ਪੁਲਸ ਕਮਿਸ਼ਨਰ ਦੇ ਦਿਲਾਸਿਆਂ ਤੋਂ ਖਫ਼ਾ ਸੰਘ ਦੇ ਵਰਕਰਾਂ ਨੇ ਡੀ. ਸੀ. ਘਨਸ਼ਾਮ ਥੋਰੀ ਨੂੰ ਦਿੱਤਾ ਮੰਗ-ਪੱਤਰ

01/06/2021 6:06:32 PM

ਜਲੰਧਰ (ਮਿ੍ਰਦੁਲ)— ਸੋਸ਼ਲ ਮੀਡੀਆ ’ਤੇ ਰਾਸ਼ਟਰੀ ਸਵੈਮ-ਸੇਵਕ ਸੰਘ  (ਆਰ. ਐੱਸ. ਐੱਸ.) ਦੇ ਸਰਸੰਘਚਾਲਕ ਮੋਹਨ ਭਾਗਵਤ ਖ਼ਿਲਾਫ਼ ਇਤਰਾਜ਼ਯੋਗ ਤਸਵੀਰ ਲਾ ਕੇ ਅਸ਼ੋਭਨੀਕ ਟਿੱਪਣੀ ਕਰਨ ਵਾਲੇ ਯੂਥ ਅਕਾਲੀ ਦਲ ਦੇ ਆਗੂ ਅਯੂਬ ਖ਼ਾਨ ਦੁੱਗਲ ਖ਼ਿਲਾਫ਼ ਪੁਲਸ ਵੱਲੋਂ ਕਾਰਵਾਈ ਨਾ ਕਰਨ ਵਿਰੁੱਧ ਸੰਘ ਵਰਕਰਾਂ ਨੇ ਰੋਸ ਵਜੋਂ ਮੰਗਲਵਾਰ ਬਾਹਾਂ ’ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਰਾਜਪਾਲ ਦੇ ਨਾਂ ਡੀ. ਸੀ. ਘਨਸਾਮ ਥੋਰੀ ਨੂੰ ਮੰਗ-ਪੱਤਰ ਦਿੱਤਾ।

ਇਹ ਵੀ ਪੜ੍ਹੋ : ਪਿਆਰ ਦਾ ਖ਼ੌਫ਼ਨਾਕ ਅੰਤ: ਕੁੜੀ ਵੱਲੋਂ ਵਿਆਹ ਤੋਂ ਇਨਕਾਰ ਕਰਨ ’ਤੇ ਦੁਬਈ ਤੋਂ ਆਏ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

