ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਰਾਹਗੀਰ ਨੂੰ ਲੁੱਟਿਆ, ਨਕਦੀ ਤੇ ਮੋਬਾਈਲ ਖੋਹਿਆ

Sunday, Oct 30, 2022 - 09:48 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਚੌਲਾਂਗ ਤੋਂ ਜੌੜਾ ਲਿੰਕ ਸੜਕ 'ਤੇ ਅੱਜ ਦੇਰ ਸ਼ਾਮ ਮੋਟਰਸਾਈਕਲ ਸਵਾਰ 3 ਅਣਪਛਾਤੇ ਲੁਟੇਰਿਆਂ ਨੇ ਇਕ ਬਜ਼ੁਰਗ ਰਾਹਗੀਰ ਨੂੰ ਲੁੱਟ ਲਿਆ। ਵਾਰਦਾਤ ਸ਼ਾਮ 7.20 ਵਜੇ ਦੇ ਕਰੀਬ ਉਸ ਵੇਲੇ ਵਾਪਰੀ ਜਦੋਂ ਜੌੜਾ ਵਾਸੀ ਸਕੂਟਰੀ ਸਵਾਰ ਸਹਿਕਾਰੀ ਸਭਾ ਦੇ ਸਕੱਤਰ ਨਰਿੰਦਰਪਾਲ ਸਿੰਘ ਨੂੰ ਚੌਲਾਂਗ ਤੋਂ ਵਾਪਸ ਪਿੰਡ ਜਾਂਦੇ ਸਮੇਂ ਲੁਟੇਰਿਆਂ ਨੇ ਘੇਰ ਲਿਆ ਤੇ ਪਿਸਤੌਲਨੁਮਾ ਹਥਿਆਰ ਦਾ ਡਰਾਵਾ ਦਿੰਦਿਆਂ ਉਸ ਕੋਲੋਂ 2500 ਰੁਪਏ ਅਤੇ ਮੋਬਾਈਲ ਖੋਹ ਕੇ ਫਰਾਰ ਹੋ ਗਏ।

ਇਹ ਵੀ ਪੜ੍ਹੋ : ਕਾਰ ਹਾਦਸਾਗ੍ਰਸਤ ਹੋਣ ਤੋਂ ਬਾਅਦ ਗੈਂਗਸਟਰਾਂ ਨੇ ਖੇਤ ’ਚ ਲੁਕ ਕੇ ਚਲਾਈਆਂ ਗੋਲੀਆਂ ਤੇ ਅਖੀਰ...

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News