ਸੰਘਣੀ ਧੁੰਦ ਕਾਰਨ ਫੋਰ ਵ੍ਹੀਲਰ ਦੀ ਹੋਈ ਬੱਸ ਨਾਲ ਟੱਕਰ, ਟਲਿਆ ਵੱਡਾ ਹਾਦਸਾ

Thursday, Dec 03, 2020 - 11:22 AM (IST)

ਸੰਘਣੀ ਧੁੰਦ ਕਾਰਨ ਫੋਰ ਵ੍ਹੀਲਰ ਦੀ ਹੋਈ ਬੱਸ ਨਾਲ ਟੱਕਰ, ਟਲਿਆ ਵੱਡਾ ਹਾਦਸਾ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ, ਵਰਿੰਦਰ ਪੰਡਿਤ)— ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ 'ਤੇ ਬੱਸ ਸਟੈਂਡ ਖੁੱਡਾ ਨੇੜੇ ਅੱਜ ਸਵੇਰੇ ਉਸ ਸਮੇਂ ਵੱਡਾ ਸੜਕੀ ਹਾਦਸਾ ਹੋਣੋਂ ਟਲ ਗਿਆ ਜਦੋਂ ਇਕ ਫੋਰਵੀਲ੍ਹਰ ਸੰਘਣੀ ਧੁੰਦ ਕਾਰਨ ਇਕ ਨਿੱਜੀ ਬੱਸ 'ਚ ਜਾ ਟਕਰਾਇਆ। ਗਨੀਮਤ ਰਹੀ ਕਿ ਇਸ ਹਾਦਸੇ ਦੌਰਾਨ ਫੋਰਵ੍ਹੀਲਰ ਚਾਲਕ ਮਾਮੂਲੀ ਜ਼ਖ਼ਮੀ ਹੋਇਆ ਅਤੇ ਵੱਡਾ ਹਾਦਸਾ ਹੋਣ ਤੋਂ ਬੱਚ ਗਿਆ।

ਇਹ ਵੀ ਪੜ੍ਹੋ: ਮੰਡੀਓਂ ਪਰਤ ਰਹੇ ਰੇਹੜੀ ਚਾਲਕ ਨਾਲ ਵਾਪਰੀ ਅਣਹੋਣੀ ਨੇ ਘਰ 'ਚ ਵਿਛਾਏ ਸੱਥਰ

PunjabKesari

ਇਹ ਹਾਦਸਾ ਸਵੇਰੇ ਕਰੀਬ 8 ਵਜੇ ਉਸ ਸਮੇਂ ਵਾਪਰਿਆ ਜਦੋਂ ਜਲੰਧਰ ਤੋਂ ਪਠਾਨਕੋਟ ਜਾ ਰਹੀ ਨਿੱਜੀ ਕੰਪਨੀ ਦੀ ਬੱਸ, ਬੱਸ ਸਟੈਂਡ ਖੁੱਡਾ 'ਤੇ ਸਵਾਰੀਆਂ ਉਤਾਰਨ ਲਈ ਰੁਕੀ ਹੋਈ ਸੀ ਕਿ ਅਚਾਨਕ ਹੀ ਪਿੱਛੋਂ ਇਕ ਫੋਰ ਵ੍ਹੀਲਰ ਸੰਘਣੀ ਧੁੰਦ ਕਾਰਨ ਬੇਕਾਬੂ ਹੋ ਜਾਣ ਕਾਰਨ ਬੱਸ 'ਚ ਜਾ ਟਕਰਾਇਆ। ਹਾਦਸੇ ਦੌਰਾਨ ਬੱਸ 'ਚ ਮੌਜੂਦ ਸਾਰੀਆਂ ਸਵਾਰੀਆਂ ਸੁਰੱਖਿਅਤ ਸਨ। ਪੁਲਸ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ​​​​​​​: ਬੁਰੀ ਫਸੀ ਅਦਾਕਾਰਾ ਕੰਗਨਾ ਰਣੌਤ, ਬੀਬੀਆਂ ਦੇ ਕਮਿਸ਼ਨ ਪੰਜਾਬ ਨੇ ਲਿਆ ਸਖ਼ਤ ਐਕਸ਼ਨ

PunjabKesari


author

shivani attri

Content Editor

Related News