ਸੜਕ ਹਾਦਸੇ ''ਚ ਪਿੰਡ ਮੋਹਕਮਗੜ ਦੇ ਨੰਬਰਦਾਰ ਦੀ ਮੌਤ
Saturday, Feb 22, 2020 - 06:33 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਟਾਂਡਾ ਹੁਸ਼ਿਆਰਪੁਰ ਰੋਡ 'ਤੇ ਅੱਡਾ ਬੈਂਚਾਂ ਨੇੜੇ ਵਾਪਰੇ ਸੜਕ ਹਾਦਸੇ 'ਚ ਮੋਹਕਮਗੜ ਨਿਵਾਸੀ ਬਜ਼ੁਰਗ ਕਾਂਗਰਸ ਆਗੂ ਅਤੇ ਪਿੰਡ ਦੇ ਨੰਬਰਦਾਰ ਦੀ ਮੌਤ ਹੋ ਗਈ। ਮ੍ਰਤਿਕ ਦੀ ਪਛਾਣ ਗੁਰਦੀਪ ਸਿੰਘ ਸੰਧੂ ਪੁੱਤਰ ਮੱਲ ਸਿੰਘ ਦੇ ਰੂਪ 'ਚ ਹੋਈ ਹੈ।
ਹਾਦਸਾ ਦੁਪਹਿਰ ਢਾਈ ਵਜੇ ਦੇ ਕਰੀਬ ਉਸ ਸਮੇਂ ਵਾਪਰਿਆ ਜਦੋਂ ਸਕੂਟਰ 'ਤੇ ਜਾ ਰਹੇ ਗੁਰਦੀਪ ਸਿੰਘ ਇੰਡੇਵਰ ਗੱਡੀ ਦੀ ਲਪੇਟ 'ਚ ਆ ਗਏ। ਉਨ੍ਹਾਂ ਨੂੰ ਜ਼ਖਮੀ ਹਾਲਤ 'ਚ ਟਾਂਡਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਪਰ|ਉਨ੍ਹਾਂ ਦੀ ਮੌਤ ਹੋ ਗਈ। ਪੁਲਸ ਹਾਦਸੇ ਦੀ ਜਾਂਚ ਕਰ ਰਹੀ ਹੈ।