ਮੋਬਾਇਲ ਝਪਟ ਕੇ ਭੱਜੇ ਲੁਟੇਰੇ ਨੂੰ ਥਾਣੇ ਕੋਲ ਲੋਕਾਂ ਨੇ ਫੜਿਆ, ਖੰਭੇ ਨਾਲ ਬੰਨ੍ਹ ਕੀਤੀ ਕੁੱਟਮਾਰ

Thursday, Aug 20, 2026 - 03:36 PM (IST)

ਮੋਬਾਇਲ ਝਪਟ ਕੇ ਭੱਜੇ ਲੁਟੇਰੇ ਨੂੰ ਥਾਣੇ ਕੋਲ ਲੋਕਾਂ ਨੇ ਫੜਿਆ, ਖੰਭੇ ਨਾਲ ਬੰਨ੍ਹ ਕੀਤੀ ਕੁੱਟਮਾਰ

ਜਲੰਧਰ (ਸ. ਹ.)–ਇੰਡਸਟਰੀਅਲ ਏਰੀਆ ਵਿਚ ਸਾਈਕਲ ਸਵਾਰ ਤੋਂ ਮੋਬਾਇਲ ਝਪਟ ਕੇ ਭੱਜੇ ਸਨੈਚਰ ਨੂੰ ਪੀੜਤ ਨੇ ਲੋਕਾਂ ਦੀ ਮਦਦ ਨਾਲ ਥਾਣਾ ਨੰਬਰ 1 ਕੋਲ ਕਾਬੂ ਕਰ ਲਿਆ। ਜਿਵੇਂ ਹੀ ਭੀੜ ਇਕੱਠੀ ਹੋਈ ਤਾਂ ਲੋਕਾਂ ਨੇ ਸਨੈਚਰ ਨੂੰ ਖੰਭੇ ਨਾਲ ਬੰਨ੍ਹ ਦਿੱਤਾ ਅਤੇ ਉਸ ਦੀ ਜੰਮ ਕੇ ਛਿੱਤਰ-ਪਰੇਡ ਕੀਤੀ। ਗੁੱਸਾ ਕੱਢ ਕੇ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਮੁਲਜ਼ਮ ਦੀ ਮੰਨੀਏ ਤਾਂ ਉਸ ਨੇ ਸੰਜੇ ਗਾਂਧੀ ਨਗਰ ਦੇ ਆਸ਼ੂ ਦੇ ਕਹਿਣ 'ਤੇ ਵਾਰਦਾਤ ਕੀਤੀ ਸੀ। ਜੇਕਰ ਉਹ ਉਸ ਨੂੰ ਮਨ੍ਹਾ ਕਰਦਾ ਸੀ ਤਾਂ ਉਹ ਬੰਦ ਕਮਰੇ ਵਿਚ ਉਸ ਨਾਲ ਕੁੱਟਮਾਰ ਕਰਦਾ ਸੀ।

ਇਹ ਵੀ ਪੜ੍ਹੋ: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ! ਖੜ੍ਹੀ ਹੋਈ ਵੱਡੀ ਮੁਸੀਬਤ

ਜਾਣਕਾਰੀ ਦਿੰਦੇ ਸਾਈਕਲ ਸਵਾਰ ਵਿਜੇ ਕੁਮਾਰ ਨੇ ਦੱਸਿਆ ਕਿ ਉਹ ਫੈਕਟਰੀ ਤੋਂ ਲੰਚ ਕਰਨ ਲਈ ਇੰਡਸਟਰੀਅਲ ਏਰੀਆ ਤੋਂ ਨਿਕਲਿਆ ਸੀ। ਜਿਵੇਂ ਹੀ ਕੁਝ ਦੂਰੀ 'ਤੇ ਪਹੁੰਚਿਆ ਤਾਂ ਸੁੰਨਸਾਨ ਇਲਾਕਾ ਵੇਖ ਕੇ ਬਾਈਕ ਸਵਾਰ ਇਕ ਨੌਜਵਾਨ ਨੇ ਉਸ ਦੀ ਜੇਬ ਵਿਚੋਂ ਮੋਬਾਈਲ ਕੱਢ ਲਿਆ ਅਤੇ ਫ਼ਰਾਰ ਹੋ ਗਿਆ। ਉਸ ਨੇ ਰੌਲਾ ਪਾਇਆ ਅਤੇ ਬਾਈਕ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਵਿਜੇ ਨੇ ਦੱਸਿਆ ਕਿ ਥਾਣਾ ਨੰਬਰ 1 ਦੇ ਕੋਲ ਜਦੋਂ ਸਾਹਮਣਿਓਂ ਆ ਰਹੇ ਲੋਕਾਂ ਨੇ ਰੌਲਾ ਸੁਣਿਆ ਤਾ ਉਨ੍ਹਾਂ ਨੇ ਬਾਈਕ ਰੁਕਵਾ ਲਈ।

