ਚੋਰਾਂ ਨੇ ਓਟ ਸੈਂਟਰ ਨੂੰ ਬਣਾਇਆ ਨਿਸ਼ਾਨਾ, ਲੱਖਾਂ ਦੀਆਂ ਗੋਲ਼ੀਆਂ ਕੀਤੀਆਂ ਚੋਰੀ

Sunday, Nov 17, 2024 - 03:37 AM (IST)

ਚੋਰਾਂ ਨੇ ਓਟ ਸੈਂਟਰ ਨੂੰ ਬਣਾਇਆ ਨਿਸ਼ਾਨਾ, ਲੱਖਾਂ ਦੀਆਂ ਗੋਲ਼ੀਆਂ ਕੀਤੀਆਂ ਚੋਰੀ

ਸ਼ਾਹਕੋਟ (ਅਰਸ਼ਦੀਪ)- ਸਥਾਨਕ ਸਰਕਾਰੀ ਹਸਪਤਾਲ ’ਚ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਮੁਫਤ ਦਵਾਈਆਂ ਮੁਹੱਈਆ ਕਰਵਾਉਣ ਲਈ ਖੁੱਲ੍ਹੇ ਓਟ ਸੈਂਟਰ ਨੂੰ ਬੀਤੀ ਰਾਤ ਚੋਰਾਂ ਵੱਲੋਂ ਨਿਸ਼ਾਨਾ ਬਣਾਉਂਦਿਆਂ 5,246 ਗੋਲੀਆਂ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਜਾਣਕਾਰੀ ਦਿੰਦਿਆਂ ਐੱਸ.ਐੱਮ.ਓ. ਸ਼ਾਹਕੋਟ ਡਾ. ਦੀਪਕ ਚੰਦਰ ਨੇ ਦੱਸਿਆ ਕਿ ਬੀਤੀ ਰਾਤ ਕਰੀਬ 12 ਵਜੇ ਚੋਰ ਹਸਪਤਾਲ ’ਚ ਬਣੇ ਓਟ ਸੈਂਟਰ ਦੇ ਦਰਵਾਜ਼ੇ ਨੂੰ ਤੋੜ ਕੇ 5,246 ਗੋਲੀਆਂ ਚੋਰੀ ਕਰ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਚੋਰਾਂ ਵੱਲੋਂ ਜਿਸ ਸਮੇਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਸ ਸਮੇਂ ਹਸਪਤਾਲ ਵਿਚ ਲਾਈਟ ਨਹੀਂ ਸੀ, ਲਾਈਟ ਨਾ ਹੋਣ ਦੇ ਕਾਰਨ ਓਟ ਸੈਂਟਰ ਦੇ ਬਾਹਰ ਲੱਗੇ ਕੈਮਰੇ ਬੰਦ ਹੋ ਜਾਂਦੇ ਹਨ, ਜਿਸ ਕਾਰਨ ਚੋਰੀ ਦੀ ਘਟਨਾ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਨਹੀਂ ਹੋ ਸਕੀ।

PunjabKesari

ਇਹ ਵੀ ਪੜ੍ਹੋ- ਘਰ ਦਾ ਸਾਮਾਨ ਲੈਣ ਗਿਆ ਨੌਜਵਾਨ ਨਾ ਮੁੜਿਆ ਵਾਪਸ, ਰਸਤੇ 'ਚ ਹੀ 'ਕਾਲ਼' ਨੇ ਪਾਇਆ ਘੇਰਾ

ਐੱਸ.ਐੱਮ.ਓ. ਨੇ ਦੱਸਿਆ ਕਿ ਓਟ ਸੈਂਟਰ ’ਚੋਂ ਚੋਰੀ ਹੋਈਆਂ ਗੋਲੀਆਂ ਸਬੰਧੀ ਮਾਡਲ ਥਾਣਾ ਸ਼ਾਹਕੋਟ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਓਟ ਸੈਂਟਰ ’ਚ 800 ਦੇ ਕਰੀਬ ਨੌਜਵਾਨ ਰੋਜ਼ ਦਵਾਈ ਖਾਣ ਆਉਂਦੇ ਹਨ, ਜਿਸ ਕਾਰਨ ਮੁਹੱਲਾ ਵਾਸੀ ਤੇ ਸਰਕਾਰੀ ਹਸਪਤਾਲ ’ਚ ਦਵਾਈ ਲੈਣ ਆਏ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਓਟ ਸੈਂਟਰ ’ਚੋਂ ਵੱਡੀ ਗਿਣਤੀ ’ਚ ਚੋਰੀ ਹੋਈਆਂ ਗੋਲੀਆਂ ਦੀ ਕੀਮਤ ਲੱਖਾਂ ਰੁਪਏ ’ਚ ਬਣਦੀ ਹੈ।

ਇਹ ਵੀ ਪੜ੍ਹੋ- ਇੰਟਰਨੈਸ਼ਨਲ ਟੀਮ ਦੇ 'ਥੰਮ੍ਹ' ਜਾਣੇ ਜਾਂਦੇ ਕਬੱਡੀ ਖਿਡਾਰੀ ਨੇ ਸੜਕ ਕੰਢੇ ਸਫੈਦੇ ਨਾਲ ਫਾਹਾ ਲਾ ਕੇ ਕੀਤੀ ਖ਼ੁਦ.ਕੁਸ਼ੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News