ਭਾਰੀ ਬਾਰਿਸ਼ ਕਾਰਨ ਖਸਤਾ ਹਾਲ ਮਕਾਨ ਦੀ ਛੱਤ ਦਾ ਕੁਝ ਹਿੱਸਾ ਡਿੱਗਿਆ, ਵੱਡਾ ਹਾਦਸਾ ਹੋਣੋਂ ਟਲਿਆ
Sunday, Jul 23, 2023 - 02:34 AM (IST)

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ): ਸ਼ਨੀਵਾਰ ਸਵੇਰ ਤੋਂ ਹੀ ਹੋ ਰਹੀ ਭਾਰੀ ਪ੍ਰੇਮ ਗਲੀ, ਨੇੜੇ ਪੀਰ ਬਾਬਾ ਲੱਖ ਦਾਤਾ ਵਾਰਡ ਨੰਬਰ 3 ਇਕ ਖਸਤਾ ਹਾਲਤ ਮਕਾਨ ਵਿਚ ਰਹਿ ਰਹੇ ਪਰਿਵਾਰ ਨੂੰ ਕਿਸੇ ਅਣਸੁਖਾਵੀ ਘਟਨਾ ਤੋ ਬਚਾਉਣ ਉਸ ਮਕਾਨ ਤੋਂ ਸ਼ਿਫਟ ਕਰਾ ਕੇ ਦੂਸਰੇ ਮਕਾਨ ਵਿਚ ਭੇਜਿਆ ਗਿਆ।
ਇਹ ਖ਼ਬਰ ਵੀ ਪੜ੍ਹੋ - Breaking: ਫਗਵਾੜਾ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਪਤੀ-ਪਤਨੀ ਨੂੰ ਅਗਵਾ ਕਰਨ ਵਾਲੇ ਨਿਹੰਗ ਸਿੰਘ ਗ੍ਰਿਫ਼ਤਾਰ
ਇਸ ਸਬੰਧੀ ਨਗਰ ਸੁਧਾਰ ਸਭਾ ਹੁਸ਼ਿਆਰਪੁਰ ਦੇ ਚੇਅਰਮੈਨ ਹਰਮੀਤ ਸਿੰਘ ਔਲਖ ਅਤੇ ਥਾਣਾ ਟਾਂਡਾ ਦੇ ਮੁਖੀ ਪਰਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਹੋਈ ਭਾਰੀ ਬਾਰਿਸ਼ ਅਤੇ ਅੱਜ ਹੋਈ ਬਾਰਿਸ਼ ਕਾਰਨ ਖਸਤਾ ਹਾਲਤ ਮਕਾਨ ਦੀ ਛੱਤ ਦਾ ਕੁਝ ਹਿੱਸਾ ਡਿੱਗ ਪਿਆ ਸੀ।
ਇਹ ਖ਼ਬਰ ਵੀ ਪੜ੍ਹੋ - CBSE ਦਾ ਇਤਿਹਾਸਕ ਫ਼ੈਸਲਾ: ਹੁਣ ਪੰਜਾਬੀ ਸਣੇ 22 ਭਾਸ਼ਾਵਾਂ ਵਿਚ ਸਿੱਖਿਆ ਲੈ ਸਕਣਗੇ ਵਿਦਿਆਰਥੀ
ਗਨੀਮਤ ਰਹੀ ਕਿ ਇਸ ਸਮੇਂ ਕੋਈ ਘਟਨਾ ਨਹੀਂ ਵਾਪਰੀ ਤੇ ਕਿਸੇ ਨੂੰ ਕੋਈ ਸੱਟ ਫੇਟ ਨਹੀਂ ਲੱਗੀ ਇਸ ਉਪਰੰਤ ਤੁਰੰਤ ਹੀ ਚੇਅਰਮੈਨ ਹਰਮੀਤ ਔਲਖ ਨੇ ਇਸ ਖਸਤਾ ਹਾਲਤ ਮਕਾਨ ਵਿੱਚ ਰਹਿ ਰਹੀ ਔਰਤ ਪ੍ਰਵੀਨ ਕੁਮਾਰੀ ਪਤਨੀ ਅਸ਼ੋਕ ਕੁਮਾਰ ਤੇ ਉਸ ਪੁਤਰੀ ਨੂੰ ਸੁਰੱਖਿਅਤ ਮਕਾਨ ਵਿੱਚ ਮਹੱਲਾ ਨਿਵਾਸੀਆਂ ਦੀ ਮਦਦ ਨਾਲ ਸ਼ਿਫ਼ਟ ਕਰਾਇਆ। ਜ਼ਿਕਰਯੋਗ ਹੈ ਕਿ ਅੱਜ ਸਵੇਰ ਤੋਂ ਹੀ ਹੋਈ ਭਾਰੀ ਬਾਰਿਸ਼ ਕਾਰਨ ਜਿੱਥੇ ਟਾਂਡਾ ਦੇ ਨੀਵਿਆਂ ਇਲਾਕਿਆਂ ਵਿੱਚ ਪਾਣੀ ਭਰ ਗਿਆ ਉੱਥੇ ਹੀ ਆਸ-ਪਾਸ ਤੇ ਪਿੰਡਾਂ ਦੇ ਚੋਅ ਜੌ ਕੇ ਪਿਛਲੇ ਕਰੀਬ 20 ਸਾਲ ਤੋਂ ਸੁੱਕੇ ਪਏ ਉਨ੍ਹਾਂ ਵਿਚ ਵੀ ਵੱਡੀ ਪੱਧਰ ਤੇ ਪਾਣੀ ਦੇਖਣ ਨੂੰ ਮਿਲਿਆ ਕਰੀਬ 4 ਵਜੇ ਬਾਰਿਸ਼ ਰੁਕਣ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ।
ਨੋਟ - ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8