ਰੂਪਨਗਰ ਜ਼ਿਲ੍ਹੇ ''ਚ ਕੋਰੋਨਾ ਦੇ 8 ਨਵੇਂ ਮਾਮਲੇ, 11 ਸਿਹਤਯਾਬ
Monday, Oct 26, 2020 - 01:29 AM (IST)
ਰੂਪਨਗਰ,(ਵਿਜੇ ਸ਼ਰਮਾ) : ਰੂਪਨਗਰ 'ਚ ਕੋਰੋਨਾ ਦੇ 8 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ ਜ਼ਿਲ੍ਹੇ 'ਚ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 161 ਹੋ ਗਈ ਹੈ। ਡਿਪਟੀ ਕਮਿਸ਼ਲਰ ਸੋਨਾਲੀ ਗਿਰੀ ਦੁਆਰਾ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਹੁਣ ਤੱਕ ਜ਼ਿਲ੍ਹੇ 'ਚ 60,918 ਲੋਕਾਂ ਦੀ ਸੈਂਪਲਿੰਗ ਕੀਤੀ ਗਈ ਹੈ ਜਿਨ੍ਹਾਂ 'ਚੋਂ 58,168 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਸ ਤੋਂ ਇਲਾਵਾ 875 ਲੋਕਾਂ ਦੀ ਰਿਪੋਰਟ ਅਜੇ ਪੈਂਡਿੰਗ ਹੈ ਜਦਕਿ ਅੱਜ ਸਿਹਤ ਵਿਭਾਗ ਦੁਆਰਾ 281 ਲੋਕਾਂ ਦੇ ਕੋਰੋਨਾ ਟੈਸਟਿੰਗ ਸਬੰਧੀ ਸੈਂਪਲ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲਾ ਰੂਪਨਗਰ ਵਿਚ 2,424 ਲੋਕ ਕੋਰੋਨਾ ਤੋਂ ਸੰਕਰਮਿਤ ਹੋ ਚੁੱਕੇ ਹਨ ਜਿਨ੍ਹਾਂ 'ਚੋਂ 2,152 ਰਿਕਵਰ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਜ਼ਿਲੇ 'ਚ ਹੁਣ ਤੱਕ 111 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਜਾਣਕਾਰੀ ਅਨੁਸਾਰ ਅੱਜ ਜ਼ਿਲੇ 'ਚ 8 ਨਵੇਂ ਮਾਮਲਿਆਂ 'ਚੋਂ ਰੂਪਨਗਰ ਤੋਂ 3, ਭਰਤਗੜ੍ਹ ਅਤੇ ਨੂਰਪੁਰਬੇਦੀ ਤੋਂ 2-2 ਅਤੇ ਚਮਕੌਰ ਸਾਹਿਬ ਤੋਂ 1 ਕੋਰੋਨਾ ਪਾਜ਼ੇਟਿਵ ਮਰੀਜ਼ ਦੀ ਪੁਸ਼ਟੀ ਹੋਈ ਹੈ। ਰਾਹਤ ਦੀ ਖ਼ਬਰ ਹੈ ਕਿ ਅੱਜ 11 ਮਰੀਜ਼ਾਂ ਨੂੰ ਕੋਰੋਨਾ ਤੋਂ ਰਿਕਵਰ ਹੋਣ ਉਪਰੰਤ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।