ਸ਼ਿਵਰਾਤਰੀ ਮੌਕੇ ਰੂਪਨਗਰ ਦੇ ਮੰਦਰਾਂ ''ਚ ਆਇਆ ਸੰਗਤਾਂ ਦਾ ਸੈਲਾਬ

Friday, Feb 21, 2020 - 03:23 PM (IST)

ਸ਼ਿਵਰਾਤਰੀ ਮੌਕੇ ਰੂਪਨਗਰ ਦੇ ਮੰਦਰਾਂ ''ਚ ਆਇਆ ਸੰਗਤਾਂ ਦਾ ਸੈਲਾਬ

ਰੂਪਨਗਰ (ਸੱਜਣ ਸੈਣੀ) - ਦੇਸ਼ ਭਰ 'ਚ ਜਿਥੇ ਮਹਾ ਸ਼ਿਵਰਾਤਰੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਦਾ ਰਿਹਾ ਹੈ, ਉਥੇ ਹੀ ਰੂਪਨਗਰ ਦੇ ਮੰਦਰਾਂ 'ਚ ਵੀ ਸ਼ਿਵਰਾਤਰੀ ਮੌਕੇ ਸ਼ਿਵ ਭਗਤਾਂ ਦੀ ਭਾਰੀ ਭੀੜ ਨਜ਼ਰ ਆ ਰਹੀ ਹੈ। ਸ਼ਿਵਰਾਤਰੀ ਮੌਕੇ ਦੇਰ ਰਾਤ ਵੱਖ-ਵੱਖ ਸ਼ਹਿਰਾਂ 'ਚ ਭੋਲੇ ਦੀ ਬਰਾਤ ਸਜਾਈ ਗਈ, ਜਿਸ 'ਚ ਵਡੀ ਗਿਣਤੀ 'ਚ ਸ਼ਿਵ ਭਗਤਾਂ ਨੇ ਹਿੱਸਾ ਲਿਆ ਅਤੇ ਨੱਚ ਟੱਪ ਕੇ ਖ਼ੁਸ਼ੀ ਮਨਾਈ। ਇਸ ਮੌਕੇ ਸ਼ਹਿਰ ਦੇ ਸਾਰੇ ਮੰਦਰ ਫੁੱਲਾਂ ਅਤੇ ਦੀਪ ਮਾਲਾਵਾਂ ਨਾਲ ਸਜਾਏ ਗਏ ਹਨ। ਕਲਾਕਾਰਾਂ ਵਲੋਂ ਸ਼ਿਵ ਦੇ ਭਜਨ ਗਾਏ ਗਏ। ਇਸ ਮੌਕੇ ਵੱਖ-ਵੱਖ ਸਿਆਸੀ ਆਗੂਆਂ ਨੇ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਸਣੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋ ਅਤੇ ਅਕਾਲੀ ਨੇਤਾ ਪਰਮਜੀਤ ਸਿੰਘ ਮੱਕੜ ਨੇ ਸ਼ਿਵ ਭਗਤਾਂ ਨੂੰ ਇਸ ਪਵਿੱਤਰ ਤਿਉਹਾਰ ਦੀ ਵਧਾਈ ਦਿੰਦਿਆਂ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣ ਦੀ ਗੱਲ ਕਹੀ ।

ਸ਼ਿਵਰਾਤਰੀ ਮੌਕੇ ਸਵੇਰੇ 4 ਵਜੇਂ ਤੋਂ ਹੀ ਜ਼ਿਲਾ ਰੂਪਨਗਰ ਦੇ ਮੰਦਰਾਂ 'ਚ ਸ਼ਿਵ ਭਗਤਾਂ ਦੀ ਭੀੜ ਜੁੜਨੀ ਸ਼ੁਰੂ ਹੋ ਗਈ । ਰੂਪਨਗਰ ਦੇ 200 ਸਾਲ ਪੁਰਾਣੇ ਪੁਰਾਤਨ ਲਹਿਰੀ ਸ਼ਾਹ ਮੰਦਰ 'ਚ ਸ਼ਿਵ ਦੀ ਪੂਜਾ ਅਰਚਨਾਂ ਲਈ ਸ਼ਿਵ ਭਗਤਾਂ ਦੀਆਂ ਲੰਮੀਆਂ-ਲੰਮੀਆਂ ਲਾਇਨਾਂ ਲੱਗੀਆਂ ਹੋਈਆਂ ਹਨ ਅਤੇ ਸ਼ਿਵ ਭਗਤਾਂ ਵਲੋਂ ਵੱਡੀ ਗਿਣਤੀ 'ਚ ਪੂਜਾ ਕੀਤੀ ਜਾ ਰਹੀ ਹੈ। ਇਸ ਮੌਕੇ ਮੰਦਰ 'ਚ ਹਵਨ ਦਾ ਪ੍ਰੋਗਰਾਮ ਵੀ ਜਾਰੀ ਹੈ। ਸ਼ਰਧਾਲੂਆਂ ਵਲੋਂ ਵੱਖ-ਵੱਖ ਥਾਵਾਂ 'ਤੇ ਲੰਗਰ ਲਗਾਏ ਗਏ।  


author

rajwinder kaur

Content Editor

Related News