ਕਾਰਗਿਲ ਦੇ ਸ਼ਹੀਦਾਂ ਨੂੰ ਸਮਰਪਿਤ ਰਕੇਸ਼ ਭਟੇਜਾ ਤੇ ਸੁਦੇਸ਼ ਬੱਗਾ ਦੀ ਕਿਤਾਬ ‘ਕਾਰਗਿਲ-ਏਕ ਕਥਾਚਿੱਤਰ’ ਰਿਲੀਜ਼

Thursday, Jun 09, 2022 - 06:36 PM (IST)

ਕਾਰਗਿਲ ਦੇ ਸ਼ਹੀਦਾਂ ਨੂੰ ਸਮਰਪਿਤ ਰਕੇਸ਼ ਭਟੇਜਾ ਤੇ ਸੁਦੇਸ਼ ਬੱਗਾ ਦੀ ਕਿਤਾਬ ‘ਕਾਰਗਿਲ-ਏਕ ਕਥਾਚਿੱਤਰ’ ਰਿਲੀਜ਼

ਜਲੰਧਰ-ਅੱਜ ਇੱਥੇ ਭਾਜਪਾ ਪ੍ਰਦੇਸ਼ ਕਾਰਜਕਾਰਨੀ ਕਮੇਟੀ ਦੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਰਕੇਸ਼ ਭਟੇਜਾ ਅਤੇ ਸੁਦੇਸ਼ ਕੁਮਾਰ ਬੱਗਾ ਵੱਲੋਂ ਬੜੀ ਹੀ ਮਿਹਨਤ ਸਦਕਾ ਲਿਖੀ ਕਿਤਾਬ ‘ਕਾਰਗਿਲ-ਏਕ ਕਥਾਚਿੱਤਰ’ ਜਿਸ ਦਾ ਪਹਿਲਾਂ ਹਿੰਦੀ ਐਡੀਸ਼ਨ ਪ੍ਰਕਾਸ਼ਿਤ ਕੀਤਾ ਗਿਆ ਹੈ, ਨੂੰ ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ, ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਅਤੇ ਹਿਮਾਚਲ ਪ੍ਰਦੇਸ਼ ਭਾਜਪਾ ਦੇ ਇੰਚਾਰਜ ਅਰਵਿੰਦ ਖੰਨਾ ਵੱਲੋਂ ਵੱਡੀ ਗਿਣਤੀ ’ਚ ਹਾਜ਼ਰ ਹੋਰ ਨੇਤਾਵਾਂ ਅਤੇ ਆਮ ਲੋਕਾਂ ਦੀ ਹਾਜ਼ਰੀ 'ਚ ਰਿਲੀਜ਼ ਕੀਤਾ ਗਿਆ।

ਇਹ ਵੀ ਪੜ੍ਹੋ :ਕੰਬਸ਼ਨ ਇੰਜਣ ਵਾਲੀਆਂ ਕਾਰਾਂ 'ਤੇ ਪਾਬੰਦੀ ਲਾਉਣ ਲਈ EU 'ਚ ਹੋਵੇਗੀ ਵੋਟਿੰਗ

PunjabKesari

‘ਕਾਰਗਿਲ ਏਕ-ਕਥਾਚਿੱਤਰ’ ਨੂੰ ਰਿਲੀਜ਼ ਕਰਦੇ ਹੋਏ ਉਕਤ ਨੇਤਾਵਾਂ ਨੇ ਕਿਹਾ ਕਿ ਇਸ ਕਿਤਾਬ ਨੂੰ ਆਪਣੇ ਹੱਥੀਂ ਰਿਲੀਜ਼ ਕਰਕੇ ਉਹ ਮਾਣ ਮਹਿਸੂਸ ਕਰ ਰਹੇ ਹਨ। ਅਜਿਹੀਆਂ ਕਿਤਾਬਾਂ ਅੱਜ ਦੇ ਸਮੇਂ ਦੀ ਲੋੜ ਹਨ। ਅੱਜ ਜਦੋਂਕਿ ਦੇਸ਼ ਦੀ ਜਵਾਨੀ ਨਸ਼ਿਆਂ ਵੱਲ ਵਧ ਰਹੀ ਹੈ, ਉਸ ਨੂੰ ਅਜਿਹੇ ਸਾਰਥਿਕ ਯਤਨ ਹੀ ਸਹੀ ਲੀਹਾਂ ’ਤੇ ਲਿਆ ਸਕਦੇ ਹਨ। ਉਨ੍ਹਾਂ ਕਿਤਾਬ ਵੱਲ ਝਾਤ ਮਾਰਦਿਆਂ ਕਿਹਾ ਕਿ ਇਸ ਤੋਂ ਇਲਾਵਾ ਕਸ਼ਮੀਰ, ਸੋਨਮਰਗ, ਕਾਰਗਿਲ, ਜੋਜ਼ੀਲਾ ਦੱਰਾ ਵੱਲ ਜਾਣ ਵਾਲੇ ਸੈਲਾਨੀਆਂ ਲਈ ਵੀ ਇਹ ਕਿਤਾਬ ਵਰਦਾਨ ਸਿੱਧ ਹੋਵੇਗੀ ਅਤੇ ਕਈ ਤਰ੍ਹਾਂ ਦੀਆਂ ਜਾਣਕਾਰੀਆਂ, ਜਿਸ ਤੋਂ ਸੈਲਾਨੀ ਅਜੇ ਤੱਕ ਅਨਜਾਣ ਸਨ, ਦਾ ਜ਼ਿਕਰ ਇਸ ਕਿਤਾਬ 'ਚ ਕੀਤਾ ਗਿਆ ਹੈ। ਇਹ ਕਿਤਾਬ ਹਰ ਇੱਕ ਨੂੰ ਪੜ੍ਹਨੀ ਚਾਹੀਦੀ ਹੈ।

