ਨਾਲ ਚਾਲੂ ਕੀਤਾ ਜਾਂਦਾ ਹੋਵੇ, ਜਿਸ ਲਈ ਉੱਚਿਤ ਨਿਰਦੇਸ਼ ਜਾਰੀ ਕਰ ਦਿੱਤੇ ਜਾਣਗੇ।
ਇਹ ਵੀ ਪੜ੍ਹੋ: ਹੁਸ਼ਿਆਰਪੁਰ: ਪਤੀ ਵੱਲੋਂ ਪਤਨੀ ਦਾ ਕਤਲ, ਖ਼ੁਦ ਫੋਨ ਕਰਕੇ ਸਾਲੇ ਨੂੰ ਦਿੱਤੀ ਕਤਲ ਦੀ ਜਾਣਕਾਰੀ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।