ਟਾਂਡਾ ਵਿਖੇ ਹਾਈਵੇਅ ''ਤੇ ਲੁਟੇਰਿਆਂ ਨੇ ਪਿਸਤੌਲ ਦੇ ਬਲ ''ਤੇ ਗੱਡੀ ਦੀ ਕੀਤੀ ਲੁੱਟਖੋਹ

Saturday, Sep 24, 2022 - 03:12 PM (IST)

ਟਾਂਡਾ ਵਿਖੇ ਹਾਈਵੇਅ ''ਤੇ ਲੁਟੇਰਿਆਂ ਨੇ ਪਿਸਤੌਲ ਦੇ ਬਲ ''ਤੇ ਗੱਡੀ ਦੀ ਕੀਤੀ ਲੁੱਟਖੋਹ

ਟਾਂਡਾ ਉੜਮੁੜ (ਵਰਿੰਦਰ ਪੰਡਿਤ,ਕੁਲਦੀਸ਼, ਪਰਮਜੀਤ ਮੋਮੀ)- ਜਲੰਧਰ-ਪਠਾਨਕੋਟ ਹਾਈਵੇਅ 'ਤੇ ਅੱਜ ਸਵੇਰੇ ਪਿੰਡ ਮੂਨਕ ਕਲਾ ਨੇੜੇ ਸਵਿੱਫਟ ਸਵਾਰ ਲੁਟੇਰਿਆਂ ਨੇ ਦਿੱਲੀ ਦੀ ਡਲਹੌਜੀ ਜਾ ਰਹੇ ਯਾਤਰੀਆਂ ਕੋਲੋਂ ਪਿਸਤੌਲ ਦੇ ਨੋਕ 'ਤੇ ਸਿਆਜ ਕਾਰ ਖੋਹ ਲਈ ਗਈ। ਮਿਲੀ ਜਾਣਕਾਰੀ ਮੁਤਾਬਕ ਧਰੁਵ ਕੁਮਾਰ, ਗਗਨ ਨਾਗਪਾਲ ਅਤੇ ਕ੍ਰਿਸ਼ਨ ਆਪਣੀ ਕਾਰ 'ਤੇ ਸਵਾਰ ਹੋ ਕੇ ਡਲਹੌਜੀ ਜਾ ਰਹੇ ਸਨ।

ਇਸੇ ਦੌਰਾਨ ਜਦੋਂ ਉਹ ਪਿੰਡ ਮੂਨਕ ਕਲਾ ਨੇੜੇ ਪੈਟਰੋਲ ਪੰਪ ਕੋਲ ਰੁਕੇ ਹੋਏ ਸਨ ਤਾਂ ਪਿੱਛੋਂ ਆਈ ਸਵਿੱਫਟ ਗੱਡੀ 'ਤੇ ਸਵਾਰ 4-5 ਲੁਟੇਰਿਆਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਪਿਸਤੌਲ ਦੇ ਡਰਾਵੇ ਨਾਲ ਉਨ੍ਹਾਂ ਦੀ ਕਾਰ ਲੈ ਕੇ ਦਸੂਹਾ ਵੱਲ ਫਰਾਰ ਹੋ ਗਏ। ਕਾਰ ਵਿਚ ਉਨ੍ਹਾਂ ਦਾ ਸਾਰਾ ਸਾਮਾਨ ਸੀ। ਸੂਚਨਾ ਮਿਲਣ 'ਤੇ ਟਾਂਡਾ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ: ਮੂਸੇਵਾਲਾ ਦੇ ਕਾਤਲ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਬਠਿੰਡਾ ਤੋਂ ਜਲੰਧਰ ਲਿਆਵੇਗੀ ਪੁਲਸ, ਸ਼ਹਿਰ ’ਚ ਹਾਈ ਅਲਰਟ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ 


author

shivani attri

Content Editor

Related News