ਰੂਪਨਗਰ ਜ਼ਿਲੇ ''ਚ ਕੋਰੋਨਾ ਦਾ ਇਕ ਨਵਾਂ ਮਾਮਲਾ ਆਇਆ
Friday, Jun 05, 2020 - 01:44 AM (IST)
ਰੂਪਨਗਰ,(ਵਿਜੇ ਸ਼ਰਮਾ) - ਜ਼ਿਲੇ 'ਚ ਕੋਰੋਨਾ ਦਾ ਵੀਰਵਾਰ ਨੂੰ ਇਕ ਹੋਰ ਪਾਜ਼ੇਟਿਵ ਮਾਮਲਾ ਆ ਗਿਆ ਅਤੇ ਇਸ ਮਾਮਲੇ ਦੇ ਆਉਣ ਨਾਲ ਜ਼ਿਲੇ 'ਚ ਐਕਵਿਟ ਪਾਜ਼ੇਟਿਵ ਕੇਸਾਂ ਦੀ ਗਿਣਤੀ 11 ਹੋ ਗਈ ਹੈ। ਜਾਣਕਾਰੀ ਅਨੁਸਾਰ ਦਿੱਲੀ ਤੋ ਹਵਾਈ ਯਾਤਰਾ ਜਰੀਏ ਮੋਹਾਲੀ ਪੁੱਜੇ 23 ਸਾਲਾ ਨੌਜਵਾਨ ਦਾ ਟੈਸਟ ਹਵਾਈ ਅੱਡੇ 'ਤੇ ਲਿਆ ਗਿਆ ਅਤੇ ਉਸ ਨੂੰ ਹੋਮ ਕੁਆਰੰਟਾਈਨ ਕਰਨ ਦੀ ਹਦਾਇਤ ਦਿੱਤੀ ਗਈ ਸੀ। ਰੂਪਨਗਰ ਸ਼ਹਿਰ ਦੀ ਲਖਵਿੰਦਰਾ ਇਨਕਲੇਵ ਵਾਸੀ 23 ਸਾਲਾ ਨੌਜਵਾਨ ਦੀ ਰਿਪੋਰਟ ਪਾਜ਼ੇਟਿਵ ਆਉਣ ਕਾਰਨ ਉਸ ਨੂੰ ਹੁਣ ਗਿਆਨ ਸਾਗਰ ਹਸਪਤਾਲ ਬਨੂੜ 'ਚ ਦਾਖਲ ਕਰਵਾ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਜ਼ਿਲੇ ਦੇ ਪਿੰਡ ਮਨਸੂਹਾ 'ਚ ਇਕੋ ਦਿਨ ਇਕ ਹੈਲਥ ਵਰਕਰ ਸਮੇਤ 8 ਮਾਮਲੇ ਪਾਜ਼ੇਟਿਵ ਆਏ ਸਨ ਅਤੇ ਦੋ ਹੋਰ ਪੁਰਾਣੇ ਮਾਮਲਿਆਂ ਸਮੇਤ ਪਾਜ਼ੇਟਿਵ ਕੇਸਾਂ ਦੀ ਗਿਣਤੀ 10 ਸੀ, ਜੋ ਗਿਣਤੀ ਅੱਜ ਵਧ ਕੇ 11 ਹੋ ਗਈ ਹੈ। ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਰੂਪਨਗਰ 'ਚ ਕੋਰੋਨਾ ਦੇ ਕੁੱਲ ਕੇਸ-3801, ਨੈਗੇਟਿਵ-3475, ਪੈਡਿੰਗ ਰਿਪੋਰਟ-249, ਠੀਕ ਹੋਏ ਮਰੀਜ਼-59 ਅਤੇ ਪਾਜ਼ੇਟਿਵ-11 ਕੇਸ ਹਨ ਜਦਕਿ ਪਹਿਲਾਂ ਹੀ ਇਕ ਵਿਅਕਤੀ ਦੀ ਕੋਰੋਨਾ ਕਾਰਣ ਮੌਤ ਹੋ ਚੁੱਕੀ ਹੈ।