ਜਲੰਧਰ: 150 ਕਰੋੜ ’ਚ ਵੇਚੇਗਾ ਪੁੱਡਾ ਐੱਸ. ਐੱਸ. ਪੀ. ਦਾ ਪੁਰਾਣਾ ਦਫ਼ਤਰ

06/10/2021 5:05:38 PM

ਜਲੰਧਰ— ਪੰਜਾਬ ਅਰਬਨ ਡਿਵੈੱਲਪਮੈਂਟ ਅਥਾਰਿਟੀ ਪੁਰਾਣੇ ਐੱਸ. ਐੱਸ. ਪੀ. ਦਫ਼ਤਰ ਦੀ ਜ਼ਮੀਨ ਵੇਚਣ ਦੀ ਤਿਆਰੀ ’ਚ ਹੈ। ਇਸ ਜ਼ਮੀਨ ’ਤੇ ਕਮਰਸ਼ੀਅਲ ਕੰਪਲੈਕਸ ਬਣੇਗਾ। ਪੁੱਡਾ ਨੂੰ ਇਸ ਤੋਂ ਕਰੀਬ 150 ਕਰੋੜ ਰੁਪਏ ਮਿਲਣ ਦੀ ਉਮੀਦ ਹੈ। ਪਲਾਜ਼ਾ ਚੌਂਕ ਤੋਂ ਰੈੱਡ ਕਰਾਸ ਮਾਰਕਿਟ ਤੱਕ 6.61 ਏਕੜ ਜ਼ਮੀਨ ਹੈ। ਇਸ ਜ਼ਮੀਨ ਨੂੰ ਸਵਾ ਏਕੜ-ਸਵਾ ਏਕੜ ਦੇ ਹਿੱਸੇ ’ਤੇ ਕੋਰਟ ਦਾ ਮਾਲਖਾਨਾ ਹੈ। ਬੁੱਧਵਾਰ ਨੂੰ ਹਾਈਕੋਰਟ ਦੇ ਇੰਸਪੈਕਟਿੰਗ ਜੱਜ ਅਜਬ ਤਿਵਾੜੀ ਨੇ ਮੌਕੇ ’ਤੇ ਜਾ ਕੇ ਮਾਲਖਾਣੇ ਦਾ ਜਾਇਜ਼ਾ ਲਿਆ ਅਤੇ ਹੁਣ ਮਾਲਖਾਣੇ ਨੂੰ ਕੋਰਟ ਕੰਪਲੈਕਸ ’ਚ ਸ਼ਿਫਟ ਕਰਨ  ਦੀ ਮਨਜ਼ੂਰੀ ਦੇ ਦਿੱਤੀ ਹੈ। ਜੱਜ ਦੇ ਨਾਲ ਡੀ. ਸੀ. ਘਨਸ਼ਾਮ ਥੋਰੀ ਅਤੇ ਪੁੱਡਾ ਦੇ ਚੀਫ ਐਡਮਿਨੀਸਟ੍ਰੇਟਕ ਕਰਨੇਸ਼ ਸ਼ਰਮਾ ਮੌਜੂਦ ਸਨ। 

ਇਹ ਵੀ ਪੜ੍ਹੋ: ਟਰੇਨ ’ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਇਹ 5 DMU ਟਰੇਨਾਂ 15 ਜੂਨ ਤੋਂ ਰਹਿਣਗੀਆਂ ਰੱਦ

