ਪਾਬੰਦੀਸ਼ੁਦਾ ਕੈਪਸੂਲਾਂ ਸਣੇ 1 ਕਾਬੂ

10/18/2018 2:00:47 AM

ਹੁਸ਼ਿਆਰਪੁਰ,  (ਅਮਰਿੰਦਰ)-  ਥਾਣਾ ਮਾਡਲ ਟਾਊਨ ਦੀ ਪੁਲਸ ਨੇ ਫਰਾਰ ਚੱਲ ਰਹੇ ਦੋਸ਼ ਗੁਰਵੀਰ ਸਿੰਘ ਪੁੱਤਰ ਪਰਵਿੰਦਰ ਸਿੰਘ ਵਾਸੀ ਕੱਚਾ ਕੁਆਟਰ ਨੂੰ 190 ਪਾਬੰਦੀਸ਼ੁਦਾ ਕੈਪਸੂਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ  ਥਾਣਾ ਮੁਖੀ ਮਾਡਲ ਟਾਊਨ ਇੰਸਪੈਕਟਰ ਭਰਤ ਮਸੀਹ ਨੇ ਦੱਸਿਆ ਕਿ ਪੁਲਸ ਨੇ ਗੁਪਤ ਸੂਚਨਾ ਦੇ ਅਾਧਾਰ ’ਤੇ 7 ਅਕਤੂਬਰ ਨੂੰ ਜਦੋਂ ਉਕਤ ਦੋਸ਼ੀ ਗੁਰਵੀਰ ਸਿੰਘ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਲਿਫਾਫੇ ਦਾ ਥੈਲਾ ਰਸਤੇ ’ਚ ਸੁੱਟ ਕੇ  ਫਰਾਰ ਹੋ ਗਿਆ ਸੀ। ਥੈਲੇ ’ਚੋਂ ਪੁਲਸ ਨੇ 106 ਪਾਬੰਦੀਸ਼ੁਦਾ ਕੈਪਸੂਲ ਬਰਾਮਦ ਕੀਤੇ ਸਨ। ਇਸੇ ਕਡ਼ੀ ਤਹਿਤ ਹੁਣ ਗੁਪਤ ਸੂਚਨਾ ਮਿਲਣ ਦੇ ਅਾਧਾਰ ’ਤੇ ਜਦੋਂ ਗੁਰਵੀਰ ਸਿੰਘ ਨੂੰ ਕਾਬੂ ਕੀਤਾ ਤਾਂ ਉਸ ਕੋਲੋਂ 190 ਪਾਬੰਦੀਸ਼ੁਦਾ ਕੈਪਸੂਲ ਬਰਾਮਦ ਕੀਤੇ ਗਏ। ਪੁਲਸ ਨੇ ਦੋਸ਼ੀ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News