ਪਠਾਨਕੋਟ ਚੌਂਕ ਦੇ ਪੁਲ ’ਤੇ ਵਾਪਰਿਆ ਹਾਦਸਾ, ਇਕ ਨੌਜਵਾਨ ਦੀ ਮੌਤ
Friday, Feb 12, 2021 - 11:28 AM (IST)
![ਪਠਾਨਕੋਟ ਚੌਂਕ ਦੇ ਪੁਲ ’ਤੇ ਵਾਪਰਿਆ ਹਾਦਸਾ, ਇਕ ਨੌਜਵਾਨ ਦੀ ਮੌਤ](https://static.jagbani.com/multimedia/2021_2image_11_26_312719852untitled-2copy.jpg)
ਜਲੰਧਰ (ਵਰੁਣ)— ਪਠਾਨਕੋਟ ਚੌਂਕ ਪੁਲ ’ਤੇ ਸੜਕ ਹਾਦਸਾ ਵਾਪਰਨ ਕਰਕੇ ਇਕ ਵਿਅਕਤੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਇਕ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ। ਜਿਵੇਂ ਹੀ ਨੌਜਵਾਨ ਸੜਕ ’ਤੇ ਡਿੱਗਾ ਤਾਂ ਪਿੱਛੇ ਤੋਂ ਆ ਰਿਹਾ ਭਾਰੀ ਵਾਹਨ ਉਸ ਦੇ ਸਿਰ ਦੇ ਉਪਰੋਂ ਲੰਘ ਗਿਆ।
ਇਹ ਵੀ ਪੜ੍ਹੋ : ਗਰਲਫਰੈਂਡ ਲਈ NRI ਕੁੜੀ ਨਾਲ ਵਿਆਹ ਕਰਵਾ ਕੈਨੇਡਾ ਪੁੱਜਾ ਨੌਜਵਾਨ, ਪੂਰਾ ਮਾਮਲਾ ਕਰੇਗਾ ਹੈਰਾਨ
ਇਸ ਦੇ ਬਾਅਦ ਨੌਜਵਾਨ ਦੀ ਤੁਰੰਤ ਮੌਕੇ ’ਤੇ ਹੀ ਮੌਤ ਹੋ ਗਈ। ਮਿ੍ਰਤਕ ਨੌਜਵਾਨ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ, ਜੋ ਕਿ ਇਥੇ ਪੇਂਟਰ ਦਾ ਕੰਮ ਕਰਦਾ ਸੀ। ਮੌਕੇ ’ਤੇ ਪਹੁੰਚੀ ਥਾਣਾ8 ਨੰਬਰ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿ੍ਰਤਕ ਦੀ ਪਛਾਣ ਸ਼ਾਨ ਮੁਹੰਮਦ (28) ਪੁੱਤਰ ਨਫੀਸ ਅਹਿਮਦ ਵਾਸੀ ਮੁਜ਼ੱਫਰਨਗਰ (ਯੂ.ਪੀ) ਦੇ ਰੂਪ ’ਚ ਹੋਈ ਹੈ।
ਇਹ ਵੀ ਪੜ੍ਹੋ : ਦਿੱਲੀ ਪੁਲਸ ਵੱਲੋਂ ਹੁਸ਼ਿਆਰਪੁਰ ਦਾ ਨੌਜਵਾਨ ਗ੍ਰਿਫ਼ਤਾਰ, ਪਰਿਵਾਰ ਨੇ ਸਰਕਾਰ ਨੂੰ ਕੀਤੀ ਇਹ ਅਪੀਲ (ਵੀਡੀਓ)