ਕਰਨੇਸ਼ ਸ਼ਰਮਾ ਨੇ ਕਿਹਾ ਕਿ ਮਾਲਖਾਨੇ ਦੇ ਬਦਲੇ ਅਦਾਲਤ ਕੰਪਲੈਕਸ ’ਚ 11 ਹਜ਼ਾਰ ਵਰਗ ਫੁੱਟ ’ਚ ਨਵਾਂ ਮਾਲਖਾਨਾ ਬਣਾ ਕੇ ਦਿੱਤਾ ਜਾਵੇਗਾ। ਇਸ ਜ਼ਮੀਨ ਨੂੰ ਕਮਰਸ਼ੀਅਲ ਰੂਪ ਨਾਲ ਇਸਤੇਮਾਲ ਕਰਨ ਲਈ ਕਈ ਸਾਲ ਤੋਂ ਪਲਾਨਿੰਗ ਚੱਲ ਰਹੀ ਸੀ। ਇਸ ਤੋਂ ਪਹਿਲਾਂ ਇਥੇ ਮਲਟੀਲੇਵਲ ਪਾਰਕਿੰਗ ਬਣਾਉਣ ਦੀ ਯੋਜਨਾ ਸੀ ਪਰ ਹੁਣ ਇਸ ਨੂੰ ਪੂਰਨ ਰੂਪ ਨਾਲ ਕਮਰਸ਼ੀਅਲ ਸਾਈਟ ਦੇ ਰੂਪ ’ਚ ਵਿਕਸਿਤ ਕੀਤਾ ਜਾਵੇਗਾ। 

ਇਹ ਵੀ ਪੜ੍ਹੋ:ਜਲੰਧਰ ’ਚ ਵਿਦੇਸ਼ ਭੇਜਣ ਦੇ ਨਾਂ ’ਤੇ ਵੱਡੀ ਧੋਖਾਧੜੀ ਦਾ ਪਰਦਾਫਾਸ਼, ਸਾਹਮਣੇ ਆਏ ਸੱਚ ਨੇ ਉਡਾਏ ਹੋਸ਼

ਜ਼ਿਕਰਯੋਗ ਹੈ ਕਿ ਕਿਸੇ ਸਮੇਂ ਇਥੇ ਕਚਹਿਰੀ, ਡੀ. ਸੀ. ਦਫ਼ਤਰ ਅਤੇ ਐੱਸ. ਐੱਸ. ਪੀ. ਦਫ਼ਤਰ ਹੁੰਦਾ ਸੀ। ਇਹ ਸਾਰੇ ਕੰਪਲੈਕਸ ਨਵੀਂ ਥਾਂ ’ਤੇ ਸ਼ਿਫਟ ਕੀਤੇ ਜਾਣ ਦੇ ਬਾਅਦ ਇਹ ਜ਼ਮੀਨ ਖਾਲੀ ਪਈ ਹੈ। ਇਥੇ ਸ਼ੋਅਰੂਮ ਕਾਫ਼ੀ ਮਹਿੰਗੇ ਵਿੱਕਣ ਦੀ ਉਮੀਦ ਹੈ। ਇਹ ਸ਼ਹਿਰ ਦਾ ਮਸ਼ਹੂਰ ਵਪਾਰਕ ਇਲਾਕਾ ਮੰਨਿਆ ਜਾਂਦਾ ਹੈ। ਕਮਰਸ਼ੀਅਲ ਤੌਰ ’ਤੇ ਵਿਕਸਿਤ ਹੋਣ ਨਾਲ ਸ਼ਹਿਰ ਦੇ ਅੰਦੂਰੀ ਹਿੱਸਿਆਂ ’ਚ ਚੱਲ ਰਹੇ ਕਈ ਵੱਡੇ ਸ਼ੋਅਰੂਮ ਇਧਰ ਆ ਸਕਦੇ ਹਨ। ਅੰਦਰੂਨੀ ਬਾਜ਼ਾਰਾਂ ’ਚ ਸੜਕਾਂ ਘੱਟ ਚੌੜੀਆਂ ਹੋਣ ਕਰਕੇ ਪਾਰਕਿੰਗ ਲਈ ਵੀ ਕੋਈ ਜਗ੍ਹਾ ਨਹੀਂ ਹੈ। 

ਇਹ ਵੀ ਪੜ੍ਹੋ:ਜਲੰਧਰ ’ਚ ਨਾਬਾਲਗ ਕੁੜੀ ਨੂੰ ਅਗਵਾ ਕਰਕੇ ਕੀਤਾ ਜਬਰ-ਜ਼ਿਨਾਹ, ਨਸ਼ੇ ਦੀ ਹਾਲਤ ’ਚ ਛੱਡ ਕੇ ਹੋਏ ਫਰਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor

Related News