60 ਵਿਧਾਨ ਸਭਾ ਹਲਕਿਆਂ ’ਚ ਸ਼ਿਵ ਸੈਨਾ ਪੰਜਾਬ ਖੜ੍ਹੇ ਕਰੇਗੀ ਆਪਣੇ ਉਮੀਦਵਾਰ: ਰੂਬਲ ਸੰਧੂ

Friday, Jan 07, 2022 - 04:42 PM (IST)

60 ਵਿਧਾਨ ਸਭਾ ਹਲਕਿਆਂ ’ਚ ਸ਼ਿਵ ਸੈਨਾ ਪੰਜਾਬ ਖੜ੍ਹੇ ਕਰੇਗੀ ਆਪਣੇ ਉਮੀਦਵਾਰ: ਰੂਬਲ ਸੰਧੂ

ਜਲੰਧਰ (ਵਰੁਣ)– ਸ਼ਿਵ ਸੈਨਾ ਪੰਜਾਬ ਦੀ ਕੋਰ ਕਮੇਟੀ ਦੀ ਇਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਰੂਬਲ ਸੰਧੂ ਦੀ ਦੇਖ-ਰੇਖ ਵਿਚ ਹੋਈ, ਜਿਸ ਵਿਚ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸੰਜੀਵ ਘਨੌਲੀ ਅਤੇ ਰਾਜੀਵ ਟੰਡਨ ਵਿਸ਼ੇਸ਼ ਰੂਪ ਵਿਚ ਸ਼ਾਮਲ ਹੋਏ। ਰੂਬਲ ਨੇ ਕਿਹਾ ਕਿ ਪਾਰਟੀ ਨੇ ਫ਼ੈਸਲਾ ਕੀਤਾ ਹੈ ਕਿ ਇਸ ਵਾਰ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੇ ਜਿਹੜੇ ਹਲਕਾ ਇੰਚਾਰਜ ਨਿਯੁਕਤ ਕੀਤੇ ਸਨ, ਉਨ੍ਹਾਂ ਦੀ ਰਿਪੋਰਟ ਅਨੁਸਾਰ ਵਿਧਾਨ ਸਭਾ ਹਲਕਿਆਂ ਵਿਚ ਹਿੰਦੂ ਬਹੁ-ਗਿਣਤੀ ਹੈ ਅਤੇ ਇਨ੍ਹਾਂ ਇਲਾਕਿਆਂ ਵਿਚ ਸ਼ਿਵ ਸੈਨਾ ਆਪਣੇ ਉਮੀਦਵਾਰ ਖੜ੍ਹੇ ਕਰ ਸਕਦੀ ਹੈ।

ਇਹ ਵੀ ਪੜ੍ਹੋ: ਜਲੰਧਰ: ਕੋਵਿਡ ਪਾਬੰਦੀਆਂ ਸਬੰਧੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਹ ਝੂਠੀ ਜਾਣਕਾਰੀ, ਐਕਸ਼ਨ 'ਚ ਡੀ. ਸੀ.

ਰੂਬਲ ਨੇ ਕਿਹਾ ਕਿ ਪਾਰਟੀ ਬਾਕੀ ਇਲਾਕਿਆਂ ਵਿਚ ਵੀ ਹਿੰਦੂ ਅਤੇ ਲੋਕਹਿੱਤ ਦੀ ਸੋਚ ਰੱਖਣ ਵਾਲੇ ਉਮੀਦਵਾਰਾਂ ਨੂੰ ਆਪਣਾ ਸਮਰਥਨ ਦੇਣ ਬਾਰੇ ਸੋਚ ਸਕਦੀ ਹੈ ਕਿਉਂਕਿ ਸ਼ਿਵ ਸੈਨਾ ਪੰਜਾਬ ਨੇ ਸ਼ੁਰੂ ਤੋਂ ਹੀ ਹਿੰਦੂ ਮੁੱਖ ਮੰਤਰੀ ਦੀ ਮੰਗ ਨੂੰ ਲੈ ਕੇ ਪੂਰੇ ਪੰਜਾਬ ਵਿਚ ਪ੍ਰਦਰਸ਼ਨ ਕੀਤੇ ਸਨ। ਸ਼ਿਵ ਸੈਨਾ ਅੱਜ ਵੀ ਆਪਣੀ ਇਸ ਮੰਗ ’ਤੇ ਕਾਇਮ ਹੈ। ਸ਼ਿਵ ਸੈਨਾ ਹਿੰਦੂ ਸੋਚ ਰੱਖਣ ਵਾਲੇ ਉਮੀਦਵਾਰ ਨੂੰ ਆਪਣਾ ਸਮਰਥਨ ਦੇਵੇਗੀ ਅਤੇ ਕੋਸ਼ਿਸ਼ ਕਰੇਗੀ ਕਿ ਆਉਣ ਵਾਲਾ ਮੁੱਖ ਮੰਤਰੀ ਵੀ ਹਿੰਦੂ ਹੀ ਹੋਵੇ। ਮੀਟਿੰਗ ਵਿਚ ਨਰੋਤਮ ਮਿਨਹਾਸ, ਸਤੀਸ਼ ਮਹਾਜਨ, ਸੰਦੀਪ ਥਾਪਰ, ਰੋਹਿਤ ਮਹਾਜਨ, ਰਾਜੀਵ ਬੱਬਰ, ਰਾਜੇਸ਼ ਪਲਟਾ, ਮਿੱਕੀ ਪੰਡਿਤ, ਸੋਨੂੰ ਸਮਾਣਾ, ਮੁਕੇਸ਼ ਲਾਟੀ, ਵਿਪਿਨ ਸ਼ਰਮਾ, ਰਵਿੰਦਰ ਅਰੋੜਾ ਅਤੇ ਸੰਜੀਵ ਰਾਜਪੁਰਾ ਵੀ ਸ਼ਾਮਲ ਹੋਏ।

ਇਹ ਵੀ ਪੜ੍ਹੋ: ਮਨੀਲਾ ਤੋਂ ਦੁਖ਼ਦਾਇਕ ਖ਼ਬਰ, ਪੰਜਾਬੀ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News