ਖ਼ੁਦ ਨੂੰ ਥਾਣੇਦਾਰ ਦੱਸ ਸੇਵਾਮੁਕਤ ਫ਼ੌਜੀ ਨੂੰ ਕੀਤਾ ਫ਼ੋਨ, ਫਿਰ ਇੰਝ ਕਰ ਲਈ ਹਜ਼ਾਰਾਂ ਦੀ ਠੱਗੀ
Saturday, Aug 24, 2024 - 04:24 PM (IST)
ਟਾਂਡਾ ਉੜਮੁੜ (ਪੰਡਿਤ)- ਟਾਂਡਾ ਦੇ ਪਿੰਡ ਦਾਤਾ ਦੇ ਇਕ ਸੇਵਾਮੁਕਤ ਫ਼ੌਜੀ ਨੂੰ ਇਕ ਅਣਪਛਾਤੇ ਵਿਅਕਤੀ ਵੱਲੋਂ ਜਾਅਲੀ ਥਾਣੇਦਾਰ ਦੱਸ ਕੇ 88 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਧੋਖਾਧੜੀ ਦਾ ਸ਼ਿਕਾਰ ਹੋਏ ਜਸਪਾਲ ਸਿੰਘ ਪੁੱਤਰ ਲਾਲ ਸਿੰਘ ਨੇ ਇਸ ਸਬੰਧੀ ਸਾਈਬਰ ਕ੍ਰਾਈਮ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ, ਜਿਸ ਵਿਚ ਉਸ ਨੇ ਦੱਸਿਆ ਕਿ ਬੀਤੇ ਦਿਨ ਕਿਸੇ ਨੇ ਉਸ ਨੂੰ ਥਾਣੇਦਾਰ ਦੱਸ ਕੇ ਫ਼ੋਨ ਕੀਤਾ ਅਤੇ ਕਿਹਾ ਕਿ ਅੰਮ੍ਰਿਤਸਰ 'ਚ ਡਾਕਟਰੀ ਦੀ ਪੜ੍ਹਾਈ ਕਰਦਾ ਉਸ ਦਾ ਲੜਕਾ ਕਿਸੇ ਕੇਸ ਵਿਚ ਫਸ ਗਿਆ ਹੈ, ਜਿਸ ਨੂੰ ਬਚਾਉਣ ਲਈ ਉਸ ਨੇ ਪੈਸੇ ਮੰਗੇ।
ਇਸ ਦੌਰਾਨ ਜਦੋਂ ਉਸ ਨੇ ਆਪਣੇ ਬੇਟੇ ਨੂੰ ਫੋਨ ਕੀਤਾ ਤਾਂ ਉਸ ਦਾ ਫੋਨ ਬੰਦ ਹੋਣ ਕਾਰਨ ਉਸ ਦੀ ਚਿੰਤਾ ਵਧ ਗਈ ਅਤੇ ਉਹ ਫੋਨ ਕਰਨ ਵਾਲੇ ਦੀਆਂ ਗੱਲਾਂ ਵਿਚ ਫਸ ਗਿਆ ਅਤੇ ਉਸ ਵੱਲੋਂ ਦੱਸੇ ਸਟੇਟ ਬੈਂਕ ਦੇ ਖ਼ਾਤੇ ਵਿਚ 88 ਹਜ਼ਾਰ ਰੁਪਏ ਟਰਾਂਸਫ਼ਰ ਕਰ ਦਿੱਤੇ। ਬਾਅਦ ਵਿਚ ਜਦੋਂ ਉਸ ਨੇ ਆਪਣੇ ਲੜਕੇ ਨਾਲ ਗੱਲ ਕੀਤੀ ਤਾਂ ਉਸ ਨੂੰ ਆਪਣੇ ਨਾਲ ਹੋਈ ਧੋਖਾਧੜੀ ਬਾਰੇ ਪਤਾ ਲੱਗਾ। ਪੁਲਸ ਇਸ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ- ਘਰ 'ਚ ਦਾਖ਼ਲ ਹੋ ਕੇ NRI ਨੌਜਵਾਨ ਦੇ ਗੋਲ਼ੀਆਂ ਮਾਰਨ ਦੇ ਮਾਮਲੇ 'ਚ ਮੰਤਰੀ ਕੁਲਦੀਪ ਧਾਲੀਵਾਲ ਦਾ ਵੱਡਾ ਬਿਆਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