ਮੀਂਹ ''ਚ ਪਾਵਰਕਾਮ ਦਾ ''ਬਿਜਲੀ ਸਿਸਟਮ ਠੁੱਸ'': ਖ਼ਰਾਬੀ ਦੀਆਂ 6500 ਸ਼ਿਕਾਇਤਾਂ, ਇਲਾਕਿਆਂ ''ਚ ‘ਬਲੈਕਆਊਟ’
Saturday, Jan 24, 2026 - 01:20 PM (IST)
ਜਲੰਧਰ (ਪੁਨੀਤ)-ਪਾਵਰਕਾਮ ਅਤੇ ਸਰਕਾਰ ਵੱਲੋਂ ਬਿਜਲੀ ਸਿਸਟਮ ਸੁਧਾਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਸੱਚਾਈ ਇਸ ਦੇ ਉਲਟ ਹੈ। ਬੀਤੀ ਰਾਤ ਤੋਂ ਸ਼ੁਰੂ ਹੋਏ ਮੀਂਹ ਦਰਮਿਆਨ ਪਾਵਰਕਾਮ ਦਾ ਬਿਜਲੀ ਸਿਸਟਮ ਪੂਰੀ ਤਰ੍ਹਾਂ ਠੁੱਸ ਹੋ ਗਿਆ। ਉੱਥੇ ਹੀ ਸਵੇਰ ਤੋਂ ਬੱਤੀ ਗੁੱਲ ਹੋਣ ਕਾਰਨ ਬਿਜਲੀ ਦੀ ਖ਼ਰਾਬੀ ਦੀਆਂ 6500 ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੋਈਆਂ। ਇਸ ਕਾਰਨ ਦਰਜਨਾਂ ਇਲਾਕਿਆਂ ਵਿਚ 'ਬਲੈਕਆਊਟ' ਹੋਣ ਕਰਕੇ ਪਾਵਰਕਾਮ ਦੇ ਸਟਾਫ਼ ਨੂੰ ਫਾਲਟ ਲੱਭਣ ਵਿਚ ਕਾਫ਼ੀ ਮੁਸ਼ੱਕਤ ਕਰਨੀ ਪਈ, ਦੂਜੇ ਪਾਸੇ ਕਈ ਇਲਾਕਿਆਂ ਵਿਚ 12 ਘੰਟੇ ਤੋਂ ਵੱਧ ਸਮੇਂ ਤੱਕ ਬਿਜਲੀ ਗੁੱਲ ਰਹਿਣ ਕਾਰਨ ਖ਼ਪਤਕਾਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਜਾਣਕਾਰਾਂ ਨੇ ਦੱਸਿਆ ਕਿ ਵੀਰਵਾਰ ਦੇਰ ਰਾਤ ਤੋਂ ਬਾਅਦ ਸ਼ੁੱਕਰਵਾਰ ਰਾਤ 9 ਵਜੇ ਤੱਕ ਬਿਜਲੀ ਦੀ ਖ਼ਰਾਬੀ ਦੀਆਂ 6500 ਤੋਂ ਵੱਧ ਸ਼ਿਕਾਇਤਾਂ ਮਿਲ ਚੁੱਕੀਆਂ ਸਨ। ਵੱਖ-ਵੱਖ ਇਲਾਕਿਆਂ ਵਿਚ ਬੱਤੀ ਗੁੱਲ ਹੋਣ ਕਾਰਨ ‘ਬਲੈਕਆਊਟ’ ਦੀ ਸਥਿਤੀ ਬਣੀ ਹੋਈ ਸੀ। ਵਿਭਾਗੀ ਟੀਮਾਂ ਭਾਵੇਂ ਕੰਮ ’ਤੇ ਸਨ ਪਰ ਫਾਲਟ ਠੀਕ ਨਾ ਹੋਣ ਕਾਰਨ ਵੱਖ-ਵੱਖ ਇਲਾਕਿਆਂ ਵਿਚ ਲੋਕ ਹਾਲੋ-ਬੇਹਾਲ ਨਜ਼ਰ ਆਏ।
