ਟਾਂਡਾ ਤੇ ਇਸ ਦੀਆਂ ਸਹਾਇਕ ਅਨਾਜ ਮੰਡੀਆਂ ’ਚ ਹੁਣ ਤੱਕ 3,40,199 ਕੁਇੰਟਲ ਝੋਨੇ ਦੀ ਖ਼ਰੀਦ ਹੋਈ

Sunday, Oct 27, 2024 - 04:51 PM (IST)

ਜਾਜਾ (ਸ਼ਰਮਾ)-ਟਾਂਡਾ ਅਤੇ ਇਸਦੀਆਂ ਹੋਰ ਸਹਾਇਕ ਮੰਡੀਆਂ ਵਿਚ ਹੁਣ ਤੱਕ ਕੁੱਲ੍ਹ 3,40,199 ਕੁਇੰਟਲ ਝੋਨੇ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਇਨ੍ਹਾਂ ਵਿਚ ਟਾਂਡਾ ਅਨਾਜ ਮੰਡੀ ਵਿਚ 1,51,689 ਕੁਇੰਟਲ, ਕੰਧਾਲਾ ਜੱਟਾਂ 10,186 ਕੁਇੰਟਲ, ਕੰਧਾਲਾ ਸ਼ੇਖਾਂ 8,003 ਕੁਇੰਟਲ, ਘੋੜਾਵਾਹਾ 10,645 ਕੁਇੰਟਲ, ਜਲਾਲਪੁਰ 31,686 ਕੁਇੰਟਲ, ਮਿਆਣੀ 47,668 ਕੁਇੰਟਲ, ਨੱਥੂਪੁਰ 30,533 ਕੁਇੰਟਲ ਅਤੇ ਖੋਖਰ 49,789 ਕੁਇੰਟਲ ਖ਼ਰੀਦ ਹੋਈ।

ਇਹ ਵੀ ਪੜ੍ਹੋ- ਪੰਜਾਬ ਪੁਲਸ ਦੀ ਵੱਡੀ ਸਫ਼ਲਤਾ, MP ਅੰਮ੍ਰਿਤਪਾਲ ਸਿੰਘ ਦੇ ਸਾਥੀ ਸਣੇ 4 ਵਿਅਕਤੀ ਹਥਿਆਰਾਂ ਸਮੇਤ ਗ੍ਰਿਫ਼ਤਾਰ

ਇਹ ਜਾਣਕਾਰੀ ਦਿੰਦੇ ਹੋਏ ਮਾਰਕੀਟ ਕਮੇਟੀ ਟਾਂਡਾ ਦੇ ਸਕੱਤਰ ਵਿਨੋਦ ਕੁਮਾਰ ਨੇ ਦੱਸਿਆ ਕਿ ਸਾਰੀਆਂ ਅਨਾਜ ਮੰਡੀਆਂ ਵਿਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਝੋਨੇ ਦੀ ਖ਼ਰੀਦ ਕੀਤੀ ਜਾ ਰਹੀ ਹੈ ਅਤੇ ਸਾਰਿਆਂ ਮੰਡੀਆਂ ਵਿਚ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਲਈ ਸਾਰੀਆਂ ਸਹੂਲਤਾਂ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਮੰਡੀ ਸੁਪਰਵਾਈਜ਼ਰ ਨਵਰੀਤ ਸਿੰਘ, ਅਤੇ ਪਨਗ੍ਰੇਨ ਦੇ ਇੰਸਪੈਕਟਰ ਨਵਨੀਤ ਸਿੰਘ ਵੀ ਹਾਜ਼ਰ ਸਨ। ਉਨ੍ਹਾਂ ਅੱਗੇ ਦੱਸਿਆ ਕਿ ਉਕਤ ਮੰਡੀਆਂ ਤੋਂ ਇਲਾਵਾ ਆਰਜ਼ੀ ਤੌਰ ’ਤੇ ਸਥਾਪਤ ਕੀਤੀਆਂ ਅਨਾਜ ਮੰਡੀਆਂ ਵਿਚ ਝਾਂਸਾਂ, ਢਡਿਆਲਾ, ਖੋਖਰ ਅਤੇ ਕੰਧਾਲਾ ਜੱਟਾਂ ਆਦਿ ਸ਼ਾਮਿਲ ਹਨ। ਇਨ੍ਹਾਂ ਵਿਚ ਵੀ ਕੁੱਲ੍ਹ 9 ਹਜ਼ਾਰ 38 ਕੁਇੰਟਲ ਝੋਨੇ ਦੀ ਕੁੱਲ੍ਹ ਖ਼ਰੀਦ ਕੀਤੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨਗੀ ਛੱਡਣ ਦੀ ਜਤਾਈ ਇੱਛਾ
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


shivani attri

Content Editor

Related News