ਸੜਕ ਸੁਰੱਖਿਆ ਫੋਰਸ ਨੇ ਈ-ਰਿਕਸ਼ਾ ਚਾਲਕ ਬਣ ਕੇ ਆਏ ਲੁਟੇਰੇ ਨੂੰ ਕੀਤਾ ਗ੍ਰਿਫ਼ਤਾਰ
Monday, Feb 12, 2024 - 03:27 PM (IST)
ਟਾਂਡਾ ਉੜਮੁੜ (ਮੋਮੀ)- ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ 'ਤੇ ਇਕ ਈ-ਰਿਕਸ਼ਾ ਚਾਲਕ ਦੇ ਰੂਪ ਵਿੱਚ ਆਏ ਲੁਟੇਰੇ ਨੂੰ ਲੁੱਟਖੋਹ ਦੀ ਵਾਰਦਾਤ ਕਰਨ ਉਪਰੰਤ ਸੜਕ ਸੁਰੱਖਿਆ ਪੁਲਸ ਨੇ ਕੁਝ ਹੀ ਸਮੇਂ ਬਾਅਦ ਕਾਬੂ ਕਰ ਲਿਆ। ਇਸ ਸਬੰਧੀ ਸੜਕ ਸੁਰੱਖਿਆ ਫੋਰਸ ਦੇ ਏ. ਐੱਸ. ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਫੋਰਸ ਦੇ ਕਾਬੂ ਆਏ ਲੁਟੇਰੇ ਦੀ ਪਛਾਣ ਮਨਦੀਪ ਸਿੰਘ ਵਜੋਂ ਹੋਈ ਹੈ।
ਉਕਤ ਈ-ਰਿਕਸ਼ਾ ਚਾਲਕ ਬਜ਼ੁਰਗ ਮਾਤਾ ਬੀਰਾ ਕੌਰ ਪਤਨੀ ਅਜੀਤ ਸਿੰਘ ਪੰਜਾਬ ਗ੍ਰਾਮੀਣ ਬੈਂਕ ਟਾਂਡਾ ਤੋਂ ਆਪਣੀ ਬੁਢਾਪਾ ਪੈਨਸ਼ਨ ਲੈ ਵਾਪਸ ਪਿੰਡ ਰਾਪੁਰ ਜਾਣ ਲਈ ਉਕਤ ਈ-ਰਿਕਸ਼ਾ ਚਾਲਕ ਨਾਲ ਗੱਲਬਾਤ ਕਰ ਰਹੀ ਸੀ। ਇਸ ਦੌਰਾਨ ਈ-ਰਿਕਸ਼ਾ ਚਾਲਕ ਝਪਟ ਮਾਰੀ ਕਰਕੇ ਬਜ਼ੁਰਗ ਮਾਤਾ ਦੇ 1500 ਰੁਪਏ ਪੈਨਸ਼ਨ ਦੀ ਰਾਸ਼ੀ, ਬੈਂਕ ਕਾਪੀ ਅਤੇ ਹੋਰ ਸਾਮਾਨ ਝਪਟਮਾਰੀ ਕਰਨ ਉਪਰੰਤ ਈ-ਰਿਕਸ਼ਾ ਦੌੜਾ ਕੇ ਚੌਲਾਂਗ ਵੱਲ ਜਾ ਰਿਹਾ ਸੀ ਕਿ ਅਚਾਨਕ ਹੀ ਸੜਕ 'ਤੇ ਜਾ ਰਹੇ ਇਕ ਟਿੱਪਰ ਵਿੱਚ ਪਿੰਡ ਰਾਪੁਰ ਨਜ਼ਦੀਕ ਟਕਰਾ ਗਿਆ।
ਇਹ ਵੀ ਪੜ੍ਹੋ: ਭਾਨਾ ਸਿੱਧੂ ਜੇਲ੍ਹ 'ਚੋਂ ਹੋਇਆ ਰਿਹਾਅ
ਉਥੋਂ ਲੁਟੇਰਾ ਪੈਦਲ ਹੀ ਭੱਜਣ ਵਿੱਚ ਕਾਮਯਾਬ ਹੋ ਗਿਆ ਪਰ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਏ. ਐੱਸ. ਆਈ. ਜਸਵਿੰਦਰ ਸਿੰਘ ਰੂਟ ਨੰਬਰ 5207 ਨੇ ਸਥਾਨਕ ਲੋਕਾਂ ਦੀ ਮਦਦ ਨਾਲ ਪਿੱਛਾ ਕਰਦੇ ਹੋਏ ਉਕਤ ਲੁਟੇਰੇ ਨੂੰ ਪਿੰਡ ਖੋਖਰ ਸੈਦੂਪੁਰ ਨਜ਼ਦੀਕ ਕਾਬੂ ਕੀਤਾ। ਕਾਬੂ ਕਰਨ ਉਪਰੰਤ ਸੜਕ ਸੁਰੱਖਿਆ ਫੋਰਸ ਦੇ ਲੁਟੇਰੇ ਨੂੰ ਟਾਂਡਾ ਪੁਲਸ ਹਵਾਲੇ ਕਰ ਦਿੱਤਾ ਅਤੇ ਪੁਲਸ ਨੇ ਲੁਟੇਰੇ ਖ਼ਿਲਾਫ਼ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਮਹਿਲਾ ਰਾਖਵਾਂਕਰਨ ਜਿਸ ਦਿਨ ਲਾਗੂ ਹੋ ਗਿਆ, CM ਅਹੁਦੇ ਦੀ ਸਹੁੰ ਚੁੱਕਦੀਆਂ ਦਿਸਣਗੀਆਂ ਔਰਤਾਂ: ਅਲਕਾ ਲਾਂਬਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।