ਇਹ ਵੀ ਪੜ੍ਹੋ: ਬਸੰਤ ਪੰਚਮੀ ਵਾਲੇ ਦਿਨ ਜਲੰਧਰ 'ਚ ਵੱਡਾ ਹਾਦਸਾ! ਪਤੰਗ ਲੁੱਟਦਿਆਂ ਡੂੰਘੇ ਟੋਏ 'ਚ ਡਿੱਗਿਆ ਜਵਾਕ, ਹੋਈ ਮੌਤ

ਟ੍ਰਾਂਸਫਾਰਮਰ ਵਿਚ ਖ਼ਰਾਬੀ ਅਤੇ ਤਾਰਾਂ ਟੁੱਟਣ ਸਮੇਤ ਹੋਰ ਫਾਲਟਾਂ ਕਾਰਨ ਕਈ ਇਲਾਕਿਆਂ ਵਿਚ 5-6 ਘੰਟਿਆਂ ਤੱਕ ਬਿਜਲੀ ਗੁੱਲ ਰਹੀ। ਅਧਿਕਾਰੀਆਂ ਨੇ ਦੱਸਿਆ ਕਿ ਸ਼ਿਕਾਇਤਾਂ ਘੱਟ ਹੁੰਦੀਆਂ ਹਨ ਪਰ ਫੋਨ ਜ਼ਿਆਦਾ ਆ ਜਾਂਦੇ ਹਨ। ਮੀਂਹ ਦਰਮਿਆਨ ਸ਼ਿਕਾਇਤਾਂ ਆਉਣਾ ਸੁਭਾਵਿਕ ਹੈ ਕਿਉਂਕਿ ਜਦੋਂ ਵੀ ਤੇਜ਼ ਹਵਾਵਾਂ ਚੱਲਦੀਆਂ ਹਨ ਤਾਂ ਬਿਜਲੀ ਦੀ ਖ਼ਰਾਬੀ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ। ਜਦੋਂ ਜ਼ਿਆਦਾ ਫਾਲਟ ਪੈਂਦੇ ਹਨ ਤਾਂ ਵਿਭਾਗ ਲਈ ਪ੍ਰੇਸ਼ਾਨੀ ਵਧ ਜਾਂਦੀ ਹੈ ਕਿਉਂਕਿ ਵਿਭਾਗ ਕੋਲ ਫੀਲਡ ਵਿਚ ਕੰਮ ਕਰਨ ਵਾਲੇ ਸਟਾਫ਼ ਦੀ ਭਾਰੀ ਘਾਟ ਹੈ। ਇਸ ਸਮੇਂ ਵਿਭਾਗ ਵੱਲੋਂ ਫਾਲਟ ਠੀਕ ਕਰਨ ਲਈ ਸੀ. ਐੱਚ. ਬੀ. (ਕੰਪਲੇਂਟ ਹੈਂਡਲਿੰਗ ਬਾਈਕ) ਨੂੰ ਠੇਕਾ ਦਿੱਤਾ ਗਿਆ ਹੈ ਕਿਉਂਕਿ ਵਿਭਾਗ ਕੋਲ ਪੱਕੇ ਕਰਮਚਾਰੀ ਬਹੁਤ ਘੱਟ ਹਨ। ਨਾਂ ਨਾ ਛਾਪਣ ਦੀ ਸ਼ਰਤ ’ਤੇ ਇਕ ਅਧਿਕਾਰੀ ਨੇ ਦੱਸਿਆ ਕਿ ਸੀ. ਐੱਚ. ਬੀ. ਨਾਲ ਵੀ ਲੋੜ ਪੂਰੀ ਨਹੀਂ ਹੋ ਰਹੀ, ਵਿਭਾਗ ਨੂੰ ਵੱਡੇ ਪੱਧਰ ’ਤੇ ਪੱਕੀ ਭਰਤੀ ਕਰਨੀ ਚਾਹੀਦੀ ਹੈ ਤਾਂ ਜੋ ਫਾਲਟ ਆਉਣ ’ਤੇ ਤੁਰੰਤ ਉਸ ਦਾ ਹੱਲ ਕੀਤਾ ਜਾ ਸਕੇ।