ਇਹ ਵੀ ਪੜ੍ਹੋ : ਸਾਡਾ ਅਪਡੇਟ ਕੋਰੋਨਾ-ਰੋਕੂ ਟੀਕਾ ਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਵਿਰੁੱਧ ਵੀ ਅਸਰਦਾਰ : ਮਾਡਰਨਾ

PunjabKesari

ਉਨ੍ਹਾਂ ਕਿਹਾ ਕਿ ਹਿੰਦੀ ’ਚ ਕਿਤਾਬ ਛਪਣ ਕਾਰਨ ਇਸ ਦੇ ਪਾਠਕਾਂ ਦਾ ਘੇਰਾ ਵਧੇਗਾ। ਖੰਨਾ ਨੇ ਇਸ ਮੌਕੇ ਕਿਹਾ ਕਿ ਅਜਿਹੀਆਂ ਕਿਤਾਬਾਂ ਨੌਜਵਾਨਾਂ ਨੂੰ ਸਹੀ ਸੇਧ ਦੇਣ ’ਚ ਵਿਸ਼ੇਸ਼ ਭੂਮਿਕਾ ਨਿਭਾ ਸਕਦੀਆਂ ਹਨ। ਉਨ੍ਹਾਂ ਭਟੇਜਾ ਨੂੰ ਵਿਸ਼ੇਸ਼ ਤੌਰ ’ਤੇ ਕਿਹਾ ਕਿ ਹਿੰਦੀ ਐਡੀਸ਼ਨ ਤੋਂ ਬਾਅਦ ਇਸ ਕਿਤਾਬ ਦਾ ਪੰਜਾਬੀ ਐਡੀਸ਼ਨ ਜ਼ਰੂਰ ਛਾਪਿਆ ਜਾਵੇ, ਜਿਸ ਦਾ ਉਹ ਇਕ ਪੰਜਾਬੀ ਹੋਣ ਦੇ ਨਾਤੇ ਬੇਸਬਰੀ ਨਾਲ ਇੰਤਜ਼ਾਰ ਕਰਨਗੇ। ਇਸ ਮੌਕੇ ਹਿਮਾਚਲ ਭਾਜਪਾ ਦੇ ਮੁੱਖ ਬੁਲਾਰੇ ਰਣਧੀਰ ਸ਼ਰਮਾ, ਕਾਰਜਕਾਨੀ ਸੰਮਤੀ ਬੈਠਕ ਦੇ ਪ੍ਰਧਾਨ ਸੁਰੇਸ਼ ਕਸ਼ਯਪ, ਰਾਸ਼ਟਰੀ ਉਪ ਪ੍ਰਧਾਨ ਸੌਦਾਨ ਸਿੰਘ, ਸਹਿ-ਇੰਚਾਰਜ ਸੰਜੇ ਟੰਡਨ, ਮਾਸਟਰ ਯੁਵਰਾਜ ਕੌਸ਼ਲ ਅਤੇ ਹਜ਼ਾਰਾਂ ਦੀ ਗਿਣਤੀ 'ਚ ਹਿਮਾਚਲ ਭਾਜਪਾ ਦੇ ਵਰਕਰ ਅਤੇ ਆਗੂ ਮੌਜੂਦ ਸਨ।

ਇਹ ਵੀ ਪੜ੍ਹੋ : ਇਮਰਾਨ ਖਾਨ ਮੁੜ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਚੁਣੇ ਗਏ ਪ੍ਰਧਾਨ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News