ਪੁਲਸ ਦੀ ਢਿੱਲੀ ਅਤੇ ਸੁਸਤ ਕਾਰਗੁਜ਼ਾਰੀ ਕਾਰਨ ਸੰਘ ਅਹੁਦੇਦਾਰਾਂ ਨੇ ਜਿੱਥੇ ਇਕ ਪਾਸੇ ਮੰਗ-ਪੱਤਰ ਦਿੱਤਾ, ਉਥੇ ਹੀ ਦੂਜੇ ਪਾਸੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਹੁਣ ਤੱਕ 5 ਵਾਰ ਮਿਲਣ ਦੇ ਬਾਵਜੂਦ ਕਾਰਵਾਈ ਨਾ ਕਰਨ ਵਿਰੁੱਧ ਭੜਾਸ ਵੀ ਕੱਢੀ। ਉਨ੍ਹਾਂ ਪੁਲਸ ਕਮਿਸ਼ਨਰ ’ਤੇ ਦੋਸ਼ ਲਾਇਆ ਕਿ ਰਾਜਨੀਤਕ ਸਰਪ੍ਰਸਤੀ ਕਾਰਨ ਅਯੂਬ ਖ਼ਾਨ ਨੂੰ ਪੁਲਸ ਦੀ ਛਤਰ-ਛਾਇਆ ਹੈ। ਸੰਘ ਦੇ ਅਹੁਦੇਦਾਰਾਂ ਨਾਲ ਗੱਲਬਾਤ ਉਪਰੰਤ ਪਤਾ ਲੱਗਾ ਕਿ ਅੱਜ ਲਗਭਗ ਇਕ ਮਹੀਨਾ ਹੋ ਗਿਆ ਹੈ ਪਰ ਕਾਰਵਾਈ ਦੇ ਨਾਂ ’ਤੇ ਸਿਰਫ ਝੂਠਾ ਦਿਲਾਸਾ ਹੀ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਾਫੀ ਸਮੇਂ ਤੋਂ ਸੰਘ ਦੇ ਅਹੁਦੇਦਾਰਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ’ਤੇ ਨਿਸ਼ਾਨਾ ਲਾਉਂਦਿਆਂ ਅਸ਼ੋਭਨੀਕ ਪੋਸਟਾਂ ਪਾਈਆਂ ਜਾਂਦੀਆਂ ਹਨ ਅਤੇ ਅਪਸ਼ਬਦ ਬੋਲੇ ਜਾ ਰਹੇ ਹਨ, ਜੋ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਇਕ ਸਾਜ਼ਿਸ਼ ਹੈ। ਆਰ. ਐੱਸ. ਐੱਸ. ਸਾਰੇ ਧਰਮਾਂ ਦਾ ਸਨਮਾਨ ਕਰਦੀ ਹੈ ਅਤੇ ਦੇਸ਼ ਦੇ ਸੰਵਿਧਾਨ ਵਿਚ ਉਸ ਦਾ ਪੂਰਾ ਭਰੋਸਾ ਹੈ। ਇਸ ਲਈ ਹਿੰਦੂ ਧਰਮ ਅਤੇ ਸੰਘ ਖ਼ਿਲਾਫ਼ ਕਿਸੇ ਵੀ ਤਰੀਕੇ ਦੀਆਂ ਅਸ਼ੋਭਨੀਕ ਟਿੱਪਣੀਆਂ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਮਹਾਨਗਰ ਸੰਘਚਾਲਕ ਡਾ. ਸਤੀਸ਼ ਕੁਮਾਰ ਅਤੇ ਸਹਿ-ਸੰਘਚਾਲਕ ਵਿਜੇ ਗੁਲਾਟੀ ਸਮੇਤ ਹੋਰ ਵਰਕਰਾਂ ਨੇ ਸ਼ਾਂਤੀਪੂਰਵਕ ਢੰਗ ਨਾਲ ਬਾਹਾਂ ’ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਪ੍ਰਗਟਾਉਂਦਿਆਂ ਪੁਲਸ ਕਮਿਸ਼ਨਰ ’ਤੇ ਦੋਸ਼ ਲਾਇਆ ਕਿ ਇਕ ਮਹੀਨਾ ਬੀਤ ਚੁੱਕਾ ਹੈ ਪਰ ਪੁਲਸ ਕਮਿਸ਼ਨਰ ਭੁੱਲਰ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਮੁਲਜ਼ਮਾਂ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਕਮਿਸ਼ਨਰ ਹਰ ਵਾਰ ਕੋਈ ਨਾ ਕੋਈ ਬਹਾਨਾ ਬਣਾ ਰਹੇ ਹਨ, ਇਸ ਲਈ ਉਨ੍ਹਾਂ ਰਾਜਪਾਲ ਦੇ ਨਾਂ ਡੀ. ਸੀ. ਘਨਸ਼ਾਮ ਥੋਰੀ ਨੂੰ ਮੰਗ-ਪੱਤਰ ਦਿੱਤਾ ਹੈ ਤਾਂ ਕਿ ਜਲਦ ਤੋਂ ਜਲਦ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਲਈ ਪੁਲਸ ’ਤੇ ਦਬਾਅ ਬਣਾਇਆ ਜਾ ਸਕੇ। ਜੇਕਰ ਪੁਲਸ ਫਿਰ ਵੀ ਕੋਈ ਕਾਰਵਾਈ ਨਹੀਂ ਕਰਦੀ ਤਾਂ ਉਹ ਇਸ ਅੰਦੋਲਨ ਨੂੰ ਹੋਰ ਤੇਜ਼ ਕਰਨਗੇ ਤਾਂ ਕਿ ਭਵਿੱਖ ਵਿਚ ਕੋਈ ਵੀ ਵਿਅਕਤੀ ਜਾਂ ਅਖੌਤੀ ਆਗੂ ਸੰਘ ਖ਼ਿਲਾਫ਼ ਅਸ਼ੋਭਨੀਕ ਿਟੱਪਣੀ ਕਰਨ ਤੋਂ ਪਹਿਲਾਂ 100 ਵਾਰ ਸੋਚੇ।

