ਹਾਈਵੇਅ ’ਤੇ ਖ਼ਰਾਬ ਖੜ੍ਹੇ ਟਿੱਪਰ ਨਾਲ ਟਕਰਾਇਆ ਕੈਂਟਰ, ਡਰਾਈਵਰ ਦੀ ਲੱਤ ਟੁੱਟੀ

Sunday, Apr 16, 2023 - 03:32 PM (IST)

ਹਾਈਵੇਅ ’ਤੇ ਖ਼ਰਾਬ ਖੜ੍ਹੇ ਟਿੱਪਰ ਨਾਲ ਟਕਰਾਇਆ ਕੈਂਟਰ, ਡਰਾਈਵਰ ਦੀ ਲੱਤ ਟੁੱਟੀ

ਜਲੰਧਰ (ਵਰੁਣ)–ਜਲੰਧਰ-ਪਠਾਨਕੋਟ ਰੋਡ ’ਤੇ ਸਥਿਤ ਸ਼੍ਰੀਮਨ ਹਸਪਤਾਲ ਦੇ ਸਾਹਮਣੇ ਸੜਕ ਦੀ ਸਾਈਡ ’ਤੇ ਖ਼ਰਾਬ ਖੜ੍ਹੇ ਟਿੱਪਰ ਦੇ ਪਿੱਛੇ ਇਕ ਕੈਂਟਰ ਜਾ ਟਕਰਾਇਆ। ਹਾਦਸੇ ਵਿਚ ਕੈਂਟਰ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਜਦਕਿ ਡਰਾਈਵਰ ਦੀ ਲੱਤ ਟੁੱਟ ਗਈ।
ਥਾਣਾ ਨੰਬਰ 8 ਦੇ ਏ. ਐੱਸ. ਆਈ. ਗੁਰਮੇਲ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਨੂੰ ਇਕ ਟਿੱਪਰ ਖ਼ਰਾਬ ਹੋਣ ਕਾਰਨ ਸ਼੍ਰੀਮਨ ਹਸਪਤਾਲ ਦੇ ਸਾਹਮਣੇ ਸੜਕ ਕੰਢੇ ਖੜ੍ਹਾ ਸੀ। ਅਜਿਹੇ ਵਿਚ ਪਠਾਨਕੋਟ ਵੱਲੋਂ ਆ ਰਿਹਾ ਕੈਂਟਰ ਕਾਫੀ ਸਪੀਡ ਨਾਲ ਟਿੱਪਰ ਦੇ ਪਿੱਛੇ ਜਾ ਟਕਰਾਇਆ। ਹਾਦਸੇ ਵਿਚ ਕੈਂਟਰ ਦੇ ਡਰਾਈਵਰ ਦੀ ਲੱਤ ਟੁੱਟ ਗਈ। ਉਸਨੂੰ ਸ਼੍ਰੀਮਨ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਨੁਕਸਾਨੇ ਕੈਂਟਰ ਨੂੰ ਕਰੇਨ ਦੀ ਮਦਦ ਨਾਲ ਸੜਕ ਤੋਂ ਹਟਾ ਦਿੱਤਾ ਗਿਆ। ਏ. ਐੱਸ. ਆਈ. ਨੇ ਦੱਸਿਆ ਕਿ ਇਹ ਹਾਦਸਾ ਕੈਂਟਰ ਦੇ ਡਰਾਈਵਰ ਨੂੰ ਨੀਂਦ ਆਉਣ ਕਾਰਨ ਹੋਇਆ ਦੱਸਿਆ ਜਾ ਰਿਹਾ ਹੈ। ਫਿਲਹਾਲ ਜਾਂਚ ਕੀਤੀ ਜਾ ਰਹੀ ਹੈ।


author

shivani attri

Content Editor

Related News