ਭੈਣਾਂ ਨੇ ਭਰਾਵਾਂ ਦੇ ਗੁੱਟਾਂ 'ਤੇ ਰੱਖੜੀ ਬੰਨ੍ਹ ਕੀਤੀ ਲੰਮੀ ਉਮਰ ਦੀ ਕਾਮਨਾ
Sunday, Aug 22, 2021 - 09:23 PM (IST)

ਨਵਾਂਸ਼ਹਿਰ (ਤ੍ਰਿਪਾਠੀ)- ਪੂਰੇ ਭਾਰਤ ਵਿਚ ਮਨਾਏ ਜਾਣ ਵਾਲਾ ਭੈਣ-ਭਰਾ ਦਾ ਪਵਿੱਤਰ ਤਿਉਹਾਰ ਰੱਖੜੀ ਅੱਜ ਨਵਾਂਸ਼ਹਿਰ ਵਿਖੇ ਭਾਰੀ ਉਤਸ਼ਾਹ ਨਾਲ ਮਨਾਇਆ ਗਿਆ। ਇਥੇ ਜ਼ਿਕਰਯੋਗ ਹੈ ਕਿ ਇਸ ਪਵਿੱਤਰ ਤਿਉਹਾਰ ’ਤੇ ਜਿੱਥੇ ਭੈਣ ਆਪਣੇ ਭਰਾ ਦੀ ਮੰਗਲ ਕਾਮਨਾ, ਚੰਗੀ ਸਿਹਤ, ਸੁਖੀ ਜੀਵਨ ਅਤੇ ਲੰਮੀ ਉਮਰ ਦੀ ਪ੍ਰਾਰਥਨਾ ਕਰਦੀ ਹੈ ਤਾਂ ਉਥੇ ਹੀ ਭਰਾ ਆਪਣੀ ਭੈਣ ਦੀ ਹਰ ਤਰ੍ਹਾਂ ਸੁਰੱਖਿਆ ਕਰਨ ਦਾ ਵਚਨ ਦਿੰਦਾ ਹੈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਕਿਸਾਨਾਂ ਤੇ ਪੰਜਾਬ ਸਰਕਾਰ ਵਿਚਾਲੇ ਕੀਤੀ ਗਈ ਪਹਿਲੀ ਮੀਟਿੰਗ ਰਹੀ ਬੇਸਿੱਟਾ
ਤਿਉਹਾਰ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਡਿਤ ਮਨੀਸ਼ ਵਾਸੁਦੇਵ ਨੇ ਕਿਹਾ ਕਿ ਹਿੰਦੂ ਸਾਉਣ ਮਹੀਨੇ ਦੀ ਪੂਰਨਮਾਸ਼ੀ ਦੇ ਦਿਨ ਮਨਾਇਆ ਜਾਣ ਵਾਲਾ ਇਹ ਤਿਉਹਾਰ ਭੈਣ-ਭਰਾ ਦੇ ਪਿਆਰ ਦਾ ਪ੍ਰਤੀਕ ਹੈ। ਇਸ ਦਿਨ ਭੈਣਾਂ ਆਪਣੇ ਭਰਾ ਦੇ ਗੁੱਟ ’ਤੇ ਰੱਖੜੀ ਬੰਨ੍ਹਦੀਆਂ ਹਨ, ਉਨ੍ਹਾਂ ਨੂੰ ਟਿੱਕਾ ਲਗਾ ਕੇ ਉਨ੍ਹਾਂ ਤੋਂ ਆਪਣੀ ਸੁਰੱਖਿਆ ਦਾ ਪ੍ਰਣ ਲੈਂਦੀਆਂ ਹਨ। ਹਾਲਾਂਕਿ ਰੱਖੜੀ ਦੀ ਵਿਆਪਕਤਾ ਇਸ ਤੋਂ ਕਿੱਧਰੇ ਵੱਧ ਹੈ।
ਇਹ ਵੀ ਪੜ੍ਹੋ: ਤਲਵਾੜਾ ਵਿਖੇ ਖ਼ੌਫ਼ਨਾਕ ਵਾਰਦਾਤ, ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ, ਇਕ ਸਾਲ ਪਹਿਲਾਂ ਹੋਇਆ ਸੀ ਵਿਆਹ
ਰੱਖੜੀ ਬੰਨ੍ਹਣਾ ਸਿਰਫ਼ ਭਰਾ-ਭੈਣ ਦੇ ਵਿਚ ਹੀ ਸੀਮਤ ਨਹੀਂ ਰਹਿ ਗਿਆ ਹੈ, ਸਗੋਂ ਰੱਖੜੀ ਦੇਸ਼ ਦੀ ਸੁਰੱਖਿਆ, ਵਾਤਾਵਰਣ ਦੀ ਸੰਭਾਲ, ਹਿੱਤਾਂ ਦੀ ਸੁਰੱਖਿਆ ਆਦਿ ਲਈ ਵੀ ਬੰਨ੍ਹੀ ਜਾਣ ਲੱਗੀ ਹੈ। ਉਨ੍ਹਾਂ ਇਤਿਹਾਸਕ ਮਹੱਤਵ ਤੋਂ ਜਾਣੂ ਕਰਵਾਉਂਦੇ ਦੱਸਿਆ ਕਿ ਸਿਕੰਦਰ ਦੀ ਪਤਨੀ ਨੇ ਆਪਣੇ ਪਤੀ ਦੇ ਹਿੰਦੂ ਦੁਸ਼ਮਣ ਪੁਰੂ ਨੂੰ ਰੱਖੜੀ ਬੰਨ੍ਹ ਕੇ ਉਸ ਨੂੰ ਆਪਣਾ ਭਰਾ ਬਣਾਇਆ ਸੀ ਅਤੇ ਯੁੱਧ ਸਮੇਂ ਸਿਕੰਦਰ ਨੂੰ ਨਾ ਮਾਰਨ ਦਾ ਵਚਨ ਲਿਆ ਸੀ। ਪੁਰੂ ਨੇ ਯੁੱਧ ਦੌਰਾਨ ਹੱਥ ’ਚ ਬੰਨ੍ਹੀ ਰੱਖੜੀ ਅਤੇ ਆਪਣੀ ਭੈਣ ਦੇ ਵਚਨ ਦਾ ਮਾਣ ਕਰਦੇ ਹੋਏ ਸਿਕੰਦਰ ਨੂੰ ਜੀਵਨ ਦਾਨ ਦਿੱਤਾ ਸੀ।
ਇਹ ਵੀ ਪੜ੍ਹੋ: ਜਲੰਧਰ: ASI ਦਾ ਸ਼ਰਮਨਾਕ ਕਾਰਾ, ਥਾਣੇ 'ਚ ਔਰਤ ਨੂੰ ਮਾਰੇ ਥੱਪੜ, ਜਾਣੋ ਪੂਰਾ ਮਾਮਲਾ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।