ਚੌਕੀਦਾਰ ਨੂੰ ਕੁਰਸੀ ਨਾਲ ਬੰਨ੍ਹ ਕੇ ਸ਼ੋਅਰੂਮ ’ਚ ਕੀਤੀ ਲੁੱਟ
Thursday, Oct 24, 2024 - 05:19 AM (IST)
ਫਗਵਾੜਾ (ਜਲੋਟਾ)-ਤਿਉਹਾਰਾਂ ਦੇ ਦਿਨਾਂ ਦੌਰਾਨ ਫਗਵਾੜਾ ਵਿਖੇ ਪੁਲਸ ਦੇ ਜਨਤਕ ਸੁਰੱਖਿਆ ਦੇ ਸਾਰੇ ਦਾਅਵੇ ਉਸ ਸਮੇਂ ਫਿਰ ਹਵਾ ਹਵਾਈ ਸਾਬਤ ਹੋ ਗਏ ਜਦੋਂ ਹਦੀਆਬਾਦ ਇਲਾਕੇ ਦੇ ਨਕੋਦਰ ਰੋਡ ’ਤੇ ਸਥਿਤ ਇਕ ਮਾਰਬਲ ਦੇ ਸ਼ੋਅਰੂਮ ’ਚ ਬੀਤੀ ਦੇਰ ਰਾਤ ਕਰੀਬ 2.30 ਵਜੇ ਚਾਰ ਨਕਾਬਪੋਸ਼ ਹਥਿਆਰਬੰਦ ਲੁਟੇਰਿਆਂ ਨੇ ਸ਼ੋਅਰੂਮ ਦੇ ਚੌਕੀਦਾਰ ਨੂੰ ਕੁਰਸੀ ਨਾਲ ਬੰਨ੍ਹ ਉੱਥੇ ਡਕੈਤੀ ਨੂੰ ਬੇਖ਼ੌਫ਼ ਹੋ ਕੇ ਅੰਜਾਮ ਦਿਤਾ।
ਲੁੱਟ ਦਾ ਸ਼ਿਕਾਰ ਹੋਏ ਮਾਰਬਲ ਹਾਊਸ ਦੇ ਮਾਲਕ ਨੇ ਦੱਸਿਆ ਕਿ ਉਸ ਦੀ ਦੁਕਾਨ ਨਕੋਦਰ ਰੋਡ ’ਤੇ ਸਥਿਤ ਹੈ। ਬੀਤੀ ਰਾਤ ਤੜਕੇ ਕਰੀਬ 2.30 ਵਜੇ ਚਾਰ ਹਥਿਆਰਬੰਦ ਨਕਾਬਪੋਸ਼ ਲੁਟੇਰੇ ਉਸ ਦੇ ਸ਼ੋਅਰੂਮ ’ਚ ਦਾਖ਼ਲ ਹੋਏ ਅਤੇ ਉਨ੍ਹਾਂ ਨੇ ਮੌਕੇ ’ਤੇ ਮੌਜੂਦ ਚੌਕੀਦਾਰ ਨੂੰ ਟੇਪ ਨਾਲ ਕੁਰਸੀ ਨਾਲ ਬੰਨ੍ਹ ਦਿੱਤਾ ਅਤੇ ਸ਼ੋਅਰੂਮ ਦੇ ਸ਼ਟਰ ਤੋੜ ਕੇ ਅੰਦਰ ਪਿਆ ਕੀਮਤੀ ਸਾਮਾਨ ਅਤੇ ਕਰੀਬ 8 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ। ਵਾਰਦਾਤ ਨੂੰ ਅੰਜਾਮ ਦੇ ਲੁਟੇਰੇ ਸ਼ੋਅਰੂਮ ਤੋਂ ਫਰਾਰ ਹੋ ਗਏ ਹਨ।
ਇਹ ਵੀ ਪੜ੍ਹੋ- ਖ਼ੁਸ਼ੀ-ਖ਼ੁਸੀ ਚੱਲ ਰਹੇ ਵਿਆਹ 'ਚ ਪੈ ਗਿਆ ਰੌਲਾ, ਫੋਟੋਗ੍ਰਾਫਰ 'ਤੇ SI ਨੇ ਜੜ੍ਹ 'ਤੇ ਥੱਪੜ
ਉਨ੍ਹਾਂ ਦੱਸਿਆ ਕਿ ਇਹ ਸਾਰੀ ਘਟਨਾ ਦੁਕਾਨ ’ਚ ਲੱਗੇ ਹੋਏ ਸੀ. ਸੀ. ਟੀ. ਵੀ. ਕੈਮਰਿਆਂ ’ਚ ਕੈਦ ਹੋ ਗਈ ਹੈ। ਲੁੱਟ ਦੀ ਉਕਤ ਘਟਨਾ ਤੋਂ ਬਾਅਦ ਪੀੜਤ ਦੁਕਾਨਦਾਰ ਨੇ ਫਗਵਾੜਾ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। ਖ਼ਬਰ ਲਿਖੇ ਜਾਣ ਤੱਕ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਲਾਂਕਿ, ਸੀ. ਸੀ. ਟੀ. ਵੀ. ਫੁਟੇਜ਼ ਹੋਣ ਦੇ ਬਾਅਦ ਵੀ ਪੁਲਸ ਨੇ ਕਿਸੇ ਦੇ ਖਿਲਾਫ ਕੋਈ ਪੁਲਸ ਕੇਸ ਦਰਜ ਨਹੀਂ ਕੀਤਾ ਹੈ? ਪੁਲਸ ਤਫ਼ਤੀਸ਼ ਜਾਰੀ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ- ਨਿਹੰਗਾਂ ਨਾਲ ਵਿਵਾਦ ਦੌਰਾਨ ਕੁੱਲ੍ਹੜ ਪਿੱਜ਼ਾ ਕੱਪਲ ਦੀ ਨਵੀਂ ਵੀਡੀਓ ਆਈ ਸਾਹਮਣੇ, ਆਖੀ ਵੱਡੀ ਗੱਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