ਇਹ ਵੀ ਪੜ੍ਹੋ : ਲੋਹੀਆਂ ਖ਼ਾਸ ’ਚ ਵੱਡੀ ਵਾਰਦਾਤ, ਲੁਟੇਰਿਆਂ ਵੱਲੋਂ ਗੂੰਗੀ ਮਾਂ ਸਣੇ ਅਪੰਗ ਪੁੱਤ ਦਾ ਬੇਰਰਿਮੀ ਨਾਲ ਕਤਲ

ਪਹਿਲਾਂ ਵੀ ਆਰ. ਐੱਸ. ਐੱਸ. ਆਗੂ ਅਤੇ ਵਰਕਰ ਰਹੇ ਹਨ ਸਾਫਟ ਟਾਰਗੈੱਟ
ਜ਼ਿਕਰਯੋਗ ਹੈ ਕਿ ਪੰਜਾਬ ਵਿਚ ਪਹਿਲਾਂ ਵੀ ਹਿੰਦੂ ਆਗੂਆਂ ਸਮੇਤ ਆਰ. ਐੱਸ. ਐੱਸ. ਦੇ ਆਗੂ ਸਾਫਟ ਟਾਰਗੈੱਟ ਰਹੇ ਹਨ, ਜਿਨ੍ਹਾਂ ਦੀਆਂ ਟਾਰਗੈੱਟ ਕਿਲੰਿਗ ਵੀ ਹੋਈਆਂ ਹਨ। ਹੁਣ ਆਰ. ਐੱਸ. ਐੱਸ. ਦੇ ਚੀਫ ਖ਼ਿਲਾਫ਼ ਅਸ਼ੋਭਨੀਕ ਟਿੱਪਣੀ ਹੋਣ ਨਾਲ ਮਾਹੌਲ ਦੁਬਾਰਾ ਖਰਾਬ ਹੋ ਸਕਦਾ ਹੈ ਕਿਉਂਕਿ ਪੁਲਸ ਨੂੰ ਡਰ ਹੈ ਕਿ ਅਕਾਲੀ ਆਗੂ ਵੱਲੋਂ ਅਜਿਹਾ ਅਸ਼ੋਭਨੀਕ ਵਤੀਰਾ ਕਿਤੇ ਪੰਜਾਬ ਦੇ ਅਮਨ-ਕਾਨੂੰਨ ਅਤੇ ਮਾਹੌਲ ਨੂੰ ਖਰਾਬ ਨਾ ਕਰ ਦੇਵੇ।
ਡੀ. ਸੀ. ਘਨਸ਼ਾਮ ਥੋਰੀ ਨੂੰ ਮੰਗ-ਪੱਤਰ ਦੇਣ ਵਾਲਿਆਂ ’ਚ ਡਾ. ਸਤੀਸ਼ ਸ਼ਰਮਾ ਮਹਾਨਗਰ ਸੰਘਚਾਲਕ, ਵਿਜੇ ਗੁਲਾਟੀ ਮਹਾਨਗਰ ਸਹਿ-ਸੰਘਚਾਲਕ, ਸੁਸ਼ੀਲ ਸੈਣੀ ਜਲੰਧਰ ਵਿਭਾਗ ਸਮਾਜਿਕ ਸਮਰਸਤਾ ਸੰਯੋਜਕ, ਮਹੇਸ਼ ਗੁਪਤਾ ਸਹਿ-ਵਿਭਾਗ ਕਾਰਜਵਾਹਕ, ਮਹਿੰਦਰ ਸਿੰਘ, ਡਾ. ਅਸ਼ਵਨੀ ਭਾਰਗਵ, ਰਾਘਵ ਸਹਿਗਲ, ਸੁਨੀਲ ਦੱਤਾ, ਰਵੀ ਮਹਾਜਨ, ਮਨੋਹਰ ਲਾਲ ਆਦਿ ਸ਼ਾਮਲ ਸਨ।

ਇਹ ਵੀ ਪੜ੍ਹੋ : ਪਿਓ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਹਵਸ ਮਿਟਾਉਣ ਲਈ ਧੀ ਨਾਲ ਕੀਤਾ ਜਬਰ-ਜ਼ਿਨਾਹ

ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


shivani attri

Content Editor

Related News