ਭੁਲੱਥ ’ਚ ਦੂਜੇ ਦਿਨ ਪਿਸਤੌਲ ਦੀ ਨੋਕ ’ਤੇ ਫਿਰ ਵਾਰਦਾਤ, ਲੁੱਟੀ ਹਜ਼ਾਰਾਂ ਦੀ ਨਕਦੀ
Friday, Dec 06, 2024 - 06:03 PM (IST)
ਭੁਲੱਥ (ਰਜਿੰਦਰ, ਭੂਪੇਸ਼)-ਭੁਲੱਥ ਸ਼ਹਿਰ ਵਿਚ ਬੁੱਧਵਾਰ ਨੂੰ ਪਿਸਤੌਲ ਦੀ ਨੋਕ ’ਤੇ 50 ਹਜ਼ਾਰ ਰੁਪਏ ਦੀ ਹੋਈ ਲੁੱਟ ਦਾ ਮਾਮਲਾ ਹਾਲੇ ਕਿਸੇ ਨੂੰ ਭੁੱਲਿਆ ਹੀ ਨਹੀਂ ਸੀ ਕਿ ਬੀਤੀ ਸ਼ਾਮ ਸ਼ਹਿਰ ਦੇ ਭੀੜ ਵਾਲੇ ਇਲਾਕੇ ਵਿਚ ਸੈਨੇਟਰੀ ਦੀ ਦੁਕਾਨ ਤੋਂ ਪਿਸਤੌਲ ਦੀ ਨੋਕ ’ਤੇ 5 ਹਜ਼ਾਰ ਰੁਪਏ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਕੱਤਰ ਜਾਣਕਾਰੀ ਅਨੁਸਾਰ ਅਰੁਣ ਕੁਮਾਰ ਪੁੱਤਰ ਦੌਲਤ ਰਾਮ ਵਾਸੀ ਭੁਲੱਥ ਨੇ ਦੱਸਿਆ ਕਿ ਸ਼ਹਿਰ ਵਿਚ ਉਨ੍ਹਾਂ ਦੀ ਕਿਸਾਨ ਸੇਲ ਕਾਰਪੋਰੇਸ਼ਨ ਦੀ ਦੁਕਾਨ ਹੈ, ਜਿੱਥੇ ਸੈਨੇਟਰੀ ਦਾ ਸਾਮਾਨ ਵੇਚਿਆ ਜਾਂਦਾ ਹੈ। ਅੱਜ ਸ਼ਾਮ ਕਰੀਬ 7 ਵਜੇ ਉਹ ਦੁਕਾਨ ਦੇ ਅੰਦਰਲੇ ਸਟੋਰ ਵਿਚ ਸਾਮਾਨ ਸੰਭਾਲ ਕੇ ਘਰ ਜਾਣ ਦੀ ਤਿਆਰੀ ਕਰ ਰਿਹਾ ਸੀ।
ਇਹ ਵੀ ਪੜ੍ਹੋ- ਪੰਜਾਬ ਦੀਆਂ ਔਰਤਾਂ ਲਈ ਚੰਗੀ ਖ਼ਬਰ, ਖ਼ਾਤਿਆਂ 'ਚ 1100 ਰੁਪਏ ਆਉਣ ਸਬੰਧੀ ਵੱਡੀ ਅਪਡੇਟ
ਇਸ ਮੌਕੇ ਦੁਕਾਨ ਦਾ ਇਕ ਕਾਰੀਗਰ ਵੀ ਉਸ ਨਾਲ ਮੌਜੂਦ ਸੀ। ਜਦੋਂ ਉਸ ਦਾ ਕਾਰੀਗਰ ਸਟੋਰ ਤੋਂ ਬਾਹਰ ਦੁਕਾਨ ਵੱਲ ਗਿਆ ਤਾਂ ਦੋ ਨੌਜਵਾਨ ਦੁਕਾਨ ਵਿਚ ਮੌਜੂਦ ਸਨ। ਜੋ ਦੁਕਾਨ ਦੇ ਗੱਲੇ ਵਿਚੋਂ ਕੈਸ਼ ਕੱਢ ਕੇ ਜਾਣ ਲੱਗੇ। ਇੰਨੇ ਨੂੰ ਵਰਕਰ ਨੇ ਇਤਰਾਜ਼ ਕੀਤਾ ਤਾਂ ਉਨ੍ਹਾਂ ਨੇ ਪਿਸਤੌਲ ਤਾਣ ਲਈ ਅਤੇ ਦੁਕਾਨ ਦੇ ਬਾਹਰ ਖੜ੍ਹੇ ਆਪਣੇ ਇਕ ਹੋਰ ਸਾਥੀ ਨਾਲ ਮੋਟਰਸਾਈਕਲ 'ਤੇ ਫਰਾਰ ਹੋ ਗਏ। ਉਨ੍ਹਾਂ ਹੋਰ ਦਸਿਆ ਕਿ ਦੁਕਾਨ ਤੋਂ ਲੁੱਟੀ ਗਈ ਨਕਦੀ 5 ਹਜ਼ਾਰ ਰੁਪਏ ਹੈ।
ਦੂਜੇ ਪਾਸੇ ਵਾਰਦਾਤ ਦਾ ਪਤਾ ਲੱਗਣ ’ਤੇ ਥਾਣਾ ਭੁਲੱਥ ਦੇ ਐੱਸ. ਐੱਚ. ਓ. ਹਰਜਿੰਦਰ ਸਿੰਘ ਪੁਲਸ ਪਾਰਟੀ ਨਾਲ ਮੌਕੇ ’ਤੇ ਪੁੱਜੇ ਅਤੇ ਜਾਂਚ ਪੜਤਾਲ ਸ਼ੁਰੂ ਕੀਤੀ। ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਸੰਬੰਧੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਲੁੱਟ ਕਰਨ ਵਾਲੇ ਨੌਜਵਾਨਾਂ ਨੂੰ ਜਲਦ ਫੜ ਲਿਆ ਜਾਵੇਗਾ।
ਇਹ ਵੀ ਪੜ੍ਹੋ- ਹਰਿਆਣਾ ਵੱਲੋਂ ਦਿੱਲੀ ਲਈ ਲਾਂਘਾ ਨਾ ਦਿੱਤੇ ਜਾਣ ਤੋਂ ਬਾਅਦ ਪੰਧੇਰ ਨੇ ਕਰ 'ਤਾ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8