ਧੁੰਦ ਕਾਰਨ ਕਾਲਾ ਸੰਘਿਆਂ ਬੱਸ ਅੱਡੇ ’ਤੇ ਵਾਪਰਿਆ ਸੜਕ ਹਾਦਸਾ, ਕਿੰਨੂਆਂ ਦੀ ਗੱਡੀ ਪਲਟੀ
Monday, Jan 19, 2026 - 01:35 PM (IST)
ਕਾਲਾ ਸੰਘਿਆਂ (ਨਿੱਝਰ)-ਧੁੰਦ ਕਾਰਨ ਮੇਨ ਬੱਸ ਸਟੈਂਡ ਕਾਲਾ ਸੰਘਿਆਂ ਵਿਖੇ ਪੈਂਦੇ ਚੌਂਕ ਵਿਚ ਬੀਤੇ ਦਿਨ ਪਿਕਅਪ ਬਲੈਰੋ ਗੱਡੀ ਤੇ ਘੋੜਾ ਟਰਾਲਾ ਦਰਮਿਆਨ ਭਾਰੀ ਟੱਕਰ ਹੋਈ, ਜਿਸ ਦੌਰਾਨ ਕਿੰਨੂਆਂ ਨਾਲ ਭਰੀ ਗੱਡੀ ਚੌਂਕ ਵਿਚ ਪਲਟ ਗਈ। ਗੱਡੀ ਦੇ ਚਾਲਕਾਂ ਨੇ ਦੱਸਿਆ ਕਿ ਉਹ ਅਬੋਹਰ-ਫਾਜ਼ਲਿਕਾ ਤੋਂ ਵਾਇਆ ਸੁਲਤਾਨਪੁਰ ਲੋਧੀ ਬਾਬਾ ਰੋਡ ਰਾਹੀਂ ਜਲੰਧਰ ਨੂੰ ਕਿੰਨੂਆਂ ਦੀ ਭਰੀ ਆਪਣੀ ਗੱਡੀ ਲੈ ਕੇ ਜਾ ਰਹੇ ਸਨ ਕਿ ਅਚਾਨਕ ਕਪੂਰਥਲਾ-ਨਕੋਦਰ ਰੋਡ ਉੱਤੇ ਇਕ ਘੋੜਾ ਟਰਾਲਾ ਆ ਗਿਆ, ਜੋ ਕਿ ਉਨ੍ਹਾਂ ਦੀ ਗੱਡੀ ਨੂੰ ਫੇਟ ਮਾਰ ਕੇ ਸਿੱਟ ਗਿਆ ਅਤੇ ਨਕੋਦਰ ਵੱਲ ਨੂੰ ਫਰਾਰ ਹੋ ਗਿਆ ਤੇ ਗੱਡੀ ਵਿਚ ਸਾਰਾ ਲੱਦਿਆ ਮਾਲ ਸੜਕ ਉੱਤੇ ਜਾ ਪਿਆ ਤੇ ਗੱਡੀ ਪਲਟ ਗਈ ਜਿਸ ਨਾਲ ਫਰੂਟ ਤੇ ਗੱਡੀ ਨੂੰ ਭਾਰੀ ਨੁਕਸਾਨ ਹੋ ਗਿਆ। ਉਨ੍ਹਾਂ ਕਿਹਾ ਕਿ ਜਿੱਥੇ ਇਹ ਬੇਧਿਆਨੀ ’ਚ ਧੁੰਦ ਕਾਰਨ ਹਾਦਸਾ ਵਾਪਰਿਆ, ਉਥੇ ਹੀ ਚੌਕ’ਚ ਵੱਡੇ ਸਪੀਡ ਬਰੇਕਰ ਵੀ ਸੜਕ ਹਾਦਸਿਆਂ ਦਾ ਕਾਰਨ ਬਣ ਰਹੇ ਹਨ।
ਇਹ ਵੀ ਪੜ੍ਹੋ: ਅਬੋਹਰ 'ਚ ਚੱਲਦੇ ਫੁੱਟਬਾਲ ਟੂਰਨਾਮੈਂਟ 'ਚ ਖਿਡਾਰੀ ਦੀ ਮੌਤ, ਇਕ ਕਿੱਕ 'ਤੇ ਹੋਈ ਜ਼ਿੰਦਗੀ ਦੀ Game Over
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