ਸਨੈਚਿੰਗ ਦੀ ਗੱਲ ਸੁਣ ਕੇ ਇਕੱਠੀ ਹੋਈ ਭੀੜ ਨੇ ਮੁਲਜ਼ਮ ਨੂੰ ਖੰਭੇ ਨਾਲ ਬੰਨ੍ਹ ਲਿਆ। ਉਸ ਤੋਂ ਖੋਹਿਆ ਹੋਇਆ ਮੋਬਾਈਲ ਵੀ ਬਰਾਮਦ ਹੋ ਗਿਆ। ਮੁਲਜ਼ਮ ਨੇ ਖੁਦ ਦਾ ਨਾਂ ਰਣਜੀਤ ਸਿੰਘ ਦੱਸਿਆ, ਜੋ ਸ਼ਹੀਦ ਭਗਤ ਸਿੰਘ ਕਾਲੋਨੀ ਦਾ ਰਹਿਣ ਵਾਲਾ ਹੈ। ਮੁਲਜ਼ਮ ਨੇ ਮੰਨਿਆ ਕਿ ਉਸ ਨੂੰ ਆਸ਼ੂ ਨਾਂ ਦੇ ਜਾਣਕਾਰ ਨੇ ਆਪਣੀ ਬਾਈਕ ਦੇ ਕੇ ਸਨੈਚਿੰਗ ਲਈ ਭੇਜਿਆ ਸੀ। ਜੇਕਰ ਉਹ ਉਸ ਨੂੰ ਮਨ੍ਹਾ ਕਰਦਾ ਹੈ ਤਾਂ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ: ਜਲੰਧਰ: ਕਾਰੋਬਾਰੀ ਕੋਲੋਂ 72 ਲੱਖ ਲੁੱਟਣ ਦੇ ਮਾਮਲੇ 'ਚ ਵੱਡਾ ਖ਼ੁਲਾਸਾ! ਮਾਲਕ ਦੇ ਘਰ 'ਚ 24 ਘੰਟੇ ਡਰਾਈਵਰ...

ਰਣਜੀਤ ਨੇ ਕਿਹਾ ਕਿ ਆਸ਼ੂ ਨੇ ਹੋਰ ਵੀ ਪ੍ਰਵਾਸੀਆਂ ਦਾ ਗਰੁੱਪ ਬਣਾਇਆ ਹੋਇਆ ਹੈ, ਜੋ ਸਨੈਚਿੰਗ ਕਰਦਾ ਹੈ ਅਤੇ ਲੁੱਟ ਦੇ ਮੋਬਾਈਲ ਆਸ਼ੂ ਨੂੰ ਦੇ ਦਿੱਤੇ ਜਾਂਦੇ ਹਨ, ਜੋ ਉਨ੍ਹਾਂ ਮੋਬਾਇਲਾਂ ਨੂੰ ਅੱਗੇ ਵੇਚ ਦਿੰਦਾ ਹੈ। ਰਣਜੀਤ ਨੇ ਕਿਹਾ ਕਿ ਉਹ ਗਾਂਜੇ ਦਾ ਨਸ਼ਾ ਕਰਦਾ ਹੈ ਅਤੇ ਆਸ਼ੂ ਹੀ ਉਸ ਨੂੰ ਗਾਂਜਾ ਦਿੰਦਾ ਹੈ। ਸਨੈਚਰ ਫੜਨ ਦੀ ਸੂਚਨਾ ਮਿਲਦੇ ਹੀ ਫੋਕਲ ਪੁਆਇੰਟ ਚੌਕੀ ਦੀ ਪੁਲਸ ਮੌਕੇ ’ਤੇ ਪਹੁੰਚ ਗਈ। ਪੁਲਸ ਨੇ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਲਿਆ।

ਪੁਲਸ ਦਾ ਕਹਿਣਾ ਹੈ ਕਿ ਉਸ ਤੋਂ ਪੁੱਛਗਿੱਛ ਕਰ ਕੇ ਬਾਕੀ ਦੇ ਲੋਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਆਸ਼ੂ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਲਿਆ ਹੈ ਪਰ ਇਸ ਦੀ ਪੁਸ਼ਟੀ ਨਹੀਂ ਹੋ ਸਕੀ। ਵਾਰਦਾਤ ਵਿਚ ਵਰਤੀ ਬਾਈਕ ਵੀ ਪੁਲਸ ਨੇ ਕਬਜ਼ੇ ਵਿਚ ਲੈ ਲਈ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਚੋਰੀ ਦੀ ਹੈ ਜਾਂ ਫਿਰ ਆਸ਼ੂ ਦੀ ਹੈ।

ਇਹ ਵੀ ਪੜ੍ਹੋ: ਪੰਜਾਬ: ਘਰੇਲੂ ਗੈਸ ਸਿਲੰਡਰ ਖ਼ਪਤਕਾਰਾਂ ਲਈ ਨਵੀਂ ਮੁਸੀਬਤ! 45 ਦਿਨ...

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News