ਇਹ ਵੀ ਪੜ੍ਹੋ: Punjab: ਚੱਲਦੇ ਵਿਆਹ ਦੌਰਾਨ ਪੈਲੇਸ 'ਚ ਪੈ ਗਿਆ ਭੜਥੂ ! ਬਾਊਂਸਰਾਂ ਨੇ ਕੁੱਟ 'ਤੇ ਵਾਜਿਆਂ ਵਾਲੇ
ਦਫ਼ਤਰਾਂ ’ਤੇ ਲਟਕੇ ਤਾਲੇ, 1912 ਦੀਆਂ ਲਾਈਨਾਂ ਬਿਜ਼ੀ
ਲੋਕਾਂ ਦਾ ਕਹਿਣਾ ਸੀ ਕਿ ਪਾਵਰ ਨਿਗਮ ਦਾ ਸ਼ਿਕਾਇਤ ਕੇਂਦਰ ਨੰਬਰ 1912 ਅਕਸਰ ਬਿਜ਼ੀ ਰਹਿੰਦਾ ਹੈ, ਜਿਸ ਕਾਰਨ ਉਹ ਨਜ਼ਦੀਕੀ ਸ਼ਿਕਾਇਤ ਕੇਂਦਰ ਜਾਂਦੇ ਹਨ ਪਰ ਉੱਥੇ ਵੀ ਤਾਲਾ ਲਟਕਿਆ ਹੁੰਦਾ ਹੈ, ਜਿਸ ਕਾਰਨ ਉਹ ਆਪਣੀ ਸ਼ਿਕਾਇਤ ਦਰਜ ਕਰਵਾਉਣ ਵਿਚ ਅਸਮਰੱਥ ਰਹਿੰਦੇ ਹਨ। ਅੱਜ ਸ਼ੀਤਲਾ ਮੰਦਰ ਨੇੜੇ ਸ਼ਿਕਾਇਤ ਕੇਂਦਰ ਪਹੁੰਚੇ ਲੋਕਾਂ ਨੂੰ ਨਿਰਾਸ਼ ਪਰਤਣਾ ਪਿਆ ਕਿਉਂਕਿ ਉੱਥੇ ਤਾਲਾ ਲੱਗਾ ਹੋਇਆ ਸੀ। ਕਈ ਦਫ਼ਤਰਾਂ ਦੇ ਬਾਹਰ ਸ਼ਿਕਾਇਤ ਦਰਜ ਕਰਵਾਉਣ ਗਏ ਇਕ ਖ਼ਪਤਕਾਰ ਨੇ ਕਿਹਾ ਕਿ ਪਾਵਰ ਨਿਗਮ ਨੂੰ ਆਪਣੇ ਸਿਸਟਮ ਵਿਚ ਸੁਧਾਰ ਕਰਨਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਦਿੱਕਤ ਨਾ ਉਠਾਉਣੀ ਪਵੇ। ਉਨ੍ਹਾਂ ਕਿਹਾ ਕਿ ਵਿਭਾਗ ਦਾ ਸਿਸਟਮ ਅਸਤ-ਵਿਅਸਤ ਹੈ, ਜੋ ਕਿ ਖ਼ਪਤਕਾਰਾਂ ਲਈ ਰੋਜ਼ਾਨਾ ਦੀ ਪ੍ਰੇਸ਼ਾਨੀ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ: Punjab: ਪ੍ਰਾਪਰਟੀ ਵਾਲਿਆਂ ਲਈ ਵੱਡੀ ਖ਼ਬਰ! ਟੈਕਸ ਵਸੂਲੀ ਨੂੰ ਲੈ ਕੇ ਨਵੇਂ ਹੁਕਮ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
