ਟਾਂਡਾ ਵਿਖੇ ਗੰਨ ਪੁਆਇੰਟ ''ਤੇ 2 ਲੁਟੇਰਿਆਂ ਨੇ ਲੁੱਟੀ ਕਾਰ
Sunday, Jan 29, 2023 - 11:30 AM (IST)

ਟਾਂਡਾ ਉੜਮੁੜ ( ਵਰਿੰਦਰ ਪੰਡਿਤ, ਪਰਮਜੀਤ ਸਿੰਘ ਮੋਮੀ)- ਟਾਂਡਾ ਸ੍ਰੀ ਹਰਗੋਬਿੰਦਪੁਰ ਰੋਡ 'ਤੇ ਪਿੰਡ ਬੈਂਸ ਅਵਾਨ ਨੇੜੇ ਇਕ ਡਰਾਈਵਰ ਕੋਲੋਂ ਗੰਨ ਪੁਆਇੰਟ 'ਤੇ 2 ਲੁਟੇਰਿਆਂ ਨੇ ਕਾਰ ਲੁੱਟ ਲਈ। ਉਕਤ ਵਾਰਦਾਤ ਨੂੰ ਲੁਟੇਰਿਆਂ ਨੇ ਬੀਤੀ ਸ਼ਾਮ ਅੰਜਾਮ ਦਿੱਤਾ। ਜਾਣਕਾਰੀ ਅਨੁਸਾਰ ਜਦੋਂ ਗੋਲਡਨ ਫੂਡ ਰੈਸਟੋਰੈਂਟ ਦੇ ਮਾਲਕ ਗੁਰਭੇਜ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਅਰਬਨ ਅਸਟੇਟ ਜਲੰਧਰ ਆਪਣੀ ਪਤਨੀ ਸਮੇਤ ਕਿਸੇ ਫੰਕਸ਼ਨ ਵਿਚ ਸ਼ਾਮਲ ਹੋਣ ਲਈ ਆਪਣੀ ਕਾਰ ਡਰਾਈਵਰ ਸਮੇਤ ਰੈਸਟੋਰੈਂਟ ਦੇ ਬਾਹਰ ਛੱਡ ਕੇ ਗਏ ਸਨ ਤਾਂ ਪੈਦਲ ਆਏ 2 ਲੁਟੇਰਿਆਂ ਨੇ ਗੱਡੀ ਦੇ ਡਰਾਈਵਰ ਸੰਜੁ ਨੂੰ ਰਿਵਾਲਵਰ ਵਿਖਾਉਂਦੇ ਹੋਏ ਡਰਾਈਵਰ ਸਮੇਤ ਗੱਡੀ ਲੈ ਕੇ ਟਾਂਡਾ ਵੱਲ ਫਰਾਰ ਹੋ ਗਏ। ਬਾਅਦ ਵਿੱਚ ਲੁਟੇਰਿਆਂ ਨੇ ਗੱਡੀ ਦੇ ਡਰਾਈਵਰ ਨੂੰ ਪਿੰਡ ਪੁਲਪੁਖਤਾ ਨਜ਼ਦੀਕ ਉਤਾਰ ਦਿੱਤਾ ਅਤੇ ਗੱਡੀ ਨੱਥੂਪੁਰ ਪਿੰਡ ਵੱਲ ਲੈ ਕੇ ਫਰਾਰ ਹੋ ਗਏ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਡੀ. ਐੱਸ. ਪੀ. ਕੁਲਵੰਤ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਕਰਦੇ ਹੋਏ ਲੁਟੇਰਿਆਂ ਦੀ ਭਾਲ ਆਰੰਭ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਫਿਰੋਜ਼ਪੁਰ ਤੋਂ ਵੱਡੀ ਖ਼ਬਰ: ਮਹਿਲਾ ਕਾਂਸਟੇਬਲ ਦਾ ਗੋਲੀਆਂ ਮਾਰ ਕੇ ਕਤਲ ਕਰਨ ਮਗਰੋਂ ਕਾਂਸਟੇਬਲ ਨੇ ਕੀਤੀ ਖ਼ੁਦਕੁਸ਼ੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।